
ਬਠਿੰਡਾ, 26 ਜੁਲਾਈ (ਅਵਤਾਰ ਸਿੰਘ ਕੈਂਥ)-ਸਥਾਨਕ ਐਸ.ਐਸ.ਡੀ. ਕਾਲਜ ਦੇ ਕਾਮਸਰ ਡਿਪਾਟਮੈਂਟ ਵਿਚ ਚੱਲ ਰਹੇ ਪੀ ਜੀ ਕੋਰਸ ਐਮ ਕਾਮ ਸਮੈਸਟਰ ਤੀਜੇ ਦਾ ਨਤੀਜਾ 100 ਪ੍ਰਤੀਸ਼ਤ ਰਿਹਾ । ਜਿਸ ਵਿਚ ਪਹਿਲਾ ਸਥਾਨ ਮਨਪ੍ਰੀਤ ਕੌਰ ਨੇ 8.89 ਸੀ ਜੀ ਪੀ ਪ੍ਰਾਪਤ ਕੀਤਾ, ਜਦਕਿ ਦੂਜੇ ਸਥਾਨ ‘ਤੇ ਸੂਲੀਜੀਕਾ ਮਿੱਤਲ ਅਤੇ ਹਰਜੋਤ ਕੌਰ ਨੇ 8.70 ਸੀ ਜੀ ਪੀ ਵੀ ਅਤੇ ਦਲਜੀਤ ਕੌਰ ਅਤੇ ਪ੍ਰਤੀਬਾਲਾ ਗੋਇਲ ਨੇ 8.63 ਸੀ ਜੀ ਪੀ ਪ੍ਰਾਪਤ ਕਰ ਕੇ ਤੀਜੇ ਸਥਾਨ ‘ਤੇ ਰਹੀਆਂ। ਕੁਲ 32 ਵਿਦਿਆਰਥਣਾਂ ਵਿਚੋਂ 23 ਵਿਦਿਆਰਥਣਾਂ ਨੇ 8 ਸੀ ਜੀ ਪੀ ਅਤੇ 9 ਨੇ 7 ਸੀ ਜੀ ਪੀ ਪ੍ਰਾਪਤ ਕੀਤੇ। ਇਸ ਮੌਕੇ ਕਾਲਜ ਪ੍ਰਧਾਨ ਨੰਦ ਲਾਲ ਗਰਗ, ਸੈਕਟਰੀ ਪੀ .ਕੇ ਗੁਪਤਾ, ਪ੍ਰਿੰਸੀਪਲ ਤਾਂਘੀ,ਐਚ.ਓ.ਡੀ. ਡਾ: ਨੀਰੂ ਗਰਗ ਆਦਿ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media