ਜੰਡਿਆਲਾ ਗੁਰੂ, 6 ਜੁਲਾਈ (ਹਰਿੰਦਰ ਪਾਲ ਸਿੰਘ)- ਵਿਦਿਆ ਦੇ ਖੇਤਰ ਵਿਚ ਲੜਕੀਆਂ ਜਿਥੇ ਮਾਂ ਬਾਪ ਦਾ ਨਾਮ ਰੌਸ਼ਨ ਕਰਨ ਵਿਚ ਕੋਈ ਕਸਰ ਨਹੀ ਛੱਡ ਰਹੀਆਂ ,ਉਥੇ ਹੀ ਅੱਜ ਦਾ ਨੌਜਵਾਨ ਗਭਰੂ ਨਸ਼ੇ ਦੀ ਦਲਦਲ ਵਿਚ ਧੱਸਦਾ ਜਾ ਰਿਹਾ ਹੈ।ਸੁਕਰੀਤੀ ਸ਼ਰਮਾ ਪੁੱਤਰੀ ਅਸ਼ਵਨੀ ਸ਼ਰਮਾ ਸ਼ਹੀਦ ਊਧਮ ਸਿਂਘ ਚੌਂਕ ਨੇ ਗੁਰੂ ਨਾਨਕ ਦੇਵ ਯੂਨਿਵਰਿਸਟੀ ਅਧੀਨ ਚਲ ਰਹੇ ਰਘੂਨਾਥ ਗਰਲਜ਼ ਕਾਲਜ ਜੰਡਿਆਲਾ ਗੁਰੂ ਦੇ ਬੀ.ਸੀ.ਏ ਫਾਈਨਲ ਸਮੈਸਟਰ ਵਿਚ 400 ਵਿਚੋ 305 ਨੰਬਰ ਲੇ ਕੇ ਕਾਲਜ ਵਿਚੋ ਪਹਿਲਾ ਸਥਾਨ ਹਾਸਿਲ ਕਰਕੇ ਆਪਣੇ ਮਾਂ ਬਾਪ ਅਤੇ ਕਾਲਜ ਦਾ ਨਾਮ ਰੌਸ਼ਨ ਕੀਤਾ ।ਇਸ ਮੌਕੇ ਪਿਤਾ ਅਸ਼ਵਨੀ ਸ਼ਰਮਾ ਜੋ ਕਿ ਇਲੈਕਟਰਾਨਿਕ ਮੀਡੀਆ ਵਿਚ ਵੀ ਸੇਵਾਵਾਂ ਦੇ ਰਹੇ ਹਨ ਨੇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਆਪਣੀ ਬੇਟੀ ਨੂੰ ਵਧਾਈ ਦਿੱਤੀ ਅਤੇ ਅਕਾਲ ਪੁਰਖ ਅਰਦਾਸ ਕੀਤੀ ਕਿ ਅਗੇ ਵੀ ਉੱਚ ਸਿਖਿਆ ‘ਚ ੁਹਮੇਸ਼ਾਂ ਉਸ ਦੇ ਸਿਰ ‘ਤੇ ਮਿਹਰ ਭਰਿਆ ਹੱਥ ਰੱਖਣ ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media