
ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ ਬਿਊਰੋ)- ਉੱਘੇ ਪੱਤਰਕਾਰ ਤੇ ਲੇਖਕ ਸ੍ਰ. ਬਚਨ ਸਿੰਘ ਸਰਲ ਨੂੰ ਅੱਜ 20 ਮਈ ਨੂੰ ਪੱਛਮੀ ਬੰਗਾਲ ਸਰਕਾਰ ਵਲੋਂ ਪ੍ਰਦੇਸ਼ ਦੇ ਸਭ ਤੋਂ ਵੱਡੇ ਸਿਵਲੀਅਨ ਐਵਾਰਡ “ਬੰਗਾ ਵਿਭੂਸ਼ਣ” ਨਾਲ ਸਨਮਾਨਿਤ ਕੀਤਾ ਜਾਵੇਗਾ।ਪੱਤਰਕਾਰਿਤਾ ਦੇ ਖੇਤਰ ਵਿੱਚ ਅਹਿਮ ਸਥਾਨ ਰੱਖਣ ਵਾਲੇ ਪੱਤਰਕਾਰ ਨੂੰ ਦਿਤੇ ਜਾਣ ਵਾਲੇ ਇਸ ਐਵਾਰਡ ਦੇ ਨਾਲ ਸ੍ਰ. ਬਚਨ ਨੂੰ 200000/- ਦੀ ਰਾਸ਼ੀ ਵੀ ਭੇਟ ਕੀਤੀ ਜਾਵਗੀ । ਜਿਰਕਯੋਗ ਹੈ ਕਿ ਪ੍ਰਦੇਸ਼ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਅੱਜ ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਉਪਲੱਬਧੀਆਂ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ 14 ਬੰਗਾ ਵਿਭੂਸ਼ਣ ਅਤੇ 18 ਬੰਗਾ ਭੂਸ਼ਣ ਐਵਾਰਡ ਦਿੱਤੇ ਜਾਣਗੇ, ਜਿੰਨਾਂ ਵਿੱਚ ਸ੍ਰ. ਬਚਨ ਸਿੰਘ ਸਰਲ ਵੀ ਸ਼ਾਮਲ ਹਨ।
Punjab Post Daily Online Newspaper & Print Media