Monday, July 8, 2024

ਅੰਤ ਹਾਰ

ਪਲ ਪਲ ਕਰਕੇ ਵਕਤ ਗਜ਼ਰਦਾ ਜਾਣਾ ਹੈ,
ਯਾਦ ਤੇਰੀ ਨੇ ਸਦਾ ਹੀ ਤਾਜ਼ਾ ਰਹਿਣਾ ਹੈ।

ਹਰ ਵੇਲੇ ਤਸਵੀਰ ਨੂੰ ਤੱਕਦਿਆਂ ਤੱਕਦਿਆਂ,
ਐਵੇਂ ਦਿਲ ਨੂੰ ਹੌਲ ਤਾਂ ਪੈਂਦਾ ਰਹਿਣਾ ਹੈ।

ਹੰਝੂ ਕਦੇ ਧਰਤ ‘ਤੇ ਡਿੱਗਣ, ਨਾ ਦਿੰਦਾ ਸੀ,
ਹੁਣ ਚੁੱਪ ਕਰ ਜਾ ਕਿਸਨੇ ਮੈਨੂੰ ਕਹਿਣਾ ਹੈ।

ਲੁੱਟ ਪੁੱਟ ਕੇ ਨੂਰ, ਹੁਸਨ ਦਾ ਨਾਲ ਲੈ ਗਿਆ,
ਮੈਂ ਦਰਦਾਂ ਦਾ ਅਣਮੁੱਲਾ ਪਾਇਆ ਗਹਿਣਾ ਹੈ।

ਵਿਛੜਾਂਗੇ ਕਦੇ ਜਿਉਂਦਿਆਂ ਨਾ ਸੋਚਿਆ ਸੀ,
ਦਰਦ ਜੁਦਾਈ ਵਾਲਾ ਮੈਂ ਕਿੰਝ ਹੁਣ ਸਹਿਣਾ ਹੈ।

ਆਪਣੀ ਚਾਲੇ ਵਕਤ ਨੇ ਚੱਲਦੇ ਰਹਿਣਾ ਹੈ,
‘ਫ਼ਕੀਰਾ’ ਤੂੰ ਅੰਤ ਨੂੰ ਹਾਰ ਕੇ ਬਹਿਣਾ ਹੈ।

Vinod Fakira

 

 

 

ਵਿਨੋਦ ਫ਼ਕੀਰਾ,
ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.081968 44078

Check Also

ਬਾਲ ਗੀਤ (ਡੇਂਗੂ)

ਡੇਂਗੂ ਮੱਛਰ ਨੇ ਹੈ, ਹਰ ਥਾਂ ਆਪਣਾ ਜਾਲ ਵਿਛਾਇਆ, ਬੱਚਿਆਂ, ਬੁੱਢਿਆਂ, ਨੋਜਵਾਨਾਂ ਨੂੰ ਆਪਣਾ ਸ਼ਿਕਾਰ …

Leave a Reply