Wednesday, February 25, 2026

ਅੰਤ ਹਾਰ

ਪਲ ਪਲ ਕਰਕੇ ਵਕਤ ਗਜ਼ਰਦਾ ਜਾਣਾ ਹੈ,
ਯਾਦ ਤੇਰੀ ਨੇ ਸਦਾ ਹੀ ਤਾਜ਼ਾ ਰਹਿਣਾ ਹੈ।

ਹਰ ਵੇਲੇ ਤਸਵੀਰ ਨੂੰ ਤੱਕਦਿਆਂ ਤੱਕਦਿਆਂ,
ਐਵੇਂ ਦਿਲ ਨੂੰ ਹੌਲ ਤਾਂ ਪੈਂਦਾ ਰਹਿਣਾ ਹੈ।

ਹੰਝੂ ਕਦੇ ਧਰਤ ‘ਤੇ ਡਿੱਗਣ, ਨਾ ਦਿੰਦਾ ਸੀ,
ਹੁਣ ਚੁੱਪ ਕਰ ਜਾ ਕਿਸਨੇ ਮੈਨੂੰ ਕਹਿਣਾ ਹੈ।

ਲੁੱਟ ਪੁੱਟ ਕੇ ਨੂਰ, ਹੁਸਨ ਦਾ ਨਾਲ ਲੈ ਗਿਆ,
ਮੈਂ ਦਰਦਾਂ ਦਾ ਅਣਮੁੱਲਾ ਪਾਇਆ ਗਹਿਣਾ ਹੈ।

ਵਿਛੜਾਂਗੇ ਕਦੇ ਜਿਉਂਦਿਆਂ ਨਾ ਸੋਚਿਆ ਸੀ,
ਦਰਦ ਜੁਦਾਈ ਵਾਲਾ ਮੈਂ ਕਿੰਝ ਹੁਣ ਸਹਿਣਾ ਹੈ।

ਆਪਣੀ ਚਾਲੇ ਵਕਤ ਨੇ ਚੱਲਦੇ ਰਹਿਣਾ ਹੈ,
‘ਫ਼ਕੀਰਾ’ ਤੂੰ ਅੰਤ ਨੂੰ ਹਾਰ ਕੇ ਬਹਿਣਾ ਹੈ।

Vinod Fakira

 

 

 

ਵਿਨੋਦ ਫ਼ਕੀਰਾ,
ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.081968 44078

Check Also

ਪੰਜਾਬੀ (ਕਵਿਤਾ)

ਸਾਰੀਆਂ ਮਾਰਾਂ ਸਹਿਣ ਪੰਜਾਬੀ ਤਾਂ ਵੀ ਉਫ਼ ਨਾ ਕਹਿਣ ਪੰਜਾਬੀ। ਦੁਨੀਆਂ ਜ਼ੋਰ ਲਗਾ ਕੇ ਥੱਕੀ …

Leave a Reply