ਪੱਟੀ, 13 ਜੁਲਾਈ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ)- ਬੀ ਐਸ ਐਫ ਦੀ 138 ਵੀ ਬਟਾਲੀਅਨ ਵਲੋਂ ਖਾਲੜਾ ਸੈਕਟਰ ਦੇ ਬੀ ਉ ਪੀ ਨਾਰਲ਼ੀ ਪੋਸਟ ਤੋ ਇਕ ਅਰਬ 10 ਕਰੋੜ ਦੀ ਹੀਰੋਇਨ ਫੜਣ ਵਿਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਆਈ ਜੀ ਅਨਿਲ ਪਾਲੀਵਾਲ ਨੇ ਕਿਹਾ ਕਿ ਅੱਜ ਸਵੇਰੇ ਤੜਕਸਾਰ 2:30 ਵਜ਼ੇ ਬਾਰਡਰ ਚੌਕੀ ਨਾਰਲੀ ਵਿਖੇ ਜਵਾਨਾਂ ਨੂੰ ਹਿਲਜੁਲ ਦਾ ਸ਼ੱਕ ਹੋਇਆ ਤਾਂ ਲਲਕਾਰਨ ਤੇ ਪਾਕਿਸਤਾਨੀ ਤਸਕਰ 21 ਪੈਕੇਟ ਹੀਰੋਇਨ ਤੇ ਇਕ ਸ਼ਾਰਟ ਗੰਨ ਸੁੱਟ ਕੇ ਭੱਜ ਗਏ। ਬੀ.ਐਸ.ਐਫ ਦੇ ਜਵਾਨਾਂ ਨੇ ਏਰੀਏ ਕਵਰ ਕਰਦੇ ਫਾਇਰ ਵੀ ਕੀਤੇ। ਉਨਾਂ ਦੱਸਿਆ ਕਿ ਫੜੀ ਗਈ 21 ਪੈਕੇਟ ਹੀਰੋਇਨ ਦੀ ਅੰਤਰਰਾਸ਼ਟਰੀ ਕੀਮਤ 1 ਅਰਬ 5 ਕਰੋੜ ਰੁਪਏ ਦੱਸੀ ਜਾ ਰਹੀ ਹੈ। ਉਨਾਂ ਦੱਸਿਆ ਕਿ ਇਸ ਘਟਨਾ ਸਬੰਧੀ ਤਲਾਸ਼ੀ ਮਹਿੁੰਮ ਚਲਾਈ ਜਾ ਰਹੀ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media