Sunday, March 15, 2026

ਕਿਸਾਨ ਜਥੇਬੰਦੀ ਨੇ ਇਕ ਹਫਤੇ ਚ ਬਿਜਲੀ ਬੋਰਡ ਦੇ 3 ਦਫਤਰਾਂ ਦਾ ਕੀਤਾ ਗਿਆ ਘਿਰਾਓ

PPN2007201619

ਤਰਸਿੱਕਾ, 20 ਜੁਲਾਈ (ਕੰਵਲ ਜੋਧਾ ਨਗਰੀ) – ਅੱਜ ਸੈਂਕੜੇ ਕਿਸਾਨਾ ਮਜਦੂਰਾਂ ਵੱਲੋਂ ਸਤਨਾਮ ਸਿੰਘ ਸਠਿਆਲਾ,ਅਮਰੀਕ ਸਿੰਘ ਭੋਏਵਾਲ ਦੀ ਪ੍ਰਧਾਨ ਹੇਠ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਿ:ਐਕਸੀਅਨ ਬਿਆਸ ਦਾ ਘਿਰਾਉ ਕੀਤਾ ਗਿਆ।ਐਕਸੀਅਨ ਬਿਆਸ ਸੋਧੀਂ ਨੇ ਕਿਸਾਨ ਸਘਰਸ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨਾਲ ਮਹਿਤਾ ਡਵੀਜਨ ਦੇ ਘਿਰਾਉ ਮਿਤੀ 13.7.16 ਵਿੱਚ ਕਿਸਾਨਾ ਨਾਲ ਵਾਧਾ ਕੀਤਾ ਸੀ ਕਿ ਮੈਨੂੰ ? ਦਿਨ ਦਾ ਸਮਾ ਦਿੱਤਾ ਜਾਵੇ।ਮੈਂ ਇਹਨਾਂ 3 ਦਿਨਾਂ ਵਿੱਚ ਟਿਉਬਲ ਕਨੈਕਸਨਾ ਦਾ ਪੂਰਾ ਸਮਾਨ ਕਿਸਾਨਾ ਨੂੰ ਦੇ ਦੇਵਾਂਗਾ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਪੂਰਾ ਸਮਾਨ ਨਹੀ ਦਿੱਤਾ ਗਿਆ।ਸਮਾਨ ਨਾ ਮਿਲਣ ਤੇ ਕਿਸਾਨਾ,ਮਜਦੂਰਾਂ ਵੱਲੋਂ ਬਾਬਾ ਬਕਾਲਾ ਸਾਹਿਬ ਡਵੀਜਨ ਦਾ ਘਿਰਾਓ 18.7.16 ਨੂੰ ਕੀਤਾ ਗਿਆ,ਜਿਸ ਵਿੱਚ ਐਸ.ਡੀ.ਓ ਬਾਬਾ ਬਕਾਲਾ ਸਾਹਿਬ ਅਤੇ ਐਕਸੀਅਨ ਬਿਆਸ ਵੱਲੋਂ ਕਿਸਾਨਾ ਨੂੰ ਟਾਲ-ਮਟੋਲ ਕਰ ਦਿੱਤਾ ਗਿਆ ਜਿਸ ਕਾਰਨ ਅੱਜ ਦੁਬਾਰਾ ਫਿਰ ਐਕਸੀਅਨ ਬਿਆਸ ਦਾ ਘਿਰਾਉ ਕੀਤਾ ਗਿਆ ਤਾਂ ਕਿ ਕਿਸਾਨਾਂ ਨੂੰ ਟਿਊਬਲਾਂ ਦਾ ਪੂਰਾ ਸਮਾਨ ਮਿਲ ਸਕੇ ਅਤੇ ਅੱਜ ਫਿਰ ਐਕਸੀਅਨ ਬਿਆਸ ਵੱਲੋਂ ਕਿਸਾਨ ਸਘਰਸ ਕਮੇਟੀ ਨੂੰ ਵਿਸਵਾਸ ਦਿੱਤਾ ਗਿਆ ਕਿ ਜਲਦੀ ਤੋਂ ਜਲਦੀ ਕਿਸਾਨਾਂ ਦੇ ਟਿਉੁੂਬਲਾਂ ਦੇ ਕਨੈਕਸਨ ਚਾਲੂ ਕੀਤੇ ਜਾਣ ਗੇ।ਇਸ ਸਮੇਂ ਮੁੱਖ ਮੁੱਦਾ ਇਹ ਵੀ ਰਿਹਾ ਕਿ ਜਿਹੜਾ ਪੰਜਾਬ ਰਾਜ ਪਾਵਰ ਕਾਰਪੋਰੇਸਨ ਦਾ ਸਟੋਰ ਪਹਿਲਾਂ ਬੁਟਾਰੀ ਵਿਖੇ ਸੀ ਉਸ ਨੂੰ ਦੁਬਾਰਾ ਬੁਟਾਰੀ ਲਿਆਦਾਂ ਜਾਵੇ ਕਿੳਕਿ ਜਦੋਂ ਕਿਸਾਨਾ ਨੂੰ ਵੇਰਕੇ ਸਟੋਰ ਵਿੱਚੋ ਟਰਾਸਫਾਰਮ ਜਾਂ ਟਿਊਬਲਾਂ ਦਾ ਸਮਾਨ ਲੈਣ ਜਾਣਾ ਪੈੰਦਾਂ ਤਾਂ ਕਾਫੀ ਚੱਕਰ ਮਾਰਨੇ ਪੈਂਦੇ ਤਾਂ ਬੜੀ ਮੁਸਿਕਲ ਆਉਦੀ ਹੈ ਕਿਸਾਨ ਸਘਰਸ ਕਮੇਟੀ ਵੱਲੋਂ ਚਤਾਵਨੀ ਦਿੱਤੀ ਜਾਂਦੀ ਹੈ ਕਿ ਸਾਡੀਆਂ ਇਹ ਜਾਇਜ ਮੰਗਾਂ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਨਹੀ ਤਾਂ ਆਉਣ ਵਾਲੇ ਸਮਂੇ ਵਿੱਚ ਸਘਰਸ ਤਿੱਖਾ ਕੀਤਾ ਜਾਵੇਗਾ।PPN2007201620
ਇਸ ਮੋਕੇ ਦਲਬੀਰ ਸਿੰਘ ਵਦਾਦਪੁਰ, ਚਰਨ ਸਿੰਘ ਕਲੇਰ ਘੁਮਾਣ,ਕਰਮ ਸਿੰਘ ਬੱਲ ਸਰਾਂ, ਮੁੱਖਬੈਨ ਸਿੰਘ ਜੋਧਾ ਨਗਰੀ, ਹਰਿੰਦਰ ਸਿੰਘ ਭਲਾਈਪੁਰ, ਅਜੀਤ ਸਿੰਘ ਠੱਠੀਆਂ, ਸਤਨਾਮ ਸਿੰਘ ਸੁਧਾਰ, ਤਰਸੇਮ ਸਿੰਘ ਬੁਤਾਲਾ, ਰਣਜੀਤ ਸਿੰਘ ਕਲੇਰ ਬਾਲਾ, ਮੁਖਤਿਆਰ ਸਿੰਘ ਵਡਾਲਾ, ਜਗੀਰ ਸਿੰਘ ਬੁੱਟਰ,ਜਗੀਰ ਸਿੰਘ ਫੋਜੀ ਵਦਾਦਪੁਰ, ਸੁਖਦੇਵ ਸਿੰਘ, ਹਰਬੰਸ ਸਿੰਘ, ਤਲਵਿੰਦਰ ਸਿੰਘ ਜੋਧਾ ਨਗਰੀ ਆਦਿ ਆਗੂ ਹਾਜਿਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply