Sunday, November 8, 2026

ਬੀ.ਡੀ.ਏ ਨੇ ਕਲੋਨੀ ਮਾਲਕਾਂ ਨੂੰ ਸਮੱਸਿਆਵਾਂ ਦਾ ਹਲ ਕੱਢਣ ਦੇ ਆਦੇਸ਼

PPN0408201601ਬਠਿੰਡਾ, 4 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਗਵਤੀ ਇਨਕਲੇਵ ਕਲੋਨੀ ਦੇ ਵਾਸਿਆ ਨੇ ਬਠਿੰਡਾ ਡਿਵੈਲਪਮੈਂਟ ਅਥਰਾਟੀ ਨੂੰ ਬੀਤੇ ਦਿਨੀ ਕਲੋਨੀ ਨਿਵਾਸੀ ਗੁਰਮੀਤ ਸਿੰਘ ਸਿਧੂ ਦੀ ਅਗਵਾਈ ਵਿੱਚ ਮੁਢਲੀ ਸਹੁਲਤਾਂ ਦੀ ਘਾਟ ਕਾਰਨ ਮੰਗ ਪੱਤਰ ਸੋਂਪਿਆ ਸੀ। ਜਿਸ ਤੇ ਪਹਿਲ ਦੇ ਆਧਾਰ ਤੇ ਕਾਰਵਾਈ ਕਰਦੇ ਹੋਏ ਅੱਜ ਬਠਿੰਡਾ ਡਿਵੈਲਪਮੈਂਟ ਅਥਰਾਟੀ ਵੱੋਲੋਂ ਇੱਕ ਮੀਟਿੰਗ ਬੁਲਾਈ ਗਈ।ਜਿਸ ਵਿੱਚ ਬਠਿੰਡਾ ਡਿਵੈਲਪਮੈਂਟ ਅਥਰਾਟੀ ਦੇ ਅਹੁਦੇਦਾਰਾ ਵੱਲੋਂ ਕਲੋਨੀ ਦੇ ਮਾਲਿਕਾ ਟੇਕ ਚੰਦ ਬੰਟੀ, ਸਾਧੂ ਸਿੰਘ ਅਤੇ ਅਰਵਿੰਦ ਕੁਮਾਰ  ਨੂੰ ਬੁਲਾਇਆ ਗਿਆ ਅਤੇ ਉਨ੍ਹਾਂ ਨੂੰ ਫਟਕਾਰ ਲਗਾਈ ਗਈ।ਬਠਿੰਡਾ ਡਿਵੈਲਪਮੈਂਟ ਅਥਰਾਟੀ ਵਲੋਂ  ਕਲੋਨੀ ਮਾਲਕਾ ਨੂੰ ਸਖਤੀ ਨਾਲ ਜਲਦ ਤੋਂ ਜਲਦ ਮੁਢਲੀ ਸਹੁਲਤਾਂ ਜਿਵੇਂ ਪਾਨੀ ਸਪਲਾਈ, ਸਫਾਈ, ਰੇਤਾ ਬਜ਼ਰੀ ਕਰਨ ਰੁਕੀ ਪਾਰਕਿੰਗ ਵਾਲੀ ਥਾਂ ਅਤੇ ਸਕੂਲ ਲਈ ਥਾਂ ਛਡਣ ਆਦਿ ਦੇਣ ਦੇ ਆਦੇਸ਼ ਦਿਤੇ। ਇਸ ਮੌਕੇ ਇਕ ਤਿੰਨ ਮੈਂਬਰੀ ਅਫਸਰਾਂ ਦੀ ਜਾਂਚ ਕਮੇਟੀ ਦਾ ਗਠਨ ਕਿਤਾ ਗਿਆ ਜੋ ਮੁੱਢਲੀ ਸਹੁਲਤਾਂ ਦੀ ਜਾਂਚ ਕਰੇਗੀ ਅਤੇ ਦੋਸ਼ੀ ਪਾਏ ਜਾਣ ਤੇ ਕਾਰਾਵਾਈ ਵੀ ਕਰੇਗੀ। ਇਸ ਮੌਕੇ ਕਲੋਨੀ ਨਿਵਾਸੀ ਨੇ ਕਿਹਾ ਕਿ ਕਲੋਨੀ ਮਾਲਕ ਅਪਣੀ ਜੇਬਾਂ ਭਰਣ ਵਿੱਚ ਲਗੇ ਹਨ ਉਨ੍ਹਾਂ ਨੂੰ ਆਮ ਜਨਤਾ ਦੀ ਕੋਈ ਚਿੰਤਾ ਨਹੀਂ।ਕਲੋਨੀ ਵਿੱਚ ਮੁਢਲੀ ਸਹੁਲਤਾਂ ਨਾ ਹੋਣ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਲੋਨੀ ਵਿੱਚ ਕਮਿਆਂ ਬਾਰੇ ਦੱਸਦੇਆ ਕਿਹਾ ਕਿ ਡਿਵੇਲਪਮੈਂਟ ਕਲੋਨੀ ਦੀ ਪ੍ਰਵਾਨਗੀ ਨੰ:2037 ਡੀ.ਟੀ.ਪੀ. ਬਠਿੰਡਾ ਐਸ.ਬੀ.133 ਏ. 15 ਅਗਸਤ 2005 ਰਾਹੀ ਦਿੱਤੀ ਗਈ ਸੀ।ਇਸ ਸਕੀਮ ਵਿੱਚ ਪ੍ਰਵਾਨਗੀ ਦੇਣ ਸਮੇਂ ਵਿਕਾਸ ਕਾਰਜਾਂ ਲਈ ਤਿੰਨ ਸਾਲ ਦਾ ਸਮਾਂ ਦਿੱਤਾ ਗਿਆ ਸੀ ਜੋ 15 ਅਗਸਤ 2005 ਤੋਂ 14 ਅਗਸਤ 2008 ਤੱਕ ਸੀ। ਨਿਸ਼ਚਿਤ ਸਮਾਂ ਬੀਤ ਜਾਣ ਤੋਂ ਕਰੀਬ 08 ਸਾਲ ਬਾਅਦ ਵੀ ਹਾਲਾ ਤੱਕ ਵੀ ਇਸ ਕਲੋਨੀ ਵਿੱਚ ਮੁਢਲੀਆਂ ਸਹੂਲਤਾਂ ਨਹੀ ਦਿੱਤੀਆਂ ਗਈਆਂ।ਇਸ ਕਲੋਨੀ ਵਿੱਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀ ਹੈ।ਕਲੋਨੀ ਵਾਸੀਆਂ ਵੱਲੋਂ ਜ਼ਮੀਨ ਹੇਠਲਾ ਪਾਣੀ ਵਰਤਿਆ ਜਾ ਰਿਹਾ ਹੈ ਜੋ ਕਿ ਪੀਣ ਦੇ ਯੋਗ ਨਹੀ ਹੈ। ਕਲੋਨੀ ਮਾਲਕਾਂ ਤੋਂ ਨਹਿਰੀ ਪਾਣੀ ਦਾ ਪ੍ਰਬੰਧ ਨਹੀ ਕਰਵਾਇਆ ਜਾਵੇ ਜੀ। ਕਲੋਨੀ ਵਿੱਚ ਸੀਵਰੇਜ਼ ਦੀ ਪੁਖਪਾ ਪ੍ਰਬੰਧ ਨਹੀ ਅਤੇ ਟਰਮੀਨੇਟ ਪਲਾਟ ਵੀ ਅੱਧੂਰਾ ਪਿਆ ਹੈ।ਪਲਾਟ ਦੀ ਸਮੇਂ ਸਿਰ ਸਫਾਈ ਨਾ ਹੋਣ ਕਾਰਨ ਘਰਾਂ ਵਿੱਚੋਂ ਗੰਦੇ ਪਾਣੀ ਦੀ ਬਦਬੂ ਆਉਦੀ ਰਹਿੰਦੀ ਹੈ। ਕਲੋਨੀ ਵਿੱਚ ਸਾਫ ਸਫਾਈ ਦਾ ਪ੍ਰਬੰਧ ਨਹੀਂ ਹੈ। ਫੁੱਟਪਾਥ ਅਕਸਰ ਤੌਰ ਤੇ ਹੀ ਟੁੱਟ ਚੁੱਕੇ ਹਨ। ਕਲੋਨੀ ਮਾਲਕਾਂ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ।
ਇਹ ਕਲੋਨੀ ਜੰਗਲ ਬੀਆਬਾਨ ਦਾ ਰੂਪ ਧਾਰਨ ਕਰ ਚੁੱਕੀ ਹੈ ਜਿਸ ਦੀ ਬਿਆਨੀ ਕਲੋਨੀ ਵਿੱਚ ਬਣੇ ਪਾਰਕ ਤੋਂ ਕੀਤੀ ਜਾ ਸਕਦੀ ਹੈ। ਜਿਸ ਵਿੱਚ ਅਕਸਰ ਤੌਰ ਤੇ ਸੱਪ ਆਦਿ ਛੁੱਪੇ ਰਹਿੰਦੇ ਹਨ।ਇਸ ਕਲੋਨੀ ਦੀ ਚਾਰ ਦਿਵਾਰੀ ਦਾ ਕੋਈ ਪ੍ਰਬੰਧ ਨਹੀਂ ਹੈ ਜਿਸ ਕਰਕੇ ਅਵਾਰਾਂ ਪਸ਼ੂਆਂ ਦੀ ਭਰਾਮਾਰ ਹੈ ਜਿਸ ਕਾਰਨ ਕਲੋਨੀ ਵਿੱਚ ਖੇਡ ਰਹੇ ਬੱਚਿਆ ਨਾਲ ਕੋਈ ਭਿਆਨਕ ਹਾਦਸਾ ਵਾਪਰ ਸਕਦਾ ਹੈ।ਕਲੋਨੀ ਮਾਲਕਾਂ ਵੱਲੋਂ ਫਰੰਟ ਤੇ ਬਣੇ ਸਾਪ ਕਮਫਲੈਟਾਂ ਵਿੱਚ ਸੀਮਿੰਟ ਦਾ ਕਾਰੋਬਾਰ ਅਤੇ ਪਾਰਕਿੰਗ ਵਾਲੀ ਜਗ੍ਹਾ ਵਿੱਚ ਰੇਤਾ-ਬਜਰੀ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ।ਸੀਮਿੰਟ ਦੇ ਟਰੱਕ ਆਉਣ-ਜਾਣ ਕਾਰਨ ਮੁੱਖ ਗੇਟ ਤੇ ਲੰਘਣ ਵਿੱਚ ਦਿੱਕਤ ਆਉਦੀ ਹੈ।ਕਲੋਨੀ ਵਿੱਚ ਅੰਦਾਜਨ 20 ਸਟਰੀਟ ਲਾਈਟਾਂ ਲਗੀਆਂ ਹਨ ਜੋ ਕਿ ਅਕਸਰ ਤੌਰ ਤੇ ਖਰਾਬ ਹਾਲਤ ਵਿੱਚ ਨਜਰ ਆਉਦੀਆਂ ਹਨ। ਲਾਈਟਾਂ ਖਰਾਬ ਹੋਣ ਕਾਰਨ ਹਨੇਰਾ ਰਹਿੰਦਾ ਹੈ ਅਤੇ ਆਉਣ ਜਾਣ ਸਮੇਂ ਬੱਚਿਆ ਅਤੇ ਔਰਤਾਂ ਨੂੰ ਖਤਰਾ ਬਣਿਆ ਰਹਿੰਦਾ ਹੈ।ਇਸ ਕਲੋਨੀ ਵਿੱਚ 73 ਰਿਹਾਇਸ਼ੀ ਪਲਾਟ ਹਨ ਜਿੰਨਾਂ ਵਿੱਚੋਂ ਹਾਲਾ ਤੱਕ 20 ਕੁ ਮਕਾਨ ਤਾਮੀਰ ਹੋਏ ਹਨ। ਬਾਕੀ ਮਕਾਨ ਤਾਮੀਰ ਨਾ ਹੋਣ ਦਾ ਕਾਰਨ ਕਲੋਨੀ ਵਿੱਚ ਮੁਢਲੀਆਂ ਸਹੂਲਤਾਂ ਦਾ ਨਾ ਹੋਣਾ ਹੈ।ਇਸ ਕਲੋਨੀ ਵਿੱਚ ਇੱਕ ਸਕੂਲ ਸਾਈਟ ਰਾਂਖਵੀ ਰੱਖੀ ਹੋਈ ਹੈ ਜਿਸ ਦੇ ਕੁਝ ਰਕਬੇ ਦਾ ਹਿੱਸੇ ਤੇ ਨਜਾਇਜ ਤਾਮੀਰ ਕਰਵਾਈ ਜਾ ਰਹੀ ਹੈ।ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾ ਵੱਲੋਂ ਕਲੋਨੀ ਮਾਲਕਾਂ ਨਾਲ ਬਹੁਤ ਵਾਰੀ ਮੀਟਿੰਗ ਕਰ ਚੁੱਕੇ ਹਨ।ਇਸ ਮੌਕੇ ਤੇ ਗੁਰਮੀਤ ਸਿੰਘ ਸਿੰਧੂ, ਸੁਖਮਿੰਦਰ ਸਿੰਘ, ਗੁਰਸੇਵਕ ਸਿੰਘ, ਮਾਸਟਰ ਮਨੋਜ ਕੁਮਾਰ, ਬਲਵਿੰਦਰ ਸਿੰਘ, ਅੰਮ੍ਰਿਤ ਪਾਲ, ਗੁਰਮੇਲ ਸਿੰਘ ਆਦਿ ਹਾਜਰ ਸਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply