Thursday, October 1, 2026

ਹਵਨ ਯੱਗ ਨਾਲ ਹੋਈ ਬੀ.ਬੀ.ਕੇ.ਡੀ.ਏ.ਵੀ ਕਾਲਜ ਦੇ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ

PPN1307201602ਅੰਮ੍ਰਿਤਸਰ, 13 ਜੁਲਾਈ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ.ਡੀ.ਏ.ਵੀ ਕਾਲਜ ਵਿੱਚ ਨਵੇਂ ਅਕਾਦਮਿਕ ਸੈਸ਼ਨ 2016-17 ਦੇ ਸ਼ੁੱਭ ਆਗਾਜ਼ ਲਈ ਆਰਿਆ ਯੁਵਤੀ ਸਭਾ ਤੇ ਸਵਾਮੀ ਦਯਾਨੰਦ ਅਧਿਐਨ ਕੇਂਦਰ ਦੇ ਸਹਿਯੋਗ ਨਾਲ ਹਵਨ ਕਰਵਾਇਆ ਗਿਆ ਅਤੇ ਕਾਲਜ ਦੇ ਉਜੱਵਲ ਭਵਿੱਖ ਤੇ ਜਨ ਕਲਿਆਣ ਹਿੱਤ ਪ੍ਰਾਰਥਨਾ ਕੀਤੀ ਗਈ।ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦੇ ਹੋਏ ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਯਾਨੰਦ ਸਰਸਵਤੀ ਅਤੇ ਮਹਾਂਰਿਸ਼ੀ ਹੰਸਰਾਜ ਦੇ ਮਹਾਨ ਯੋਗਦਾਨ ਅਤੇ ਬਲੀਦਾਨ ਬਾਰੇ ਜਾਣਕਾਰੀ ਦਿੱਤੀ।ਸ਼੍ਰੀ ਲਖਨਪਾਲ ਮੈਂਬਰ ਲੋਕਲ ਮੈਨੇਜਿੰਗ ਕਮੇਟੀ ਨੇ ਹਵਨ ਵਿੱਚ ਬੋਲੇ ਜਾਂਦੇ ਮੰਤਰਾਂ ਦੇ ਵਿਗਿਆਨਕ ਮਹੱਤਵ ਉੱਪਰ ਜਾਨਣਾ ਪਾਇਆ ਅਤੇ ਕਾਲਜ ਪ੍ਰਿੰਸੀਪਲ ਨੂੰ ਨਵੇਂ ਸੈਸ਼ਨ ਦੀ ਵਧਾਈ ਦਿੱਤੀ।ਕਾਲਜ ਦੇ ਸੰਗੀਤ ਵਿਭਾਗ ਵਲੋਂ ‘ਮੰਗਲ ਛਵੀ ਨੈਂਨੋ ਸੇ ਦੇਖੋ, ਮੰਗਲ ਧੁਨੀ ਕੋ ਸੁਨੋ ਸਦਾ’ ਭਜਨ ਵੀ ਗਾਇਨ ਕੀਤਾ ਗਿਆ। ਇਸ ਮੌਕੇ ਐਡਵੋਕੇਟ ਵਿਪਨ ਭਸੀਨ ਮੈਂਬਰ, ਲੋਕਲ ਮੈਨੇਜਿੰਗ ਕਮੇਟੀ ਸਮੇਤ ਕਾਲਜ ਦੇ ਅਧਿਆਪਕ ਵਰਗ, ਨਾਨ ਟੀਚਿੰਗ ਸਟਾਫ ਅਤੇ ਵਿਦਿਆਰਥਣਾਂ ਨੇ ਉਤਸ਼ਾਹ ਪੂਰਵਕ ਭਾਗ ਲਿਆ ਅਤੇ ਸ਼ਾਂਤੀ ਪਾਠ ਨਾਲ ਹਵਨ ਸੰਪਨ ਹੋਇਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply