ਚੌਂਕ ਮਹਿਤਾ, 6 ਜੁਲਾਈ (ਜੋਗਿੰਦਰ ਸਿੰਘ ਮਾਣਾ)- ਐਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀਆ ਦੇ ਸਹਿਯੋਗ ਨਾਲ ਪਿੰਡ ਵਿੰਝਰਵਾਲ ਵਿਖੇ ਬਾਬਾ ਮਾਲੇ ਸ਼ਾਹ ਦੀ ਦਰਗਾਹ ‘ਤੇ 8 ਜੁਲਾਈ ਨੂੰ ਭਾਰੀ ਸਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਮੌਕੇ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਪ੍ਰਧਾਨ ਹਰਪਾਲ ਸਿੰਘ ਭਾਲਾ ਨੇ ਦੱਸਿਆ ਕਿ ਇਸ ਮੇਲੇ ਵਿੱਚ ਦਰਗਾਹ ਤੇ ਉਪਰ ਚਾਦਰ ਚੜਾਉਣ ਉਪਰੰਤ ਸਭਿਆਚਾਰਕ ਮੇਲਾ ਹੋਵੇਗਾ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਅਨਮੋਲ ਗਗਨ ਮਾਨ ਤੇ ਨਾਮਵਾਰ ਕਲਾਕਾਰ ਦਾ ਖੁਲਾ ਅਖਾੜਾ ਲੱਗੇਗਾ ਜਿਸ ਰਾਹੀ ਉਹ ਮੇਲੇ ਦੀਆ ਰੋਣਕਾਂ ਵਧਾਉਣਗੇ ਤੇ ਇਸੇ ਦਿਨ ਕਬੱਡੀ ਦਾ ਫਸਵਾਂ ਸ਼ੋ ਮੈਚ ਹੋਵੇਗਾ ਤੇ ਜੇਤੂ ਟੀਮ ਨੂੰ ਭਾਰੀ ਰਾਸ਼ੀ ਦੇ ਕੇ ਨਿਵਾਜ਼ਿਆ ਜਾਵੇਗਾ ਤੇ ਔਰਤਾਂ ਤੇ ਬੱਚਿਆਂ ਦੇ ਬੈਠਣ ਦਾ ਵੱਖਰਾ ਪ੍ਰਬੰਧ ਹੋਵੇਗਾ।ਇਸ ਮੌਕੇ ਗੁਰਚਰਨ ਸਿੰਘ ਢਿਲੋ, ਦਲਜੀਤ ਸਿੰਘ, ਪ੍ਰਧਾਨ ਕੁਲਬੀਰ ਸਿੰਘ, ਜੱਸ ਧਰਮੂਚੱਕ ਹਰਦੇਵ ਸਿੰਘ, ਦਲਜੀਤ ਸਿੰਘ ਜਾਮਨਗਰ, ਬਿੰਦਾ ਧਰਮੂਚੱਕ, ਹਰਬੰਸ ਸਿੰਘ ਗਿਆਨੀ ਆਦਿ ਮੈਂਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media