Tuesday, August 11, 2026

ਵਾਹਨ ਚੋਰ ਗਰੋਹ ਦਾ ਪਰਦਾਫਾਸ਼, ਅੱਧੀ ਦਰਜਨ ਚੋਰੀ ਦੇ ਵਾਹਨ ਬਰਾਮਦ

PPN1207201603

ਬਠਿੰਡਾ, 12 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੋਤਵਾਲੀ ਪੁਲਿਸ ਨੇ ਅਜਿਹੇ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਕਿ ਵਾਹਨ ਚੋਰੀ ਕਰਨ ਤੋ ਬਾਅਦ ਤੋ ਅੱਗੇ ਸਸਤੇ ਰੇਟਾਂ ‘ਤੇ ਚੋਰੀ ਦਾ ਵਾਹਨ ਵੇਚ ਦਿੰਦੇ ਸਨ।ਇਸ ਗਿਰੋਹ ਬਾਰੇ ਜਾਣਕਾਰੀ ਦਿੰਦੀਆ ਡੀ.ਐਸ.ਪੀ ਸਿਟੀ-1 ਹਰਿੰਦਰ ਸਿੰਘ ਮਾਨ ਦੇ ਦੱਸਿਆ ਕਿ ਸਿਵਲ ਹਸਪਤਾਲ ਚੌਕੀ ਇੰਚਾਰਜ ਗੁਰਮੇਲ ਸਿੰਘ ਵੱਲੋ ਸਥਾਨਕ ਹਾਜੀ ਰਤਨ ਚੌਕ ਵਿਚ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ।ਇਸ ਚੈਕਿੰਗ ਦੌਰਾਨ ਪੁਲਿਸ ਵੱਲੋ ਚੋਰੀ ਦੇ ਵਾਹਨ ਸਮੇਤ ਅਜੈ ਕੁਮਾਰ,ਹਰਜੀਤ ਸਿੰਘ ਅਤੇ ਕਰਨਵੀਰ ਸਿੰਘ ਵਾਸੀ ਭਾਗੂ ਰੋਡ ਗ੍ਰਿਫਤਾਰ ਕੀਤਾ ਗਿਆ।ਪੁੱਛਗਿਛ ਦੌਰਾਨ ਪੁਲਿਸ ਨੇ ਇਨਾਂ ਕੋਲੋ ਚਾਰ ਮੋਟਰਸਾਈਕਲ ਅਤੇ ਦੋ ਐਕਟਿਵਾ ਸਕੂਟਰੀਆ ਜੋ ਕਿ ਇਨਾਂ ਵੱਲੋ ਸ਼ਹਿਰ ਦੇ ਵੱਖ ਵੱਖ ਥਾਵਾਂ ਤੋ ਚੋਰੀ ਕੀਤੀਆ ਗਈ ਸਨ ਬਰਾਮਦ ਕੀਤੀਆਂ ਗਈਆਂ। ਕਥਿਤ ਦੋਸ਼ੀਆ ਨੇ ਪੁਲਿਸ ਹਿਰਾਸਤ ਦੌਰਾਨ ਮੰਨਿਆ ਕਿ ਉਨਾ ਵੱਲੋ ਚੋਰੀ ਕੀਤੇ ਵਾਹਨਾਂ ਨੂੰ ਸਸਤੇ ਭਾਅ ਵਿਚ ਅੱਗੇ ਵੇਚ ਦਿੱਤਾ ਜਾਦਾ ਸੀ ਪੁਲਿਸ ਨੇ ਉਕਤ ਨੋਜਵਾਨਾਂ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply