ਪੱਟੀ, 30 ਜੂਨ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਅਮਰਨਾਥ ਯਤਾਰੀਆਂ ਲਈ 6ਵਾਂ ਵਿਸ਼ਾਲ ਲ਼ੰਗਰ ਭੰਡਾਰਾ ਜੋ ਕਿ ਪੱਟੀ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ ਦਾ ਟਰੱਕ ਰਵਾਨਾ ਹੋਇਆ।ਜਾਣਕਾਰੀ ਦਿੰਦਿਆਂ ਸ੍ਰੀ ਨੀਲਕੰਠ ਮਹਾਂਦੇਵ ਸੇਵਾ ਮੰਡਲ ਪੱਟੀ ਦੇ ਅਹੁਦੇਦਾਰਾਂ ਦੱਸਿਆ ਕਿ ਯਾਤਰੂਆਂ ਦੀ ਸਹੂਲਤ ਲਈ ਇਹ ਲ਼ੰਗਰ ਭੰਡਾਰਾ ਹਰ ਸਾਲ ਮਾਂਡ ਈਸਟ, ਜਿਲ੍ਹਾ ਉਧਮਪੁਰ ਜੰਮੂ ਕਸ਼ਮੀਰ ਵਿਖੇ ਲਗਾਇਆ ਜਾਂਦਾ ਹੈ ਜੋ ਕਿ 2 ਜੁਲਾਈ ਤੋਂ ਸ਼ੁਰੂ ਹੋ ਜਾਵੇਗਾ।ਇਸ ਲ਼ੰਗਰ ਭੰਡਾਰੇ ਵਿਚ ਯਾਤਰੀਆਂ ਲਈ ਲ਼ੰਗਰ ਦੇ ਪ੍ਰਬੰਧ ਦੇ ਨਾਲ ਨਾਲ ਆਰਾਮ ਅਤੇ ਦਵਾਈਆਂ ਦਾ ਇੰਤਜਾਮ ਵੀ ਮੰਡਲ ਵੱਲੋ ਕੀਤਾ ਜਾਂਦਾ ਹੈ।ਉਹਨਾਂ ਦੱਸਿਆ ਕਿ ਸ੍ਰੀ ਆਨੰਦਗਿਰੀ ਜੀ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ, ਮਾਤਾ ਚਿੰਤਪੁਰਨੀ ਧਰਮਸ਼ਾਲਾ ਕਮੇਟੀ, ਦੇਸ਼ ਵਿਦੇਸ਼ ਵਿਚ ਵਸਦੇ ਸ਼ਿਵ ਭਗਤ ਤੇ ਸਮੂਹ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਇਹ ਲ਼ੰਗਰ ਭੰਡਾਰਾ ਚਲਾਇਆਂ ਜਾਵੇਗਾ।ਲੰਗਰ ਭੰਡਾਰੇ ਦਾ ਟੱਰਕ ਸ੍ਰੀ ਹਰਿ ਹਰਿ ਰੋਹੀ ਮੰਦਰ ਤੋਂ ਪੂਰੀ ਪੂਜਾ ਅਰਚਨਾ ਕਰਨ ੳਪਰੰਤ ਬਮ-ਬਮ ਭੋਲੇ ਦੇ ਜੈਕਾਰਿਆਂ ਨਾਲ ਤੋਰਿਆਂ ਗਿਆ।ਇਸ ਮੌਕੇ ਤੇ ਮੰਡਲ ਦੇ ਸੇਵਾਦਾਰ ਚੰਦਨ ਸ਼ਰਮਾ, ਅਰਵਿੰਦ ਅਰੋੜਾ, ਆਸ਼ੂ ਅਰੋੜਾ, ਹਰਜਿੰਦਰ ਸਿੰਘ, ਸ਼ਿਵਮ ਸ਼ਰਮਾ, ਨੀਰਜ ਮਹਿਤਾ, ਹਰੀ ਓਮ, ਸਾਹਿਲ ਮਹਿਤਾ ਐਨ.ਆਰ.ਆਈ, ਗੋਲੂ, ਅਮਨ, ਸੰਜੀਵ ਬਧਵਾਰ, ਜਗਦੀਪ ਪੇਂਟਰ, ਅਸ਼ਵਨੀ ਮਹਿਤਾ, ਅਸ਼ੌਕ ਬਜਾਜ, ਕੰਤਵੀਰ ਸੂਦ ਅਤੇ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜਰ ਸਨ।
Check Also
ਬੰਦੀ ਛੋੜ ਦਿਵਸ ਦਾ ਇਤਿਹਾਸਕ ਮਹੱਤਵ
ਸਿੱਖ ਕੌਮ ਦੇ ਨਿਰਾਲੇ ਇਤਿਹਾਸ ਨੂੰ ਬਿਆਨ ਕਰਦਾ ਬੰਦੀ ਛੋੜ ਦਿਵਸ ਕੌਮ ਵੱਲੋਂ ਸ਼ਰਧਾ …
Punjab Post Daily Online Newspaper & Print Media