Wednesday, July 3, 2024

ਟੀ.ਈ.ਟੀ ਟੈਟ ਪਾਸ ਐਕਸ਼ਨ ਕਮੇਟੀ ਇਕਾਈ ਵੱਲੋਂ 4500 ਪੋਸਟਾਂ ਦੀ ਰਹਿੰਦੀ ਪ੍ਰਕਿਰਿਆ ਲਈ ਮੁਹਿੰਮ ਸ਼ੁਰੂ

ਬਠਿੰਡਾ, 28 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਟੀ.ਈ.ਟੀ (ਟੈਟ) ਪਾਸ ਐਕਸ਼ਨ ਕਮੇਟੀ ਦੀ ਬਠਿੰਡਾ ਇਕਾਈ ਵੱਲੋਂ 4500 ਪੋਸਟਾਂ ਦੀ ਬਾਕੀ ਰਹਿੰਦੀ ਪ੍ਰਕਿਰਿਆ ਨੂੰ ਪੂਰੀ ਕਰਵਾਉਣ ਲਈ ਤੇ ਕੋਟੇ ਵਿੱਚ ਖਾਲੀ ਬਚਦੀਆਂ ਪੋਸਟਾਂ ਨੂੰ ਮੁੱਖ ਕੋਟੇ ‘ਚ ਤਬਦੀਲ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਪਿੰਡ ਚੁੱਘੇ ਕਲਾਂ ਤੋਂ ਸ਼ੁਰੂ ਕਰਕੇ ਪਿੰਡ ਝੁੰਬਾ, ਬਾਜਕ, ਨੰਦਗੜ, ਢੁੱਡੀਕੇ, ਬਾਂਡੀ, ਕੋਟਲੀ ਫਰੀਦਕੋਟ ਤੋਂ ਘੁੱਦਾ ਹੁੰਦੇ ਹੋਏ ਝੰਡਾ ਮਾਰਚ ਕੀਤਾ। ਇਸ ਸਮੇਂ ਸੂਬਾ ਪ੍ਰਧਾਨ ਜਗਪ੍ਰੀਤ ਨੇ ਸੰਬੋਧਨ ਕਰਦੇ ਕਿਹਾ ਕਿ ਸਰਕਾਰ ਵਾਰ ਵਾਰ ਪੋਸਟਾਂ ਦੇ ਇਸਤਿਹਾਰ ਕੱਢ ਦਿੰਦੀ ਹੈ ਤੇ ਬੇਰੁਜਗਾਰਾਂ ਤੋਂ ਮੋਟੀਆਂ ਫੀਸਾਂ ਲੈ ਕੇ ਇਸ਼ਤਿਹਾਰ ਰੱਦ ਕਰ ਦਿੱਤੇ ਜਾਂਦੇ ਹਨ।ਉਨ੍ਹਾਂ ਕਿਹਾ ਕਿ ਪਿਛਲੇ ਨੌ ਸਾਲਾ ਤੋਂ ਸਰਕਾਰੀ ਪ੍ਰਾਇਮਰੀ ਅਧਿਆਪਕਾਂ ਦੀਆਂ 4500 ਅਸਾਮੀਆਂ ਆਈਆਂ ਹੋਈਆਂ ਹਨ ਤੇ ਇੰਨਾਂ ਲਈ ਉਮੀਦਵਾਰ ਦੀ ਕੌਂਸਲਿੰਗ ਹੋ ਚੁੱਕੀ ਹੈ, ਪਰ ਵਾਰ ਵਾਰ ਇਨ੍ਹਾਂ ਨੂੰ ਵੀ  ਕੋਰਟ ਕੇਸਾਂ ‘ਚ ਉਲਝਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇ ਭਰਤੀ ਜ਼ਲਦੀ ਪੂਰੀ ਨਾ ਕੀਤੀ ਗਈ ਤਾਂ ਸੰਘਰਸ਼ ਤੇਜ ਕੀਤਾ ਜਾਵੇਗਾ।ਇਸ ਸਮੇਂ ਸਰਦੂਲ ਸਿੰਘ ਜਨਰਲ ਸਕੱਤਰ, ਵਿਪਨ ਕੁਮਾਰ, ਗੁਰਸੇਵਕ ਸਿੰਘ, ਨਵਦੀਪ ਕੁਮਾਰ, ਗਗਨ ਬਰਕੰਦੀ, ਨਾਜ਼ਰ ਸਿੰਘ ਬਾਜਕ, ਪਾਲ ਸਿੰਘ ਫਰੀਦਕੋਟ ਕੋਟਲੀ, ਅਮਰੀਕ ਕਲਿਆਣ, ਅਮਰੀਕ ਸਿੰਘ ਘੁੱਦਾ, ਨਿਰਮਲ ਸਿੰਘ ਚੁੱਘੇ ਕਲਾਂ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply