ਪੱਟੀ, 30 ਜੂਨ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਤਰਨਤਾਰਨ ਜਿਲੇ ਦੇ ਅੰਮ੍ਰਿਤਸਰ ਤੋਂ ਬਦਲ ਕੇ ਆਏ ਡਰਗ ਇੰਸਪੈਕਟਰ ਜੀ.ਐਸ ਸੋਢੀ ਦਾ ਕੈਮਿਸਟ ਐਸੋਸੀਏਸ਼ਨ ਪੱਟੀ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਪੱਟੀ ਦੇ ਪ੍ਰਧਾਨ ਕੁਲਵਿੰਦਰਪਾਲ ਸਿੰਘ ਬੋਨੀ, ਜਨਰਲ ਸਕੱਤਰ ਦਿਨੇਸ਼ ਪਾਠਕ ਅਤੇ ਮੀਤ ਪ੍ਰਧਾਨ ਸਿੰਕੰਦਰ ਸੋਈ ਨੇ ਸ. ਜੀ.ਐਸ ਸੋਢੀ ਨੂੰ ‘ਜੀ ਆਇਆਂ’ ਕਹਿੰਦਿਆਂ ਯਾਦਗਾਰੀ ਤਸਵੀਰ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਡਰਗ ਇੰਸਪੈਕਟਰ ਜੀ.ਐਸ ਸੋਢੀ ਨੇ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਨੂੰ ਤਰਨਤਾਰਨ ਜਿਲੇ ਆ ਕੇ ਖੁਸ਼ੀ ਹੋਈ ਹੈ।ਉਨਾਂ ਇਸ ਮੌਕੇ ਜਿਲੇ ਦੇ ਸਮੂਹ ਕੈਮਿਸਟਾਂ ਨੂੰ ਹਦਾਇਤ ਕੀਤੀ ਕਿ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਕੰਮ ਕਰਨ। ਕੋਈ ਵੀ ਕੈਮਿਸਟ ਬਿਨਾਂ ਪਰਚੀ ਤੋਂ ਅਤੇ ਨਸ਼ੇ ਵਿੱਚ ਪ੍ਰਯੋਗ ਹੋਣ ਵਾਲੀ ਕਿਸੇ ਵੀ ਦਵਾਈ ਨੂੰ ਨਾ ਵੇਚਣ। ਦੁਕਾਨ ਵਿੱਚ ਫਰਿਜ ਅਤੇ ਵਾਤਾਨਕੂਲ ਦੀ ਸਹੀ ਵਰਤੋਂ ਕਰੋ ਤਾਂ ਜੋ ਕੁੱਝ ਦਵਾਈਆਂ ਨੂੰ ਸਹੀ ਤਾਪਮਾਨ ‘ਤੇ ਰੱਖਿਆ ਜਾ ਸਕੇ।ਉਨਾਂ ਕਿਹਾ ਕਿ ਜਿਸ ਵੀ ਕੈਮਿਸਟ ਦਾ ਡਰਗ ਸੇਲ ਲਾਇਸੰਸ ਰੀਨਿਊ ਹੋਣ ਵਾਲਾ ਹੈ ਉਹ ਸਮਾਂ ਰਹਿੰਦੇ ਆਨਲਾਈਨ ਅਪਲਾਈ ਕਰ ਸਕਦੇ ਹਨ।ਇਸ ਮੌਕੇ ਕੈਮਿਸਟ ਐਸੋਸੀਏਸ਼ਨ ਪੱਟੀ ਵਲੋਂ ਨਸ਼ੇ ਦਾ ਕਾਰੋਬਾਰ ਨਾ ਕਰਨ ਦਾ ਭਰੋਸਾ ਦਿਵਾਇਆ ਗਿਆ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media