Tuesday, August 11, 2026

ਜਿਲਾ ਭਾਜਪਾ ਅੰਮ੍ਰਿਤਸਰ ਇਕਾਈ ਦੇ ਅਹੁੱਦੇਦਾਰਾਂ ਦਾ ਐਲਾਨ

PPN2906201607

ਅੰਮ੍ਰਿਤਸਰ, 29 ਜੂਨ (ਜਸਬੀਰ ਸਿੰਘ ਸੱਗੂ) – ਭਾਰਤੀ ਜਨਤਾ ਪਾਰਟੀ ਜਿਲਾ ਅੰਮ੍ਰਿਤਸਰ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜਬੂਤੀ ਕਰਨ ਲਈ ਭਾਜਪਾ ਦੀ ਜਿਲਾ ਇਕਾਈ ਐਲਾਨ ਅੱਜ ਦਾ ਜਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਵਲੋਂ ਕੀਤਾ ਗਿਆ। ਸ੍ਰੀ ਰਾਜੇਸ਼ ਹਨੀ ਨੇ ਜਿਲਾ ਟੀਮ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਪ੍ਰਦੇਸ਼ ਭਾਜਪਾ ਪ੍ਰਧਾਨ ਸ੍ਰੀ ਵਿਜੇ ਸਾਂਪਲਾ ਨਾਲ ਵਿਚਾਰ ਕਰਨ ਉਪਰੰਤ ਸੰਜੈ ਸ਼ਰਮਾ, ਡਾ. ਸੁਭਾਸ਼ ਪੱਪੂ, ਦਮਨਦੀਪ ਸਿੰਘ, ਜਰਨੈਲ ਸਿੰਘ ਢੋਟ, ਸ਼ਰਵਣ ਨੱਯਰ ਤੇ ਸ਼੍ਰੀ ਜੋਤੀ ਬਾਲਿਆ ਨੂੰ ਉਪ-ਪ੍ਰਧਾਨ, ਰਾਜੇਸ਼ ਕੰਧਾਰੀ ਤੇ ਮਾਨਵ ਤਨੇਜਾ ਨੂੰ ਜਨਰਲ ਸਕੱਤਰ, ਬੌਬੌ ਵੇਰਕਾ, ਰਾਜੇਸ਼ ਟੋਨੀ, ਸ਼੍ਰੀਮਤੀ ਸਪਨਾ ਭੱਟੀ, ਸ਼੍ਰੀਮਤੀ ਮਗਨ ਵੜੈਚ, ਸ਼੍ਰੀਮਤੀ ਏਕਤਾ ਵੋਹਰਾ ਤੇ ਸ਼੍ਰੀਮਤੀ ਸਤਨਾਮ ਕੌਰ ਨੂੰ ਸਕੱਤਰ ਅਤੇ ਸੁਰਿੰਦਰ ਦੁੱਗਲ ਨੂੰ ਖਜਾਨਚੀ ਬਣਾਇਆ ਗਿਆ ਹੈ।
ਭਾਜਪਾ ਦਫ਼ਤਰ ਵਿੱਖੇ ਅਹੇਦੇਦਾਰਾਂ ਦਾ ਐਲਾਨ ਕਰਨ ਉਪਰੰਤ ਸ੍ਰੀ ਰਾਜੇਸ਼ ਹਨੀ ਨੇ ਕਿਹਾ ਕਿ ਇਹ ਨੌਜਵਨਾਂ ਦੀ ਇੱਕ ਸੰਤੁਲਿਤ ਟੀਮ ਹੈ, ਜਿਸ ਵਿੱਚ ਸ਼ੀਹਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਨੂੰ ਪ੍ਰਮੁੱਖਤਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਲਦ ਹੀ ਟੀਮ ਦੇ ਸਾਰੇ ਮੈਬਰਾਂ ਦੇ ਸਹਿਯੋਗ ਨਾਲ ਪਾਰਟੀ ਦਾ ਵਿਸਥਾਰ ਕਰਣਗੇ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਦੀ ਟੀਮ ਭਾਜਪਾ ਦਾ ਝੰਡਾ ਬੁਲੰਦ ਕਰਨ ਦੀ ਪੂਰੀ ਕੋਸ਼ਿਸ਼ ਕਰਗੀ।ਉਨ੍ਹਾਂ ਹੋਰ ਕਿਹਾ ਕਿ ਜਲਦੀ ਹੀ ਮੰਡਲਾਂ ਦੇ ਇੰਚਾਰਜ ਤੇ ਬੂਥ ਪੱਧਰ ਦੇ ਅਹੁਦੇਦਾਰਾਂ ਦਾ ਐਲਾਨ ਪ੍ਰਦੇਸ਼ ਪ੍ਰਧਾਨ ਨਾਲ ਸਲਾਹ ਕਰਕੇ ਕਰਨਗੇ ਅਤੇ ਭਾਜਪਾ ਦੇ ਹਰ ਵਰਕਰ ਨੂੰ ਬਣਦਾਾ ਸਨਮਾਨ ਦਿੱਤਾ ਜਾਵੇਗਾ ।

Check Also

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ ਸੂਰਜੀ ਊਰਜਾ ਸਥਾਪਿਤ ਕਰਨ ‘ਤੇ ਮਿਲਿਆ ਸਨਮਾਨ

ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ ਵਾਤਾਵਰਣ ਪੱਖੀ ਅਤੇ ਸਾਫ਼-ਸੁਥਰੇ …

Leave a Reply