Saturday, June 29, 2024

ਨਕਲੀ ਫਰੈਸ਼ ਪਲਾਜਮਾ ਮਾਮਲਾ – ਮਾਰਕੀਟਿੰਗ ਮੈਨੇਜਰ ਜਾਹਿਰ ਵੋਹਰਾ ਦਾ 2 ਜੁਲਾਈ ਤੱਕ ਪੁਲਿਸ ਰਿਮਾਂਡ

PPN2806201602ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਨਕਲੀ  ਫਰੈਸ਼ ਪਲਾਜ਼ਮਾ ਮਾਮਲੇ  ਦੇ ਦੋਸ਼ੀ ਰਿਲਾਇੰਸ  ਕੰਪਨੀ ਦੇ ਮਾਰਕੀਟਿੰਗ ਮੈਨੇਜਰ ਜਾਹਿਰ ਵੋਹਰਾ ਨੂੰ ਸਦਰ ਪੁਲਿਸ ਨੇ ਪਿਛਲੇ ਦਿਨ ਗ੍ਰਿਫਤਾਰ ਕਰ  ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਮਾਨਯੋਗ ਅਦਾਲਤ ਵੱਲੋ ਜਾਹਿਰ ਵੋਹਰਾ ਨੂੰ 2 ਜੁਲਾਈ ਤੱਕ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ।ਇਥੇ ਦੱਸਣਯੌਗ ਹੈ ਕਿ ਨਕਲੀ  ਫਰੈਸ਼ ਪਲਾਜਮਾ ਮਾਮਲੇ ਵਿੱਚ ਜਾਹਿਰ ਵੋਹਰਾ  ਪੁਲਿਸ ਨੇ ਮੁੱਖ ਦੋਸ਼ੀਆਂ ਵਿੱਚ ਸ਼ਾਮਿਲ ਕੀਤਾ ਹੈ।ਜਿਸ ਨੇ ਉਕਤ ਪਲਾਜਮਾ ਦਾ ਆਰਡਰ ਦਿੱਤਾ ਸੀ।ਪੁਲਿਸ ਨੇ ਪਿਛਲੇ ਦਿਨੀ ਉਕਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ।ਪਹਿਲਾਂ ਪੁਲਿਸ ਨੇ ਜਾਹੀਰ ਵੋਹਰਾ  ਦਾ ਨਾਮ ਇਸ ਮਾਮਲੇ ਵਿੱਚ ਸ਼ਾਮਿਲ ਨਹੀਂ ਕੀਤਾ ਸੀ ਅਤੇ ਅਦਾਲਤ ਦੀ ਦਖਲਅੰਦਾਜੀ  ਦੇ ਬਾਅਦ ਉਸਦਾ ਨਾਮ ਸ਼ਾਮਿਲ ਕੀਤਾ ਗਿਆ। ਪਿਛਲੇ ਦਿਨ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਥਾਣਾ ਸਦਰ ਪੁਲਿਸ ਦੇ ਏ.ਐਸ.ਆਈ. ਗੁਰਸ਼ਰਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਸੋਮਵਾਰ ਨੂੰ ਮਾਣਯੋਗ ਜਸਟਿਸ ਸੁਰੇਸ਼ ਕੁਮਾਰ ਦੀ ਅਦਾਲਤ ਵਿੱਚ ਪੇਸ਼ ਕੀਤਾ।ਪੁਲਿਸ ਨੇ ਦੋਸ਼ੀ ਨੂੰ ਪੁੱਛਗਿਛ ਲਈ ਰਿਮਾਂਡ ਤੇ ਲੈਣ ਦੀ ਮੰਗ ਕੀਤੀ। ਇਸ ਤੇ ਅਦਾਲਤ ਨੇ ਦੋਸ਼ੀ ਦੇ 2 ਜੁਲਾਈ ਤੱਕ ਪੁਲਿਸ ਰਿਮਾਂਡ  ਦੇ ਦਿੱਤਾ।ਉਕਤ ਮਾਮਲੇ ਵਿੱਚ ਸਿਹਤ ਵਿਭਾਗ ਵੱਲੋਂ ਵੀ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ ਹੈ ਜਿੱਥੇ ਵਿਭਾਗ ਨੇ ਮੈਨੇਜਰ ਜਾਹਿਰ ਵੋਹਰਾ ਦੇ ਖਿਲਾਫ ਡਰਗ ਐਂਡ ਕਾਸਮੇਟਿਕ ਐੇਕਟ ਦੇ ਤਹਿਤ ਮਾਮਲਾ ਦਰਜ ਕਰ ਕੀਤਾ ਹੈ। ਜਿਸ ਸੰਬੰਧ ਵਿੱਚ ਸਿਹਤ ਵਿਭਾਗ ਵੀ ਆਪਣੇ ਪੱਧਰ ਤੇ ਪੁੱਛਗਿੱਛ ਕਰੇਗੀ। ਫੜੇ ਗਏ ਨਕਲੀ ਫਰੈਸ਼ ਪਲਾਜ਼ਮਾ ਦਾ ਸੈਂਪਲ ਸਿਹਤ ਵਿਭਾਗ ਨੇ ਲਿਆ ਸੀ। ਜਿਸਨੂੰ ਜਾਂਚ ਲਈ ਲੈਬ ਭੇਜਿਆ ਸੀ ਪਰ ਹੁਣ ਤੱਕ ਰਿਪੋਰਟ ਨਹੀਂ ਆਈ।

Check Also

ਖ਼ਾਲਸਾ ਕਾਲਜ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਪਤਾਹ ਮਨਾਇਆ

ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਹਾਈਪਰਟੈਂਸ਼ਨ ਸਬੰਧੀ ਜਾਗਰੂਕਤਾ …

Leave a Reply