ਬਠਿੰਡਾ, 4 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਵੱਲੋਂ ਦਵਾਈਆਂ ਸਟੋਰ ਕਰਨ ਦੇ 376.39 ਲੱਖ ਰੁਪਏ ਦੀ ਲਾਗਤ ਨਾਲ ਤਿੰਨ ਰੀਜਨਲ ਵੇਅਰ ਹਾਊਸ ਅੰਮ੍ਰਿਤਸਰ,ਬਠਿੰਡਾ ਅਤੇ ਖਰੜ ਵਿਖੇ ਸਥਾਪਿਤ ਕੀਤੇ ਗਏ ਹਨ। ਇਹ ਜਾਣਕਾਰੀ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਸੁਰਜੀਤ ਕੁਮਾਰ ਜਿਆਣੀ ਨੇ ਦਿੰਦਿਆਂ ਹੋਇਆਂ ਦੱਸਿਆ ਕਿ ਇਹ ਵੇਅਰ ਹਾਊਸ ਸਪੈਸ਼ਲ ਕਿਸਮ ਦੇ ਡਿਜਾਇਨ ਦੇ ਆਧਾਰਤ ਤਿਆਰ ਕੀਤੇ ਗਏ ਹਨ ਤਾਂ ਜੋ ਦਵਾਈਆਂ ਸੁਰਖਿੱਅਤ ਰਹਿ ਸਕਣ। ਸ੍ਰੀ ਜਿਆਣੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਮੇਂ ਸਰਕਾਰੀ ਹਸਪਤਾਲਾਂ ਵਿੱਚ 300 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਅਤੇ ਭਵਿੱਖ ਵਿੱਚ ਇਸ ਨੂੰ ਹੋਰ ਵੀ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਵੇਅਰ ਹਾਊਸ ਦਵਾਈਆਂ ਨੂੰ ਸਟੌਰ ਕਰਨ ਅਤੇ ਇੱਥੋਂ ਦਵਾਈਆਂ ਦੀ ਸਮੇਂ ਸਿਰ ਵੰਡ ਲਈ ਸਥਾਪਿਤ ਕੀਤੇ ਗਏ ਹਨ ਅਤੇ ਅੱਗੇ ਵੱਖ ਵੱਖ ਹਸਪਤਾਲਾਂ ਨੂੰ ਆਨਲਾਈਨ ਦਵਾਈਆਂ ਦੀ ਵੰਡ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵੇਰਕਾ ਦਾ ਵੇਅਰ ਹਾਊਸ 141.21 ਲੱਖ, ਬਠਿੰਡਾ ਦਾ ਵੇਅਰ ਹਾਊਸ 116.53 ਲੱਖ ਅਤੇ ਖਰੜ ਦਾ ਵੇਅਰ ਹਾਊਸ 118. 65 ਲੱਖ ਰੁਪਏ ਨਾਲ ਉਸਾਰਿਆ ਗਿਆ ਹੈ। ਸ੍ਰੀ ਜਿਆਣੀ ਨੇ ਦੱਸਿਆ ਕਿ ਪਿਛਲੇ ਸਾਲ ਸਰਕਾਰੀ ਹਸਪਤਾਲਾਂ ਨੂੰ 90 ਕਰੌੜ ਰੁਪਏ ਦੀਆਂ ਦਵਾਈਆਂ ਲੋਕਾਂ ਨੂੰ ਮੁਫ਼ਤ ਦਿੱਤੀਆਂ ਗਈਆਂ ਸਨ। ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਨੇ ਦੱਸਿਆ ਕਿ ਦਵਾਈਆਂ ਦੀ ਸਪਲਾਈ ਅਤੇ ਖਰੀਦ ਨੂੰ ਪਾਰਦਰਸ਼ੀ ਢੰਗ ਨਾਲ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਵੇਅਰ ਹਾਊਸ ਦਵਾਈਆਂ ਦੀ ਸੁਰੱਖਿਆ ਲਈ ਅਲਟਰਾ ਮਾਡਰਨ ਸਹੂਲਤਾਂ ਨਾਲ ਲੈਸ ਹੋਣਗੇ। ਉਨ੍ਹਾਂ ਦੱਸਿਆ ਕਿ ਰੀਜਨਲ ਵੇਅਰ ਹਾਊਸ ਸਟੇਟ ਹੈਡ ਕੁਆਟਰ ਅਤੇ ਹਸਪਤਾਲਾਂ ਨਾਲ ਆਨਲਾਈਨ ਜੁੜੇ ਰਹਿਣਗੇ। ਉਨਾਂ ਇਹ ਵੀ ਦੱਸਿਆ ਕਿ ਸਟੇਟ ਹੈਡਕੁਆਟਰ, ਖੇਤਰੀ ਗੁਦਾਮ ਅਤੇ ਹਸਪਤਾਲਾਂ ਵਿਚਕਾਰ ਆਨਲਾਈਨ ਲਿੰਕ ਸਥਾਪਿਤ ਕੀਤਾ ਜਾਵੇਗਾ।ਗੁਪਤ ਕੋਡ ਜਨਰੇਟ ਕਰਕੇ ਜਿਸ ਨਾਲ ਪਿਛਲੀ ਖਪਤ ਦੇ ਅਧਾਰ ਅਨੁਸਾਰ ਦਵਾਈਆਂ ਦੀਆਂ ਜਰੂਰਤ ਦਾ ਅਨੁਮਾਨ ਲਗਾਉਣ ਵਿੱਚ ਅਸਾਨੀ ਹੋਵੇਗੀ ਉਥੇ ਦਵਾਈਆਂ ਦੀ ਪਹਿਚਾਣ ਕਰਨ ਵਿੱਚ ਵੀ ਮੁਸ਼ਕਲ ਪੇਸ਼ ਨਹੀ’ ਆਵੇਗੀ ਅਤੇ ਹਸਪਤਾਲਾਂ ਵਲੋ’ ਗੁਦਾਮਾਂ ਤੋ’ ਲਈਆਂ ਜਾਂਦੀਆਂ ਦਵਾਈਆਂ ਦੀ ਨਿਗਰਾਨੀ ਹੋ ਸਕੇਗੀ। ਰਾਜ ਵਿੱਚ ਵੱਖ ਵੱਖ ਸਿਹਤ ਸੰਸਥਾਵਾਂ ਨੂੰ ਜਾਂਦੀਆਂ ਦਵਾਈਆਂ ਦਾ ਬੈਚ ਵੱਖਰਾ ਹੋਵੇਗਾ ਅਤੇ ਆਨਲਾਈਨ ਅਸਾਨੀ ਨਾਲ ਪਤਾ ਚਲ ਸਕੇਗਾ।
ੳ
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media