
ਬਠਿੰਡਾ, 12 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੋਤਵਾਲੀ ਪੁਲਿਸ ਨੇ ਅਜਿਹੇ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਬੰਦ ਪਏ ਅਤੇ ਘਰਾਂ ਨੂੰ ਨਿਸ਼ਾਨਾਂ ਬਣਾ ਸਮਾਨ ਚੋਰੀ ਕਰ ਫਰਾਰ ਹੋ ਜਾਦੇ ਸਨ। ਇਸ ਗਿਰੋਹ ਬਾਰੇ ਜਾਣਕਾਰੀ ਦਿੰਦੀਆ ਡੀ ਐਸ ਪੀ ਸਿਟੀ-1 ਹਰਿੰਦਰ ਸਿੰਘ ਮਾਨ ਦੱਸਿਆ ਕਿ 27 ਜੂਨ ਸਥਾਨਕ ਸੀੜੀਆ ਵਾਲੇ ਮੁੱਹਲੇ ਵਿਚ ਬੰਦ ਪਏ ਮਕਾਨ ਚੋ ਅਣਪਛਾਤੇ ਚੋਰਾਂ ਵੱਲੋ ਦੋ ਘੜੀਆ, ਇੱਕ ਚੈਨ, ਦੋ ਕਾਟੇ, ਇੱਕ ਡਾਇਮੰਡ ਸੈਟ, ਕਲਿੱਪ ਅਤੇ ਗੈਸ ਸਿੰਲਡਰ ਚੋਰੀ ਕਰ ਲਏ ਗਏ ਸਨ।ਇਸ ਚੋਰੀ ਸੰਬੰਧੀ ਬਲਵਿੰਦਰ ਕੌਰ ਪੁਲਿਸ ਪਾਸ ਸ਼ਿਕਾਇਤ ਦਰਜ ਕਰਵਾਈ ਗਈ ਸੀ।ਇਸ ਚੋਰੀ ਦੇ ਸ਼ੱਕ ਵਿਚ ਪੁਲਿਸ ਵੱਲੋ ਜਦੋ ਬਲਵਿੰਦਰ ਕੌਰ ਦੇ ਗੁਆਢੀ ਸੁਖਦੇਵ ਸਿੰਘ ਨੂੰ ਹਿਰਾਸਤ ਚ ਪੁੱਛਗਿਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਬਲਵਿੰਦਰ ਕੌਰ ਦੇ ਘਰ ਉਸਨੇ ਅਤੇ ਸੁਖਪਾਲ ਸਿੰਘ ਵਾਸੀ ਕਿੱਕਰ ਦਾਸ ਮੁੱਹਲਾ ਮਿਲ ਕੇ ਕੀਤੀ ਸੀ ਅਤੇ 21 ਜੂਨ ਬੱਸ ਸਟੈਡ ਦੇ ਪਿਛੇ ਕਰਿਆਨੇ ਦੇ ਸਮਾਨ ਦੇ ਬਣੇ ਗੋਦਾਮ ਵਿਚੋ 9 ਬੋਰੀਆ ਚਾਵਲ, 13 ਡੱਬੇ ਸਾਬਣ, 50 ਕਿੱਲੋ ਚਾਹ ਪੱਤੀ,4 ਪੀਪੇ ਚੈਰੀ, ਇੱਕ ਡੱਬਾ ਰੰਗ ਅਤੇ ਇੱਥ ਗੱਟਾ ਸਰਫ ਚੋਰੀ ਕੀਤਾ ਸੀ ਅਤੇ 7 ਜੁਲਾਈ ਦੀ ਰਾਤ ਨੂੰ ਮੁੱਹਲਾ ਕਿੱਕਰ ਦਾਸ ਦੇ ਰਹਿਣ ਵਾਲੇ ਅਮਰਜੀਤ ਸਿੰਘ ਦੇ ਘਰੋ ਇੱਕ ਛਾਪ ,ਇੱਕ ਗੈਸ ਸਿਲੰਡਰ ਅਤੇ ਚਾਇਨ ਮੇਡ ਮੋਬਾਇਲ ਚੋਰੀ ਕੀਤਾ ਸੀ।ਪੁਲਿਸ ਨੇ ਸੁਖਦੇਵ ਸਿੰਘ ਦੀ ਨਿਸ਼ਾਨ ਦੇਹੀ ਤੇ ਦੋ ਡੱਬੇ ਸਾਬਣ, 25 ਕਿੱਲੋ ਚਾਹਪੱਤੀ, 4 ਪੀਪੇ ਚੈਰੀ, 1 ਡੱਬਾ ਰੰਗ, 1 ਗੱਟਾ ਸਰਫ,1ਛਾਪ ਅਤੇ ਗੈਸ ਸਿਲੰਡਰ ਬਰਾਮਦ ਕੀਤਾ।ਪੁਲਿਸ ਨੇ ਸੁਖਦੇਵ ਸਿੰਘ ਤੇ ਸੁਖਪਾਲ ਸਿੰਘ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਸੁਖਪਾਲ ਸਿੰਘ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋ ਸੁਖਦੇਵ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾ ਰਿਹਾ ਹੈ।
Punjab Post Daily Online Newspaper & Print Media