ਅੰਮ੍ਰਿਤਸਰ 21 ਜੁਲਾਈ
(ਜਗਦੀਪ ਸਿੰਘ ਸੱਗੂ) – ਸ੍ਰੀਮਤੀ ਪਰਮਜੀਤ ਕੌਰ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਗੋਪਾਲਪੁਰਾ ਦੇ ਪ੍ਰਿੰਸੀਪਲ ਦਾ ਅਹੁਦਾ ਸੰਭਾਲ ਲਿਆ। ਇਸ ਮੌਕੇ ਚੀਫ ਖਾਲਸਾ ਦੀਵਾਨ ਦੇ ਐਡੀਸ਼ਨਲ ਸਕੱਤਰ, ਹਰਮਿੰਦਰ ਸਿੰਘ, ਡਾਇਰੈਕਟਰ ਐਜੂਕੇਸ਼ਨ, ਪ੍ਰਿੰਸੀਪਲ ਡਾ. ਧਰਮਵੀਰ ਸਿੰਘ, ਇਜੀ: ਜਸਪਾਲ ਸਿੰਘ, ਮੈਂਬਰ ਇੰਚਾਰਜ, ਪ੍ਰਿੰਸੀਪਲ ਸ੍ਰੀਮਤੀ ਦਪਿੰਦਰ ਕੌਰ, ਸਕੂਲ ਦੇ ਸਾਬਕਾ ਪ੍ਰਿੰਸੀਪਲ ਪ੍ਰੀਤਮ ਕੌਰ ਖਾਲਸਾ ਅਤੇ ਸਕੂਲ ਦੇ ਹੋਰ ਸੀਨੀਅਰ ਮੈਂਬਰ ਹਾਜਰ ਸਨ।
ਚੌਦਾਂ ਸਾਲਾਂ ਦਾ ਅਧਿਆਪਨ ਤਜ਼ਰਬਾ ਰੱਖਦੇ ਸ਼੍ਰੀਮਤੀ ਪਰਮਜੀਤ ਕੌਰ ਨੇ 2004 ਵਿਚ ਬਤੌਰ ਮੈਥ ਅਧਿਆਪਕਾ ਵਜੋਂ ਜਾਇਨ ਕੀਤਾ ਅਤੇ ਬਾਅਦ ਬਤੌਰ ਵਾਈਸ-ਪ੍ਰਿੰਸੀਪਲ ਵੀ ਸੇਵਾਵਾਂ ਨਿਭਾਈਆਂ। ਮਿਹਨਤੀ ਅਤੇ ਅਗਾਂਹ ਵਧੂ ਸੋਚ ਦੇ ਮਾਲਿਕ ਸ੍ਰੀਮਤੀ ਪਰਮਜੀਤ ਕੌਰ ਅਕਾਦਮਿਕ ਗਤੀਵਿਧੀਆਂ ਤੋਂ ਇਲਾਵਾ ਗੁਰਬਾਣੀ ਸੰਗੀਤ ਵਿਚ ਵਿਸ਼ੇਸ਼ ਰੁਚੀ ਰੱਖਦੇ ਹਨ।ਚੀਫ ਖਾਲਸਾ ਦੀਵਾਨ ਮੈਨੇਜਮੈਂਟ ਨੇ ਸ਼੍ਰੀਮਤੀ ਪਰਮਜੀਤ ਕੌਰ ਨੂੰ ਨਵੀਆਂ ਜਿੰਮੇਦਾਰੀਆਂ ਸੋਂਪਦਿਆਂ ਆਸ ਪ੍ਰਗਟਾਈ ਕਿ ਸ਼੍ਰੀਮਤੀ ਪਰਮਜੀਤ ਕੌਰ ਉਸਾਰੂ ਪ੍ਰੰਬਧਕ ਨੀਤੀਆਂ ਅਪਣਾਉਦਿਂਆਂ ਸਕੂਲ ਨੂੰ ਵਿਕਾਸ ਪਖੋਂ ਉੱਨਤੀ ਦੀਆਂ ਸ਼ਿਖਰਾਂ ਤੇ ਲੈਕੇ ਜਾਣਗੇ।ਨਵ-ਨਿਯੁਕਤ ਪ੍ਰਿੰਸੀਪਲ ਨੇ ਇਸ ਮੌਕੇ ਚੀਫ ਖਾਲਸਾ ਦੀਵਾਨ ਅਥਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦੀਵਾਨ ਵੱਲੋਂ ਸੌਂਪੀ ਗਈ ਇਸ ਵੱਕਾਰੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਲਗਨ ਨਾਲ ਨਿਭਾਉਣਗੇ।ਉਨਾਂ੍ਹ ਕਿਹਾ ਕਿ ਉਨ੍ਹਾਂ ਦੀ ਪਹਿਲਕਦਮੀਆਂ ਵਿਚ ਸਕੂਲ ਨੂੰ ਅਕਾਦਮਿਕ, ਖੇਡਾਂ ਅਤੇ ਸਭਿਆਚਾਰਕ ਗਤੀਵਿਧੀਆਂ ਵਿਚ ਹੋਰ ਬੁਲੰਦੀਆਂ ‘ਤੇ ਲਿਜਾਣਾ ਹੋਵੇਗਾ।ਇਸ ਤੋਂ ਪਹਿਲਾਂ ਡਾ. ਧਰਮਵੀਰ ਸਿੰਘ ਨੇ ਨਵ-ਨਿਯੁਕਤ ਪ੍ਰਿੰਸੀਪਲ ਦੀ ਜਾਣ-ਪਛਾਣ ਸਕੂਲ ਦੇ ਸਟਾਫ ਅਤੇ ਹੋਰਨਾਂ ਮੈਂਬਰਾਂ ਨਾਲ ਕਰਵਾਈ।ਸਾਰਿਆਂ ਨੇ ਸ੍ਰੀਮਤੀ ਪਰਮਜੀਤ ਕੌਰ ਨੂੰ ਸ਼ੁੁੱਭ ਇਛਾਵਾਂ ਦਿੱਤੀਆਂ ਗਈਆਂ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media