
ਤਰਸਿੱਕਾ, 22 ਜੁਲਾਈ (ਕੰਵਲ ਜੋਧਾਨਗਰੀ) – ਕਿਸਾਨ ਸੰਘਰਸ਼ਸ ਕਮੇਟੀ ਪੰਜਾਬ ਜੋਨ ਬਾਬਾ ਬਕਾਲਾ ਦੀ ਮੀਟਿੰਗ ਜੋਨ ਪ੍ਰਧਾਨ ਸਤਨਾਮ ਸਿੰਘ ਸਠਿਆਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸੂਬਾ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਲਖਵਿੰਦਰ ਸਿੰਘ ਵਰਿਆਮ ਨੰਗਲ ਵਿਸੇਸ ਤੋਰ ਤੇ ਪਹੁਚੇ।ਜਿਸ ਵਿੱਚ ਜਥੇਬੰਦੀ ਦੇ ਦਿੱਤੇ ਪ੍ਰੋਗਰਾਮ ਤਹਿਤ ਪਿੰਡ ਪੱਧਰ ਦੀਆਂ ਮੀਟਿੰਗਾਂ ਕਰਵਾਉਣਾ ਅਤੇ ਬੀਬੀਆਂ ਦੀਆਂ ਕਮੇਟੀਆਂ ਦੀ ਚੋਣ ਕਰਨ ਤੋਂ ਇਲਾਵਾ 25 ਜੁਲਾਈ 2016 ਨੂੰ ਚੀਫ ਬਾਰਡਰ ਜੋਣ ਪਾਵਰਕਾਮ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦੇਣ ਦੀ ਤਿਆਰੀ ਕੀਤੀ ਗਈ।ਆਗੂਆਂ ਨੇ ਕਿਹਾ ਕਿ ਬਾਦਲ ਸਰਕਾਰ ਜਿਥੇ ਲੱਖਾਂ ਰੁਪਏ ‘ਚ ਖੇਤੀ ਮੋਟਰ ਕਨੈਕਸਨ ਦੇ ਰਹੀ ਹੈ, ਉਥੇ ਬਜਾਰ ਨਾਲੋ ਬਿਜਲੀ ਸਮਾਨ ਦੇ ਦੁਗਣੇ ਰੇਟ ਲਾਏ ਗਏ ਹਨ।ਇਸ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਕਿਉਕਿ ਕਿਸਾਨਾ ਨੂੰ ਵੱਡੀ ਪੱਧਰ ‘ਤੇ ਲੁੱਟ ਦਾ ਨਿਸਾਨਾ ਬਣਾਇਆ ਜਾ ਰਿਹਾ ਹੈ।ਜੇ.ਈ, ਠੇਕੇਦਾਰ, ਕਲੱਰਕ ਆਦਿ ਵੱਡੀ ਪੱਦਰ ਤੇ ਰਿਸਵਤ ਲੈ ਰਹੇ ਹਨ ਠੇਕੇਦਾਰਾਂ ਵੱਲੋ ਵਾਧੂ ਲਾਏ ਰੁਪਏ ਵਾਪਿਸ ਕਰਵਾਏ ਜਾਣ।ਖਪਤਕਾਰਾਂ ਨੂੰ ਖੇਤੀ ਮੋਟਰਾਂ ਤੇ ਪੇਡੂ ਖੇਤਰ ‘ਚ ਪਾਏ ਲੱਖਾਂ ਦੇ ਨਜਾਇਜ਼ ਜੁਰਮਾਨੇ ਰੱਦ ਕੀਤੇ ਜਾਣ।ਇਸ ਮੋਕੇ ਹਰਦਿਆਲ ਸਿੰਘ ਗਗੜਭਾਣਾ, ਕਰਮ ਸਿੰਘ ਬੱਲਸਰਾਂ, ਦਰਸਨ ਸਿੰਘ, ਸਿਗਾਰਾ ਸਿੰਘ ਸਠਿਆਲਾ, ਮਹਿੰਦਰ ਸਿੰਘ ਖਾਨਪੁਰ, ਧਰਮ ਸਿੰਘ ਸੱਤੋਵਾਲ, ਤੇਜਿੰਦਰ ਸਿੰਘ ਸੋਨਾ ਸੇਰੋ ਘੋਗਾ, ਦਲਬੀਰ ਸਿੰਘ, ਜੋਗਿੰਦਰ ਸਿੰਘ ਵਦਾਦਪੁਰ, ਤਰਸੇਮ ਸਿੰਘ ਬੰਡਾਲਾ, ਮੁੱਖਬੈਨ ਸਿੰਘ ਜੋਧਾ ਨਗਰੀ, ਸਤਨਾਮ ਸਿੰਘ ਸੁਧਾਰ, ਜਗਤਾਰ ਸਿੰਘ ਡੇਹਰੀਵਾਲ ਆਦਿ ਆਗੂ ਹਾਜਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media