Friday, March 6, 2026

25000 ਸੋਲਰ ਸਟਰੀਟ ਲਾਈਟਾਂ ਲਗਾਉਣ ਲਈ ਸਬਸਿਡੀ ਦੀ ਮੰਨਜੂਰੀ ਮਿਲੀ ਡੀ.ਸੀ ਅਮਿਤ ਕੁਮਾਰ

Amit Kumar DC PKTਪਠਾਨਕੋਟ, 26 ਜੁਲਾਈ (ਪ.ਪ)- ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਪੇਡਾ ਵੱਲੋਂ ਸੂਬੇ ਦੇ ਪਿੰਡਾਂ ਅੰਦਰ ਸੋਲਰ ਸਟਰੀਟ ਲਾਈਟਾਂ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ ਦਿੰਦਿਆ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਇਸ ਪ੍ਰੋਗਰਾਮ ਦੇ ਅਧੀਨ 25000 ਸੋਲਰ ਸਟਰੀਟ ਲਾਈਟਾਂ ਲਗਾਉਣ ਲਈ ਸਬਸਿਡੀ ਦੀ ਮੰਨਜੂਰੀ ਪ੍ਰਾਪਤ ਹੋ ਚੁੱਕੀ ਹੈ। ਡਿਪਟੀ ਕਮਿਸਨਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਅੰਤਰ ਰਾਸ਼ਟਰੀ ਬਾਰਡਰ ਨਾਲ ਲਗਦੇ ਜਿਲ੍ਹਿਆਂ ਦੇ ਪਿੰਡਾਂ ਅਤੇ ਕੰਡੀ ਏਰੀਏ ਦੇ ਪਿੰਡਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਟਰੀਟ ਲਾਈਟਾਂ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ ਤੇ ਪੜਾਅ ਵਾਰ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਸੋਲਰ ਸਟਰੀਟ ਲਾਈਟਾਂ ਦੀ ਕੀਮਤ 14,900 ਰੁਪਏ ਹੈ ਅਤੇ ਅੰਤਰ ਰਾਸ਼ਟਰੀ ਬਾਰਡਰ ਨਾਲ ਲੱਗਦੇ ਜ਼ਿਲੇ ਦੇ ਪਿੰਡਾਂ ਅਤੇ  ਕੰਢੀ ਏਰੀਏ ਦੇ ਪਿੰਡਾਂ ਲਈ ਪੰਚਾਇਤ ਦਾ ਯੋਗਦਾਨ ਕੇਵਲ 1500 ਰੁਪਏ ਪ੍ਰਤੀ ਲਾਈਟ ਹੋਵੇਗਾ ਅਤੇ ਬਾਕੀ ਰਾਸ਼ੀ ਪੰਜਾਬ ਸਰਕਾਰ/ਪੇਡਾ ਅਤੇ ਭਾਰਤ ਸਰਕਾਰ ਵੱਲੋਂ ਖਰਚ ਕੀਤਾ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 100 ਪਿੰਡ ਇਤਿਹਾਸਿਕ ਅਤੇ ਧਾਰਮਿਕ ਮਹੱਤਤਾ ਵਾਲੇ ਰਾਖਵੇ ਰੱਖੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਲਾਈਟਾਂ ਦੀ ਪੰਜ ਸਾਲ ਦੀ ਗਾਰੰਟੀ ਹੋਵੇਗੀ ਅਤੇ ਸੋਲਰ ਸਟਰੀਟ ਲਾਈਟਾਂ ਦੀ ਸਾਲਾਨਾ ਸਾਂਭ ਸੰਭਾਲ ਲਾਈਟਾਂ ਲਗਾਉਣ ਵਾਲੀ ਕੰਪਨੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲਾਈਟਾਂ ਲਗਾਉਣ ਉਪਰੰਤ ਸਬੰਧਤ ਪੰਚਾਇਤਾਂ ਨੂੰ ਸਪੁਰਦ ਕਰ ਦਿੱਤੀਆਂ ਜਾਣਗੀਆਂ ਅਤੇ ਇਨ੍ਹਾਂ ਦੀ ਸੁਰੱਖਿਆਂ ਦੀ ਜਿੰਮੇਵਾਰੀ ਸੰਬੰਧਤ ਗ੍ਰਾਮ ਪੰਚਾਇਤ ਦੀ ਹੋਵੇਗੀ। ਇਸ ਤੋਂ ਇਲਾਵਾ ਪੰਜ ਸਾਲ ਤੋਂ ਬਾਅਦ ਇਨ੍ਹਾਂ ਲਾਈਟਾਂ ਦਾ ਰੱਖ ਰਖਾਵ ਅਤੇ ਚਾਲੂ ਰੱਖਣ ਦੀ ਜਿੰਮੇਵਾਰੀ ਵੀ ਗ੍ਰਾਮ ਪੰਚਾਇਤ ਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸੋਲਰ ਸਟਰੀਟ ਲਾਈਟਾਂ ਲਈ ਕੰਪਨੀ ਵੱਲੋਂ 40 ਵਾਟ ਸੋਲਰ ਪੈਨਲ, 12ਵ-40ੳਹ ਟੀ-ਜੈਲ ਬੈਟਰੀ (ਐਕਸਾਈਡ/ਐਚ.ਬੀ.ਐਲ.) 9 ਵਾਟ ਐਲ.ਈ.ਡੀ. ਲਾਈਟ ਅਤੇ ਪੰਜ ਮੀਟਰ ਉੱਚਾ ਖੰਬਾਂ  ਜੋ ਕੀ ਸੀਮੇਂਟ ਕੰਨਕਰੀਟ ਵਿੱਚ ਫਿੱਟ ਕੀਤਾ ਜਾਵੇਗਾ। ਉਨ੍ਹਾਂ ਨੇ ਗ੍ਰਾਮ ਪੰਚਾਇਤਾਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਇਸ ਸਕੀਮ ਦਾ ਲਾਭ ਉਠਾਉਣ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply