ਅੰਮ੍ਰਿਤਸਰ, 16 ਜੁਲਾਈ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ, ਲਾਰੰਸ ਰੋਡ ਦੇ ਵਿਹੜੇ ਵਿੱਚ ਡੀ.ਏ.ਵੀ ਸੈਂਟਰ ਫਾਰ ਐਕੇਡੈਮਿਕ ਐਕਸੀਲੈਂਸੀ, ਡੀ.ਏ.ਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਦੇ ਤਹਿਤ ਤਿੰਨ ਰੋਜ਼ਾ ਯੋਗਤਾ ਨਿਰਮਾਣ ਪ੍ਰੋਗਰਾਮ ਦਾ ਅਯੋਜਨ ਮਾਸਟਰ ਟਰੇਂਨਰ ਦੇ ਲਈ ਅਰਲੀ ਐਜੂਕੇਸ਼ਨ ਡਵੈਲਪਮੈਂਟ ਦੇ ਅੰਤਰਗਤ ਕਰਵਾਇਆ ਗਿਆ। ਸ਼੍ਰੀ ਜੇ.ਪੀ. ਸ਼ੂਰ ਡਾਇਰੈਕਟਰ ਨੇ ਇਸ ਕਾਰਜਸ਼ਾਲਾ ਦਾ ਉਦਘਾਟਨ ਕੀਤਾ। ਪੰਜਾਬ ਜ਼ੋਨ ਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਂਂਗੈਸਟ ਆਫ਼ ਆਨਰ ਸਨ । ਕਾਰਸ਼ਾਲਾ ਦੀ ਸ਼ੁਰੂਆਤ ਮੁੱਖ ਮਹਿਮਾਨ ਅਤੇ ਮੁੱਖ ਪ੍ਰਵਕਤਾ ਦਾ ਫ਼ੁੱਲਾਂ ਨਾਲ ਸਵਾਗਤ ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਦੁਆਰਾ ਕੀਤਾ ਗਿਅ।ਇਸ ਕਾਰਜਸ਼ਾਲਾ ਵਿੱਚ ਪੰਜਾਬ ਤੇ ਜੰਮੂ ਜ਼ੋਨ ਦੇ ਲਗਭਗ 16 ਸਕੂਲਾਂ ਦੇ 90 ਮੁੱਖ ਅਧਿਆਪਕਾਂ ਨੇ ਭਾਗ ਲਿਆ।ਕਾਰਜਸ਼ਾਲਾ ਦੀ ਸ਼ੁਰੂਆਤ ਦੀਪ ਜਲਾ ਕੇ ਗਾਯਤ੍ਰੀ ਮੰਤਰ ਅਤੇ ਡੀ.ਏ.ਵੀ ਗਾਨ ਗਾ ਕੇ ਕੀਤੀ ਗਈ। ਕਾਰਜਸ਼ਾਲਾ ਦੀ ਮੁੱਖ ਪ੍ਰਵਕਤਾ ਸ਼੍ਰੀਮਤੀ ਇੰਦਰ ਮਨੀ ਜੈਨ, ਸਿੱਖਿਆ ਅਧਿਕਾਰੀ, ਡੀ.ਏ.ਵੀ.ਸੀ.ਏ.ਈ, ਡੀ.ਏ.ਵੀ. ਕਾਲਜ ਮੈਨੇਜਿੰਗ ਕਮੇਟੀ, ਨਵੀਂ ਦਿੱਲੀ ਨੇ ਕੀਤੀ । ਉਨ੍ਹਾਂ ਨੇ ਪੋਸਟ ਗ੍ਰੈਜੂਏਟ, ਸਿੱਖਿਆ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਕੀਤੀ ਹੈ ਅਤੇ ਇਸ ਦੇ ਨਾਲ ਉਨ੍ਹਾਂ ਨੇ ਪ੍ਰੀ ਸਕੂਲ ਟੀਚਰ ਐਜੂੇਕਸ਼ਨ ਦਾ ਡਿਪਲੋਮਾ ਵੀ ਕੀਤਾ ਹੈ।ਉਨ੍ਹਾਂ ਨੇ ਸੰਨ 1992 ਤੋਂ 1998 ਤੱਕ ਸ਼ਿਸ਼ੂ ਸਕੂਲ ਅਧਿਆਪਕਾਂ ਦੀ ਟ੍ਰੇਨਿੰਗ ਦੇ ਲਈ ਕਾਰਜਸ਼ਾਲਾ ਲਗਾਈਆਂ।ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਕਿਹਾ ਕਿ ਇਨ੍ਹਾਂ ਕਾਰਜਸ਼ਲਾਵਾਂ ਦਾ ਅਯੋਜਨ ਪੌਰਾਣਿਕ ਕਥਾਵਾਂ ਵਿੱਚ ਏਕਰੂਪਤਾ ਦੀ ਤਕਨੀਕ ਨੂੰ ਛੋਟੇ ਸਕੂਲਾਂ ਦੇ ਅਧਿਆਪਨ ਵਿੱਚ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ।ਉਨ੍ਹਾਂ ਨੇ ਕਿਹਾ ਕਿ ਸਾਡੇ ਮਹਾਨ ਪ੍ਰਧਾਨ ਆਰਿਆ ਰਤਨ ਸ਼੍ਰੀ ਪੂਨਮ ਸੂਰੀ ਦੇ ਸੁਪਨੇ ਪੂਰੇ ਕਰਨ ਲਈ ਸਾਨੂੰ ਆਪਣੇ ਕੰਮ ਵਿੱਚ ਨਿਪੁੰਨ ਹੋਣਾ ਚਾਹੀਦਾ ਹੈ ।ਸ਼੍ਰੀ ਜੇ.ਪੀ.ਸ਼ੂਰ ਨੇ ਭਾਗ ਲੈਣ ਵਾਲਿਆਂ ਨੂੰ ਸੰਬੋਧਨ ਕੀਤਾ ਕਿ ਇਕ ਅਧਿਆਪਕ ਰਾਸ਼ਟਰੀ ਨਿਰਮਾਣ ਕਰਤਾ ਹੈ, ਇਸ ਲਈ ਸਾਰੀ ਜ਼ਿੰਮੇਵਾਰੀ ਇਕ ਅਧਿਆਪਕ ਦੀ ਹੈ ।ਪੀ.ਪੀ.ਟੀ ਪ੍ਰਸਤੁਤੀਕਰਨ ਦੇ ਨਾਲ ਉਨ੍ਹਾਂ ਇਹ ਸਪਸ਼ਟ ਕੀਤਾ ਕਿ ਸਕੂਲਾਂ ਦੇ ਚੰਗੇ ਕੰਮਾਂ ਦੇ ਲਈ ਚੰਗਾ ਵਾਤਾਵਰਨ ਹੋਣਾ ਬਹੁਤ ਜ਼ਰੂਰੀ ਹੈ।ਉਨ੍ਹਾਂ ਨੇ ਛੋਟੀਆਂਸ਼ਛੋਟੀਆਂ ਗੱਲਾਂ ਤੇ ਵਿਚਾਰ ਕਰਦੇ ਹੋਏ ਆਪਣੇ ਸ਼ਬਦਾਂ ਨੂੰ ਵਿਰਾਮ ਇਸ ਪ੍ਰੇਰਨਾਤਮਕ ਸਤਰ ਦੁਅਰਾ ਦਿੱਤਾ ਕਿ ਮਾਲਿਕ ਦੀ ਗਤੀ ਹੀ ਟੀਮ ਦੀ ਗਤੀ ਹੁੰਦੇ ਹੈ ।ਇਸ ਤਰ੍ਹਾਂ ਉਹਨਾਂ ਨੇ ਮੁੱਖ ਅਧਿਆਪਕ ਅਤੇ ਟੀਮ ਦੇ ਵਿੱਚ ਸੰਬੰਧਾਂ ਦੇ ਗੁਣਾਤਮਕ ਪ੍ਰਭਾਵਾਂ ਤੇ ਪ੍ਰਕਾਸ਼ ਪਾਇਆ ।
ਮੁੱਖ ਪ੍ਰਵਕਤਾ ਸ਼੍ਰੀਮਤੀ ਇੰਦਰ ਮਨੀ ਜੈਨ ਨੇ ਕਾਰਜਸ਼ਾਲਾ ਵਿੱਚ ਕ੍ਰਿਆਤਮਕ ਗਤੀਵਿਧੀਆਂ ਵੀ ਕਰਵਾਈਆਂ ।ਉਨ੍ਹਾਂ ਨੇ ਭਾਗ ਲੈਣ ਵਾਲੇ ਸਾਥੀਆਂ ਨੂੰ ਸੂਚਿਤ ਕਰਦੇ ਹੋਏ ਉਨ੍ਹਾਂ ਨੇ ਬਚਪਨ ਦੇ ਸਮੇਂ ਆਉਣ ਵਾਲੀਆਂ ਮੁਸ਼ਕਲਾਂ ਨੂੰ ਬੜੇ ਮਹੱਤਵਪੂਰਨ ਢੰਗ ਨਾਲ ਨਿਪਟਾਉਣ ਲਈ ਢੰਗ ਦੱਸੇ ਉਨ੍ਹਾਂ ਨੇ ਕਿੱਤਾਕਾਰ ਗਿਆਨ ਅਤੇ ਕੌਸ਼ਲ ਦੇ ਵਿਕਾਸ ਅਤੇ ਉਨ੍ਹਾਂ ਨੂੰ ਨਵਾਂ ਬਣਾਉਣ ਲਈ ਇਕ ਢਾਂਚਾ ਪ੍ਰਦਾਨ ਕੀਤਾ। ਇਸ ਕਾਰਜਸ਼ਾਲਾ ਦੇ ਦੌਰਾਨ ਉਨ੍ਹਾਂ ਨੇ ਬਾਲਸ਼ਵਿਕਾਸ, ਪ੍ਰਾਠਕ੍ਰਮ ਅਤੇ ਸਿੱਖਣ ਦੇ ਵਾਤਾਵਰਨ ਤੇ ਬੜਾ ਡੂੰਘਾ ਵਿਚਾਰ ਕੀਤਾ।ਉਨ੍ਹਾਂ ਨੇ ਅਧਿਆਪਨ ਵਿੱਚ ਨਾਟਕੀ ਰੂਪ ਦੀ ਮਹੱਤਤਾ ਤੇ ਪ੍ਰਕਾਸ਼ ਪਾਇਆ।ਉਨ੍ਹਾਂ ਨੇ ਉਨ੍ਹਾਂ ਦੇ ਵਿਚਾਰਾਂ ਦੇ ਵਿਕਾਸ ਲਈ ਵੱਖ ਵੱਖ ਵਸਤੂਆਂ ਜਿਵੇਂ ਮੋਤੀ, ਮੁਖੌਟੇ, ਕਠਪੁਤਲੀਆਂ ਆਦਿ ਦੇ ਪ੍ਰਯੋਗ ਦੇ ਬਾਰੇ ਦੱਸਿਆ। ਮੁੱਖ ਅਧਿਆਪਿਕਾ ਸ਼੍ਰੀਮਤੀ ਅੰਜਨਾ ਗੁਪਤਾ, ਪ੍ਰਿੰਸੀਪਲ ਸ਼੍ਰੀ ਪਰਮਜੀਤ ਕੁਮਾਰ, ਪ੍ਰਿੰਸੀਪਲ ਸ਼੍ਰੀਮਤੀ ਸ਼ਬਨਮ ਹਾਂਡਾ, ਪ੍ਰਿੰਸੀਪਲ ਸ਼੍ਰੀ ਸੰਜੀਵ ਕੋਚਰ, ਪ੍ਰਿੰਸੀਪਲ ਡਾ. ਨੀਰਾ ਸ਼ਰਮਾ, ਪ੍ਰਿੰਸੀਪਲ ਸ਼੍ਰੀਮਤੀ ਕੁਸੁਮ ਸ਼ਰਮਾ, ਟੀਚਰ ਇੰਚਾਰਜ ਸ਼੍ਰੀਮਤੀ ਲਖਵਿੰਦਰ ਕੌਰ, ਪ੍ਰਿੰਸੀਪਲ ਸ਼੍ਰੀਮਤੀ ਕੁਸੁਮ ਖੁੰਗਰ, ਪ੍ਰਿੰਸੀਪਲ ਸ਼੍ਰੀ ਜੀ.ਸੀ. ਸ਼ਰਮਾ, ਪ੍ਰਿੰਸੀਪਲ ਸ਼੍ਰੀ ਪਰਮੋਦ ਖੁਰਸੀਜਾ, ਪ੍ਰਿੰਸੀਪਲ ਸ਼੍ਰੀਮਤ ਮੋਨਿਕਾ ਖੰਨਾ, ਪ੍ਰਿੰਸੀਪਲ ਸ਼੍ਰੀ ਵੀ.ਕੇ ਮਿੱਤਲ, ਟੀਚਰ ਇੰਚਾਰਜ ਸ਼੍ਰੀਮਤੀ ਸੁਖਪਾਲ ਕੌਰ, ਸਕੂਲ ਦੀ ਸੰਚਾਲਿਕਾ ਸ਼੍ਰੀਮਤੀ ਅਮਰਜੀਤ ਕੌਰ, ਨਿਰਦੇਸ਼ਿਕਾ ਸ਼੍ਰੀਮਤੀ ਮੰਜੂ, ਪ੍ਰਿੰਸੀਪਲ ਸ਼੍ਰੀ ਵਿਜੈ ਮਿੱਤਲ ਅਤੇ ਸ਼zzੀਮਤੀ ਰਾਕੇਸ਼ ਕੁਮਾਰੀ ਦੇ ਨਾਲ ਹੋਰ ਅਧਿਆਪਕਾਂ ਨੇ ਇਸ ਕਾਰਜਸ਼ਾਲਾ ਵਿੱਚ ਭਾਗ ਲਿਆ ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media