Tuesday, August 11, 2026

ਕੁਲਵੰਤ ਸਿੰਘ ਭਗਤਾ ਜਿਲ੍ਹਾ ਸਹਿਕਾਰਤਾ ਯੂਨੀਅਨ ਦੇ ਚੇਅਰਮੈਨ ਚੁਣੇ ਗਏ

PPN2906201606

ਬਠਿੰਡਾ, 29 ਜੂਨ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜਿਲ੍ਹਾ ਸਹਿਕਾਰਤਾ ਯੂਨੀਅਨ ਬਠਿੰਡਾ ਦੇ ਬੋਰਡ ਦੇ ਗਠਨ ਲਈ ਕੁੱਝ ਦਿਨ ਪਹਿਲਾ ਡਾਇਰੈਕਟਰਾਂ ਦੀ ਚੋਣ ਕੀਤੀ ਗਈ ਸੀ ਜਿਸ ਵਿੱਚ ਜਿਲ੍ਹੇ ਦੇ ਵੱਖ ਵੱਖ ਬਲਾਕਾਂ ਤੋਂ 10 ਡਾਇਰੈਕਟਰ ਚੁਣੇ ਗਏ ਸਨ। ਸਹਿਕਾਰਤਾ ਯੂਨੀਅਨ ਦੇ ਚੇਅਰਮੈਨ ਦੀ ਚੋਣ ਅੱਜ ਜਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਦੀ ਅਗਵਾਈ ਵਿੱਚ ਹੋਈ। ਡਾਇਰੈਕਟਰ ਹਰਜਸਪਾਲ ਸਿੰਘ ਵੱਲੋ ਚੇਅਰਮੈਨ ਲਈ ਕੁਲਵੰਤ ਸਿੰਘ ਭਗਤਾ ਦਾ ਨਾਮ ਪੇਸ਼ ਕੀਤਾ ਗਿਆ ਜਿਸ ਦੀ ਤਾਇਦ ਸੁਖਪਾਲ ਸਿੰਘ ਵੱਲੋ ਕੀਤੇ ਜਾਣ ਤੇ ਕੁਲਵੰਤ ਸਿੰਘ ਭਗਤਾ ਨੂੰ ਜਿਲ੍ਹਾ ਯੂਨੀਅਨ ਦਾ ਸਰਬਸੰਮਤੀ ਨਾਲ ਚੇਅਰਮੈਨ ਚੁਣ ਲਿਆ ਗਿਆ। ਵਾਇਸ ਚੇਅਰਮੈਨ ਲਈ ਮਨਜੀਤ ਸਿੰਘ ਮਹਿਰਾਜ ਵੱਲੋ ਪਰਮਜੀਤ ਸਿੰਘ ਕਾਕਾ ਸਿੱਧੂ ਦਾ ਨਾਮ ਪੇਸ਼ ਕੀਤੇ ਜਾਣ ਤੇ ਪਰਮਜੀਤ ਸਿੰਘ ਨੂੰ ਸਰਬਸੰਮਤੀ ਨਾਲ ਵਾਇਸ ਚੇਅਰਮੈਨ ਚੁਣਿਆ ਗਿਆ। ਜਿਲਾ ਪ੍ਰੀਸ਼ਦ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਮਲੁੂਕਾ ਨੇ ਚੁਣੇ ਗਏ ਨਵ-ਨਿਯੁਕਤ ਚੇਅਰਮੈਨ, ਵਾਇਸ ਚੇਅਰਮੈਨ ਅਤੇ ਸਮੂਹ ਬੋਰਡ ਦੇ ਡਾਇਰੈਕਟਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਕਿਹਾ ਕਿ ਸਹਿਕਾਰਤਾ ਲਹਿਰ ਨੂੰ ਪਿੰਡ ਪਿੰਡ ਪਹੁੰਚਾਉਣ ਵਿੱਚ ਜਿਲਾ ਸਹਿਕਾਰਤਾ ਯੂਨੀਅਨ ਦਾ ਯੋਗਦਾਨ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਸਹਿਕਾਰਤਾ ਸੋਸਾਇਟੀਆਂ ਰਾਹੀਂ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਸਹਿਕਾਰਤਾ ਮੈਂਬਰਾਂ ਨੂੰ ਫੀਲਡ ਵਿੱਚ ਕੰਮ ਕਰਨ ਲਈ ਮੁਕੰਮਲ ਜਾਣਕਾਰੀ ਦੇਣ ਵਿੱਚ ਜਿਲਾ ਸਹਿਕਾਰਤਾ ਯੂਨੀਅਨ ਵੱਲੋ ਹਮੇਸ਼ਾ ਵੱਡੀ ਭੁਮਿਕਾ ਨਿਭਾਈ ਗਈ ਹੈ। ਉਨ੍ਹਾਂ ਕਿਹਾ ਕਿ ਨਵੇਂ ਬਣੇ ਬੋਰਡ ਦੇ ਮੈਂਬਰ ਵੀ ਭਵਿੱਖ ਵਿੱਚ ਕਿਸਾਨਾਂ ਤੱਕ ਸਹਿਕਾਰਤਾ ਸਭਾਵਾਂ ਵੱਲੋ ਮਿਲਣ ਵਾਲੀਆਂ ਸਹੂਲਤਾ ਪਹੁੰਚਾਉਣ ਲਈ ਤਨਦੇਹੀ ਨਾਲ ਕੰਮ ਕਰਨਗੇ।
ਨਵ-ਨਿਯੁਕਤ ਚੇਅਰਮੈਨ ਕੁਲਵੰਤ ਸਿੰਘ ਭਗਤਾ ਅਤੇ ਵਾਇਸ ਚੇਅਰਮੈਨ ਪਰਮਜੀਤ ਸਿੰਘ ਵੱਲੋ ਪਾਰਟੀ ਹਾਈਕਮਾਨ, ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਬੋਰਡ ਦੇ ਮੈਂਬਰਾਂ ਦਾ ਉਨ੍ਹਾਂ ਵਿੱਚ ਵਿਖਾਏ ਭਰੋਸੇ ਲਈ ਧੰਨਵਾਦ ਕੀਤਾ ਤੇ ਉਨ੍ਹਾਂ ਕਿਹਾ ਕਿ ਉਹ ਆਪਣੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਣਗੇ। ਅੱਜ ਦੀ ਚੋਣ ਪ੍ਰੀਕ੍ਰਿਆ ਡੀ ਸੀ ਯੂ ਦੇ ਮੈਨੇਜਰ ਸ਼ਮਸ਼ੇਰ ਸਿੰਘ, ਏ ਆਰ ਗੁਰਵੀਰ ਸਿੰਘ, ਡਾਇਰੈਕਟਰ ਪਰਮਪਾਲ ਸਿੰਘ ਅਤੇ ਇੰਸ: ਮਨਦੀਪ ਸਿੰਘ ਦੀ ਦੇਖ ਰੇਖ ਵਿੱਚ ਮੁਕੰਮਲ ਹੋਈ।ਇਸ ਮੌਕੇ ਚੇਅਰਮੈਨ ਸਰਬਜੀਤ ਸਿੰਘ ਡੁੰਮਵਾਲੀ, ਚੇਅਰਮੈਨ ਜਸਵੀਰ ਸਿੰਘ ਬਰਾੜ, ਚੇਅਰਮੈਨ ਗਗਨਦੀਪ ਸਿੰਘ ਗਰੇਵਾਲ, ਹਰਿੰਦਰ ਹਿੰਦਾ ਪ੍ਰਧਾਨ ਮਹਿਰਾਜ, ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ, ਕੌਂਸਲਰ ਜਗਮੋਹਨ ਭਗਤਾ, ਜੱਸ ਪਿਪਲੀ, ਸੰਦੀਪ ਜੰਡਾਵਾਲਾ, ਨਿਰਮਲ ਗਿੱਲ, ਹਰਦੀਪ ਪੱਥਰਾਲਾ, ਕੁਲਦੀਪ ਮਹਿਰਾਜ, ਜਸਵਿੰਦਰ ਸਿੰਘ ਰਣਜੀਤ ਸਿੰਘ ਵਾਇਸ ਚੇਅਰਮੈਨ ਅਤੇ ਹੋਰ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਹਾਜਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply