ਪਠਾਨਕੋਟ, 13 ਜੁਲਾਈ (ਪੰਜਾਬ ਪੋਸਟ ਬਿਊਰੋ)- ਪਠਾਨਕੋਟ, 13 ਜੁਲਾਈ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਸਾਉਣੀ ਮੁਹਿੰਮ ਤਹਿਤ ਕਿਸਾਨਾਂ ਨੂੰ ਖੇਤੀਬਾੜੀ, ਬਾਗਬਾਨੀ, ਭੂਮੀ ਰੱਖਿਆ, ਪਸ਼ੂ ਪਾਲਣ ਦੀਆਂ ਨਵੀਨਤਮ ਤਕਨੀਕਾਂ ਬਾਰੇ ਜਾਗਰੁਕ ਕਰਨ ਲਈ ਸਥਾਨਕ ਮੁੱਖ ਖੇਤੀਬਾੜੀ ਦਫਤਰ ਵਿਖੇ ਐਗਰੀਕਲਚਰ ਟੈਕਨਾਲੋਜੀ ਮੈਨੇਜਮੈਨਟ ਏਜੰਸੀ (ਆਤਮਾ) ਦੀ ਬਲਾਕ ਕਿਸਾਨ ਸਲਾਹਕਾਰ ਕਮੇਟੀ ਦੀ ਮਹੀਨਾਵਾਰ ਮੀਟਿੰਗ ਹੋਈ।ਇਸ ਮੌਕੇ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸਰ (ਹੈ.ਕੁ.), ਡਾ. ਅਮਰੀਕ ਸਿੰਘ ਕਨਵੀਨਰ ਬਲਾਕ ਟੈਕਨੀਕਲ ਟੀਮ ਕਮ ਖੇਤੀਬਾੜੀ ਅਫਸਰ, ਡਾ ਮੁਖਤਿਆਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਡਾ. ਸ਼ਮੀ ਕੁਮਾਰ ਬਾਗਬਾਨੀ ਵਿਕਾਸ ਅਫਸਰ, ਡਾ. ਲਵ ਕੁਮਾਰ ਸ਼ਰਮਾ ਬਲਾਕ ਟੈਕਨੀਕਲ ਮੈਨੇਜ਼ਰ, ਸ਼੍ਰੀ ਤਰਸੇਮ ਸਿੰਘ ਭੂਮੀ ਰੱਖਿਆ ਅਫਸਰ, ਰੂਪ ਸਿੰਘ ਜਸਰੋਟੀਆ, ਸ੍ਰੀਮਤੀ ਨੀਰਜ ਸੈਣੀ, ਬਲਵਿੰਦਰ ਸਿੰਘ ਢਿਲੋਂ, ਗੁਰਵਿੰਦਰ ਸਿੰਘ, ਲਵਿੰਦਰ ਸਿੰਘ ਬਾਜਵਾ, ਵਕਰਮ ਸਿੰਘ ਸਮੇਤ ਸਮੂਹ ਮੈਂਬਰ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਹਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਸ ਕਮੇਟੀ ਦਾ ਮੁੱਖ ਮਕਸਦ ਕਿਸਾਨਾਂ ਨੂੰ ਪਿੰਡ ਪੱਧਰ ਤੇ ਖੇਤੀਬਾੜੀ ਅਤੇ ਹੋਰ ਸੰਬੰਧਤ ਕਿੱਿਤਆਂ ਨਾਲ ਸੰਬੰਧਤ ਸਮੱਸਿਆਂਵਾਂ ਦੀ ਪਹਿਚਾਣ ਕਰਨੀ ਅਤੇ ਉਨਾਂ ਨੂੰ ਦੂਰ ਕਰਨ ਲਈ ਕਾਰਜਯੋਜਨਾ ਤਿਆਰ ਕਰਨ ਵਿੱਚ ਮਦਦ ਕਰਨੀ ਹੈ।ਉਨਾਂ ਕਿਹਾ ਕਿ ਕਿਸੇ ਵੀ ਨਵੀਂ ਤਕਨੀਕ ਦੀ ਕਾਮਯਾਬੀ ਲਈ ਕਿਸਾਨਾਂ ਦੀ ਫੀਡਬੈਕ ਬਹੁਤ ਜ਼ਰੂਰੀ ਹੁੁੰਦੀ ਹੈ ਤਾਂ ਜੋ ਉਸ ਤਕਨੀਕ ਦੀ ਸਫਲਤਾ ਜਾਂ ਅਸਫਲਤਾ ਬਾਰੇ ਪਤਾ ਲੱਗ ਸਕੇ।ਡਾ ਅਮਰੀਕ ਸਿੰਘ ਨੇ ਕਿਹਾ ਕਿਸਾਨ ਸਲਾਹਕਾਰ ਦੀ ਮੀਟਿੰਗ ਮਹੀਨੇ ਦੇ ਹਰ ਪਹਿਲੇ ਬੁੱਧਵਾਰ ਨੂੰ ਹੋਇਆ ਕਰੇਗੀ।ਉਨਾਂ ਕਿਸਾਨ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਿੰਡ ਅਤੇ ਆਸਪਾਸ ਦੇ ਇਲਾਕੇ ਤੋਂ ਖੇਤੀਬਾੜੀ ਨਾਲ ਸੰਬੰਧਤ ਸਮੱਸਿਆਵਾਂ ਅਤੇ ਉਨਾ ਦੇ ਸੰਭਾਵਤ ਵੱਲ ਲਈ ਸੁਝਾਅ ਮੀਟਿੰਗ ਵਿੱਚ ਲੈ ਕੇ ਆਇਆ ਕਰਨ ਤਾਂ ਜੋ ਆਤਮਾ ਤਹਿਤ ਬਣਾਈ ਕਾਰਜਯੋਜਨਾਂ ਅਨੁਸਾਰ ਕਾਰਵਾਈ ਕੀਤੀ ਜਾ ਸਕੇ।ਉਨਾਂ ਮਨਰੇਗਾ ਸਕਮਿ ਤਹਿਤ ਨਾਡੇਪ ਤਰੀਕੇ ਨਾਲ ਦੇਸੀ ਰੂੜੀ ਤਿਆਰ ਕਰਨ ਬਾਰੇ ਜਾਣਕਾਰੀ ਵੀ ਦਿੱਤੀ।ਡਿਪਟੀ ਡਾਇਰੈਕਟਰ ਬਾਗਬਾਨੀ ਡਾ ਮੁਖਤਿਆਰ ਸਿੰਘ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਨਵੇਂ ਬਾਗ ਲਾਉਣ ਲਈ 50% ਉਪਦਾਨ ਦਿੱਤਾ ਜਾ ਰਿਹਾ ਹੈ ਅਤੇ ਜੋ ਵੀ ਕਿਸਾਨ ਨਵਾਂ ਬਾਗ ਲਾਉਣਾ ਜਾਂ ਸਬਜੀਆਂ ਦੀ ਕਾਸ਼ਤ ਕਰਨਾ ਚਾਹੁੰਦਾ ਹੈ ਤਾਂ ਉਹ ਫਲਦਾਰ ਬੂਟੇ ਅਤੇ ਸਬਜੀਆ ਦੀ ਪਨੀਰੀ ਦੀ ਬੁਕਿੰਗ ਕਰਵਾ ਸਕਦਾ ਹੈ।ਭੂਮੀ ਰੱਖਿਆ ਅਫਸਰ ਸ੍ਰੀ ਤਰਸੇਮ ਸਿੰਘ ਨੇ ਦੱਸਿਆ ਕਿ ਜ਼ਮੀਨ ਦੋਜ ਪਾਈਪਾਂ ਅਤੇ ਤੁਪਕਾ ਸਿੰਚਾਈ ਵਿਧੀ ਤੇ ਵਿਭਾਗ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ।ਕਿਸਾਨ ਮੈਂਬਰ ਰੂਪ ਸਿੰਘ ਜਸਰੋਟੀਆ, ਬਲਵਿੰਦਰ ਸਿੰਘ ਢਿਲੋਂ,ਸ੍ਰੀ ਮਤੀ ਨੀਰਜ ਸੈਣੀ, ਸੁਖਵਿੰਦਰ ਸਿੰਘ ਨੇ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਜਿਵੇਂ ਝੋਨੇ ਦੀ ਸਿੱਧੀ ਬਿਜਾਈ,ਸਿਸਟਮ ਆਫ ਰਾੲਸਿ ਇੰਟੈਨਸੀਫੀਕੇਸ਼ਨ,ਵੱਟਾਂ ਉੱਪਰ ਮੱਕੀ ਦੀ ਬਿਜਾਈ ਬਾਰੇ ਵਿਚਾਰ ਸਾਂਝੇ ਕਰਦਿਆਂ ਵਡਮੁੱਲੇ ਸੁਝਾਅ ਦਿੱਤੇ।
Check Also
ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ
ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …
Punjab Post Daily Online Newspaper & Print Media