ਨਵੀਂ ਦਿੱਲੀ, 5 ਅਗਸਤ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦਾ ਨੌਜਵਾਨ ਆਗੂ ਸਤਬੀਰ ਸਿੰਘ ਗਗਨ ਨੂੰ ‘ਸਿੱਖ ਨੌਜਵਾਨਾਂ ਦੇ ਮਸਲੇ ਤੇ ਮੁਖ ਸਲਾਹਕਾਰ’ ਥਾਪਿਆ ਗਿਆ ਹੈ।ਜੀ.ਕੇ ਨੇ ਅੱਜ ਸਿਰੋਪਾਓ ਦੇ ਕੇ ਗਗਨ ਨੂੰ ਨਿਯੁੱਕਤੀ ਪੱਤਰ ਸੌਂਪਿਆ।ਇਥੇ ਇਹ ਦੱਸਣਯੋਗ ਹੈ ਕਿ ਗਗਨ ਯੂਥ ਅਕਾਲੀ ਦਲ ਦੇ ਪੱਛਮੀ ਦਿੱਲੀ ਜਿਲ੍ਹੇ ਦੇ ਪ੍ਰਧਾਨ ਹੋਣ ਦੇ ਨਾਲ ਹੀ ਸਮਾਜਿਕ ਜਥੇਬੰਦੀ ਬੀਰ ਖਾਲਸਾ ਦਲ ਦੇ ਮੁਖੀ ਵੀ ਹਨ। ਨੌਜਵਾਨਾਂ ਨਾਲ ਲਗਾਤਾਰ ਜੁੜਿਆ ਹੋਣ ਕਰਕੇ ਸਿੱਖ ਨੌਜਵਾਨਾਂ ਦੇ ਮਸਲਿਆਂ ਤੇ ਗਗਨ ਦੀ ਚੰਗੀ ਪਕੜ ਵੀ ਮੰਨੀ ਜਾਂਦੀ ਹੈ। ਦਿੱਲੀ ਕਮੇਟੀ ਦੀ ਆਉਦੀਆਂ ਚੋਣਾਂ ਨੂੰ ਮੁੱਖ ਰੱਖਕੇ ਇਹ ਨਿਯੁੱਕਤੀ ਅਹਿਮ ਮੰਨੀ ਜਾ ਰਹੀ ਹੈ।ਇਸ ਮੌਕੇ ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ, ਦਿੱਲੀ ਕਮੇਟੀ ਮੈਂਬਰ ਹਰਦੇਵ ਸਿੰਘ ਧਨੌਆ ਅਤੇ ਸਮਰਦੀਪ ਸਿੰਘ ਸੰਨੀ ਮੌਜੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media