Sunday, October 6, 2024

ਮਨਰੇਗਾ ਮੁਲਾਜਮਾਂ ਵਲੋਂ ਸੂਬਾ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਅਰੰਭ

ਮਨਰੇਗਾ ਮੁਲਾਜਮਾਂ ਵਲੋਂ ਸੂਬਾ ਸਰਕਾਰ ਖਿਲਾਫ ਆਰ ਪਾਰ ਦੀ ਲੜਾਈ ਅਰੰਭ

ਬਠਿੰਡਾ, 12 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪਿਛਲੇ ਲਗਭਗ 8 ਸਾਲਾ ਤੋਂ ਪੇਂਡੂ ਵਿਕਾਸ  ਅਤੇ ਪੰਚਾਇਤ ਵਿਭਗ ਅੰਦਰ ਮਨਰੇਗਾ ਅਧੀਨ ਨੌਕਰੀ ਕਰ ਰਹੇ ਸੂਬਾ ਭਰ ਦੇ ਮਨਰੇਗਾ ਮੁਲਾਜਮਾ ਨੇ ਸਰਕਾਰ ਵਿਰੁੱਧ  ਆਪਣੀ ਨੌਕਰੀ ਪੱਕੀ ਕਰਾਉਣ ਲਈ ਆਰ ਪਾਰ ਦੀ ਲੜਾਈ ਆਰੰਭ ਦਿੱਤੀ ਹੈ। ਪਿਛਲੇ ਦਿਨੀ ਦੋ ਜੁਲਾਈ ਨੂੰ ਲੰਬੀ ਵਿਖੇ ਮਨਰੇਗਾ ਮੁਲਾਜ਼ਮਾਂ ਵੱਲੋਂ ਧਰਨਾ ਦਿੱਤਾ ਗਿਆ ਸੀ , ਜਿਸ ਦੋਰਾਨ ਐਸ ਡੀ ਐਮ ਮਲੋਟ ਨੇ ਮੌਕੇ ਤੇ ਪਹੁੰਚ ਕੇ 10 ਜੁਲਾਈ ਨੂੰ ਮੁੱਖ ਮੰਤਰੀ ਪੰਜਾਬ ਨਾਲ ਇੰਨਾ ਦੀ ਮੀਟਿੰਗ ਤਹਿ ਕਰਵਾਈ ਸੀ, ਪਰ ਇਸ ਮੀਟਿੰਗ ‘ਚ ਮੁੱਖ ਮੰਤਰੀ ਨੇ ਕਿਹਾ ਕਿ ਤੁਸੀਂ ਕੇਂਦਰ ਸਰਕਾਰ ਦੇ ਮੁਲਾਜ਼ਮ ਹੋ ਇਸ ਵਿੱਚ ਅਸੀਂ ਕੁੱਝ ਨਹੀ ਕਰ ਸਕਦੇ। ਜਿਸ ਕਰਕੇ ਇਨਾਂ ਮੁਲਾਜ਼ਮਾਂ ‘ਚ ਰੋਸ ਹੋਰ ਵਧ ਗਿਆ ਅਤੇ ਯੂਨੀਅਨ ਦੇ ਆਗੂਆਂ ਨੇ ਰੈਸਟ ਹਾਊਸ ਅੱਗੇ ਨਾਅਰੇਬਾਜ਼ੀ ਵੀ ਕੀਤੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸੂਬਾ ਪ੍ਰਧਾਨ ਵਰਿੰਦਰ ਸਿੰਘ ਨੇ ਕਿਹਾ ਕਿ ਪਿੰਡਾ ਵਿੱਚ 70 ਫੀਸਦੀ ਵਿਕਾਸ ਦੇ ਕੰਮ ਮਨਰੇਗਾ ਤਹਿਤ ਹੋ ਰਹੇ ਹਨ, ਜਿੰਨਾ ਦਾ ਸਿਹਰਾ ਸੂਬਾ ਸਰਕਾਰ ਆਪਣੇ ਸਿਰ ਲੈ ਰਹੀ ਹੈ, ਪਰ ਦੂਜੇ ਪਾਸੇ ਕਾਨੂੰਨੀ ਪ੍ਰਕਿਰਿਆ ਰਾਹੀਂ ਭਰਤੀ ਕੀਤੇ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਦੇ ਮੁਲਾਜ਼ਮ ਆਖ ਕੇ 2011 ਵਿੱਚ ਦੁਬਾਰਾ ਸਰਕਾਰ ਬਨਣ ਤੇ ਰੈਗੂਲਰ ਕਰਨ ਅਤੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਤੋਂ ਭੱਜ ਰਹੀ ਹੈ। ਜਦੋਂ ਕਿ ਇਸ ਦੋਰਾਨ ਹਰ ਸਾਲ 2 ਲੱਖ ਪੱਕੀਆਂ ਨੌਕਰੀਆਂ ਦੇਣ ਦੀ ਗੱਲ ਕਹੀ ਗਈ ਸੀ। ਉਨ੍ਹਾ ਕਿਹਾ ਕਿ ਉਹ ਪੰਜਾਬ ਦੇ ਜੰਮਪਲ ਹਨ ਤੇ ਪੰਜਾਬ ‘ਚ ਹੀ ਪੜੇ ਹਨ ਅਤੇ ਪੰਜਾਬ ਦੇ ਹੀ ਪਿੰਡਾਂ ਦਾ ਵਿਕਾਸ ਕਰਾ ਰਹੇ ਹਨ ਤੇ ਪੰਜਾਬ ਦੇ ਬੇਰੁਜਗਾਰ ਲੋਕਾਂ ਨੂੰ ਰੁਜਗਾਰ ਮੁਹੱਈਆ ਕਰਾ ਰਹੇ ਹਨ ਜਿਸ ਕਰਕੇ ਉਹ ਮੁਲਾਜ਼ਮ ਵੀ ਸੂਬਾ ਸਰਕਾਰ ਦੇ ਹੀ ਹਨ। ਇਸ ਮੌਕੇ ਇੰਨ੍ਹਾ ਮੁਲਾਜਮਾਂ ਵੱਲੋਂ ਜਿਲ੍ਹਾ ਪ੍ਰੀਸ਼ਦ ਵਿਖੇ ਵਧੀਕ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਅਣਮਿੱਥੇ ਸਮੇਂ ਲਈ ਧਰਨੇ ਅਤੇ ਸੂਬਾ ਭਰ ਵਿੱਚ ਮਨਰੇਗਾ ਨਾਲ ਸਬੰਿਧਤ ਹਰ ਪ੍ਰਕਾਰ ਦੇ ਕੰਮਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਨੋਟਿਸ ਵੀ ਦਿੱਤਾ ਗਿਆ। ਇਸ ਮੌਕੇ ਜਸਵਿੰਦਰ ਸਿੰਘ, ਪ੍ਰੈਸ ਸਕੱਤਰ ਅਮਨਦੀਪ ਸਿੰਘ ਮਹਿਰਾਜ, ਕੁਲਦੀਪ ਸਿੰਘ ਏ ਪੀ ਓ, ਸੁਖਦੇਵ ਸਿੰਘ ਸਿੱਧੂ, ਬੂਟਾ ਸਿੰਘ ਜਿਲ੍ਹਾ ਮੀਤ ਪ੍ਰਧਾਨ, ਲਖਵਿੰਦਰ ਸਿੰਘ, ਗੁਰਤੇਜ ਸਿੰਘ, ਹਨੀ ਗਰਗ ਅਤੇ ਧਰਮਪਾਲ ਕੌਰ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply