Friday, November 22, 2024

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ: ਸਿਆਲਕਾ ਨੇ ਕੀਤਾ ਪਠਾਨਕੋਟ ਜੇਲ੍ਹ ਦਾ ਦੌਰਾ

PPN1307201616ਪਠਾਨਕੋਟ, 13 ਜੁਲਾਈ (ਪੰਜਾਬ ਪੋਸਟ ਬਿਊਰੋ)- ਇਥੋਂ ਦੀ ਜੇਲ੍ਹ ‘ਚ ਨਜ਼ਰ ਬੰਦ ਦਲਿਤ ਕੈਦੀਆਂ ਦੀ ਸਾਰ ਲੈਣ ਲਈ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਡਾ: ਤਰਸੇਮ ਸਿੰਘ ਸਿਆਲਕਾ ਨੇ ਬਾਅਦ ਦੁਪਹਿਰ ਜੇਲ੍ਹ ਦਾ ਦੌਰਾ ਕੀਤਾ।ਜੇਲ੍ਹ ਦੇ ਡਿਪਟੀ ਸੁਪਰੀਡੇਂਟ ਐਮ ਐਲ ਚੰਬਰ ਨੇ ਜੇਲ੍ਹ ਦੀ ਡੇਹੜੀ ਵਿੱਚ ਕੈਦੀਆਂ ਨਾਲ ਕਮਿਸ਼ਨ ਦੀ ਮੁਲਾਕਾਤ ਕਰਵਾਈ ਕਮਿਸ਼ਨ ਦੇ ਨਾਲ ਓ.ਐਸ.ਡੀ. ਸਤਨਾਮ ਸਿੰਘ ਜੋਧਾ, ਨੋਡਲ ਅਫਸਰ ਸ਼੍ਰੀ ਘੁੰਮਣ, ਏਡੀਸੀ (ਡੀ) ਪਠਾਨਕੋਟ ਗੁਰਪ੍ਰਤਾਪ ਸਿੰਘ ਨਾਗਰਾ, ਡੀਐਸਪੀ ਹਰਦੀਪ ਕੁਮਾਰ, ਇੰਸਪੈਕਟਰ ਹਰਕ੍ਰਿਸ਼ਨ ਸਿੰਘ ਅਤੇ ਹੋਰ ਅਫਸਰ ਸਾਹਿਬਾਨ ਨੇ ਕੈਦੀਆਂ ਦੀਆਂ ਸ਼ਿਕਾਇਤਾਂ ਸੁਣੀਆਂ।ਹਵਾਲਾਤੀ ਜੀਵਨ ਬੇਦੀ ਜੋ ਕਿ ਸਰੀਰਕ ਸੋਸ਼ਣ ਕੇਸ ਵਿੱਚ ਇਥੇ ਨਜ਼ਰ ਬੰਦ ਹੈ ਉਸ ਨੇ ਆਪਣੀ ਸ਼ਿਕਾਇਤ ਕਮਿਸ਼ਨ ਨੂੰ ਦੱਸੀ।ਮਹਾਰਾਸ਼ਟਰ ਤੋਂ ਰਾਮ ਪ੍ਰਕਾਸ਼ ਜੋ ਕਿ ਬਿਨਾ ਟਿਕਟ ਸਫਰ ਕਰਦਾ ਫੜਿਆ ਗਿਆ ਸੀ ਨੇ ਕਿਹਾ ਕਿ ਮੈਂ ਕਈ ਮਹੀਨਿਆਂ ਤੋਂ ਇਥੇ ਬੰਦ ਹਾਂ ਮੇਰੀ ਪੈਰਵਾਈ ਕਰਨ ਵਾਲਾ ਕੋਈ ਨਹੀ ਹੈ।ਕਮਿਸ਼ਨ ਨੇ ਮੌਕੇ ਤੇ ਹਾਜ਼ਰ ਡਿਪਟੀ ਸੁਪਰਡੰਟ ਨੂੰ ਹਦਾਇਤ ਕੀਤੀ ਕਿ ਬਿਨਾ ਟਿਕਟ ਵਾਲੇ ਕੇਸ,ਮੰਗੂ ਮਰਾਸੀ,ਮੋਹਨ ਲਾਲ,ਨਿਲਬਨ ਤੋਂ ਇਲਾਵਾ ਸੇਵਾ ਮੁਕਤ ਪਟਵਾਰੀ ਸਲਵਿੰਦਰ ਸਿੰਘ ਹਰਚੋਵਾਲ ਦੀ ਛੁੱਟੀ ਦੇ ਕੇਸ ਸਬੰਧੀ ਰੀਪੋਰਟ ਕਮਿਸ਼ਨ ਨੂੰ ਭੇਜੋ।ਕਈ ਕੈਦੀਆਂ ਨੇ ਜੇਲ੍ਹ ਪ੍ਰਸਾਸ਼ਨ ਦੀ ਸਿਫਤ ਕਰਦਿਆਂ ਛੁੱਟੀ ਮਨਜ਼ੂਰ ਕਰਨ ਮੌਕੇ ਡੀ.ਸੀ. ਦਫਤਰ ਜਾਂ ਐਸ.ਐਸ.ਪੀ ਦਫਤਰ ਵਲੋਂ ਕੀਤੀ ਜਾ ਰਹੀ ਖੱਜਲ ਖੁਆਰੀ ਦਾ ਮਾਮਲਾ ਕਮਿਸ਼ਨ ਕੋਲ ਬੜੀ ਨਿਡਰਤਾ ਨਾਲ ਉਠਾਇਆ।ਕਮਿਸ਼ਨ ਕੋਲ ਇੱਕ ਹੋਰ ਸ਼ਿਕਾਇਤ ਆਈ ਜਿਸ ਵਿੱਚ ਪ੍ਰਾਰਥੀ ਨੇ ਕਿਹਾ ਕਿ ਉਸ ਦੀ ਭੈਣ ਪਤੀ ਦੇ ਕਤਲ ਕੇਸ ਵਿੱਚ ਜੇਲ੍ਹ ਵਿੱਚ ਹੈ, ਪਰ ਜ਼ਿਲ੍ਹਾ ਪੁਲੀਸ ਕਪਤਾਨ ਉਸ ਦੀ ਛੁੱਟੀ ਮਨਜ਼ੂਰ ਨਹੀ ਕਰ ਰਿਹਾ ਹੈ।ਕਮਿਸ਼ਨ ਨੇ ਨੋਡਲ ਅਫਸ਼ਰ ਪਠਾਨਕੋਟ ਨੂੰ ਹਦਾਇਤ ਕੀਤੀ ਹੈ ਕਿ ਅਗਲੀ ਪੇਸ਼ੀ ਮੌਕੇ ਐਸ.ਐਸ.ਪੀ. ਦਫਤਰ ਤੋਂ ਰੀਪੋਰਟ ਮੰਗਵਾਈ ਜਾਵੇ ਕਿ ਪੁਲੀਸ ਨੂੰ ਕੀ ਮੁਸ਼ਕਿਲ ਆ ਰਹੀ ਹੈ ਲੜਕੀ ਦੀ ਛੁੱਟੀ ਮਨਜ਼ੂਰ ਕਰਨ ਤੋਂ ਡਾ: ਤਰਸੇਮ ਸਿੰਘ ਸਿਆਲਕਾ ਨੇ ਕੈਦੀਆਂ ਨੂੰ ਇਲਾਜ਼ ਲਈ ਜੇਲ੍ਹ ਪ੍ਰਸਾਸ਼ਨ ਬਾਰੇ ਬਾਰੇ ਪਤਾ ਕੀਤਾ ਤਾਂ ਕੈਦੀਆਂ ਨੇ ਕਿਹਾ ਕਿ ਇਲਾਜ਼ ਪੱਖੋਂ ਜੇਲ੍ਹ ਪ੍ਰਸਾਸ਼ਨ ਢਿੱਲ੍ਹ ਮੱਠ ਨਹੀ ਕਰਦਾ ਹੈ।ਛੁੱਟੀਆਂ ਮਿਲਣ ਆ ਰਹੀਆਂ ਅੜਚਣਾ ਨੂੰ ਦੂਰ ਕਰਨ ਲਈ ਕਮਿਸ਼ਨ ਨੇ ਪੁਲੀਸ ਵਿਭਾਗ ਨੂੰ ਹੁਕਮ ਦਿਤੇ ਹਨ ਕਿ ਛੁੱਟੀ ਲਈ ਪੁੱਜੀਆਂ ਅਰਜ਼ੀਆਂ ਅਤੇ ਪੁਲੀਸ ਵਿਭਾਗ ਵਲੋਂ ਦਿਤੀ ਜਾਂਦੀ ਰੀਪੋਰਟ ਦਾ ਉਤਾਰਾ ਕਮਿਸ਼ਨ ਨੂੰ ਭੇਜਿਆ ਜਾਵੇ ਤਾਂ ਕਿ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply