Wednesday, March 25, 2026

ਦਿਲੀ ਕਮੇਟੀ ਨੇ ਕਮਲਨਾਥ ਦੇ ਖਿਲਾਫ 2 ਸਿੱਖਾਂ ਦੇ ਕਤਲ ਦਾ ਮੁਕੱਦਮਾ ਦਰਜ ਕਰਨ ਦੀ ਕੀਤੀ ਮੰਗ

PPN0508201603ਨਵੀਂ ਦਿਲੀ, 5 ਅਗਸਤ (ਪੰਜਾਬ ਪੋਸਟ ਬਿਊਰੋ) – ਕਾਂਗਰਸ ਦੇ ਸੀਨੀਅਰ ਆਗੂ ਕਮਲਨਾਥ ਦੀਆਂ ਕਾਨੂੰਨੀ ਮੁਸ਼ਕਿਲਾਂ ਵਧ ਗਈਆਂ ਹਨ। ਦਿਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ ਨੇ ਗ੍ਰਹਿ ਮਸ਼ਤਰੀ ਰਾਜਨਾਥ ਸਿੰਘ ਨੂੰ ਲਿਖੇ 11 ਵਰਕੇ ਦੇ ਪੱਤਰ ਵਿਚ 1 ਨਵਸ਼ਬਰ 1984 ਨੂੰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹਤਿਆ ਦੇ ਬਾਅਦ ਗੁਰਦੁਆਰਾ ਰਕਾਬਗਸ਼ਜ ਸਾਹਿਬ ਤੇ ਹੋਏ ਹਮਲੇ ਵਿਚ ਕਮਲਨਾਥ ਦੀ ਕਥਿਤ ਸ਼ਮੂਲੀਅਤ ਦਾ ਦਾਅਵਾ ਕਰਦੇ ਹੋਏ ਵਿਸਤਾਰ ਨਾਲ ਤੱਥ ਪੇਸ਼ ਕੀਤੇ ਹਨ।ਆਪਣੀ ਸ਼ਿਕਾਇਤ ਵਿੱਚ ਜੀ. ਕੇ ਨੇ 1984 ਸਿਖ ਕਤਲੇਆਮ ਦੇ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਜਾਂ ਸਬੰਧਿਤ ਪੁਲਿਸ ਥਾਣੇ ਨੂੰ ਕਮਲਨਾਥ ਦੇ ਖਿਲਾਫ ਇਸ ਹਮਲੇ ਦੌਰਾਨ 2 ਸਿੱਖਾਂ ਦੇ ਹੋਏ ਕਤਲ ਦੀ ਨਵੀਂ ਐਫ. ਆਈ. ਆਰ. ਦਰਜ ਕਰਨ ਦੀ ਗ੍ਰਹਿ ਮੰਤਰੀ ਤੋਂ ਮੰਗ ਕੀਤੀ ਹੈ।

ਗੁਰਦੁਆਰਾ ਰਕਾਬਗਸ਼ਜ ਸਾਹਿਬ ਦੇ ਕਾਨਫਰੰਸ ਹਾਲ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦਸਿਆ ਕਿ ਕਮਲਨਾਥ ਨੇ 1 ਨਵਸ਼ਬਰ 1984 ਨੂੰ ਗੁਰਦੁਆਰਾ ਰਕਾਬਗਸ਼ਜ ਸਾਹਿਬ ਤੇ ਹੋਏ ਹਮਲੇ ਦੀ ਅਗਵਾਈ ਕੀਤੀ ਸੀ। ਇੰਡੀਅਨ ਐਕਸਪ੍ਰੈਸ ਦੇ ਪੱਤਰਕਾਰ ਸਸ਼ਜੈ ਸੂਰੀ ਦੀ ਕਿਤਾਬ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਕਮਲਨਾਥ ਦੇ ਨਾਲ ਤਿੰਨ ਮੂਰਤੀ ਮਾਰਗ ਤੋਂ ਆਈ ਭੀੜ ਵੱਲੋਂ ਗੁਰਦੁਆਰਾ ਸਾਹਿਬ ਤੇ ਕੀਤੇ ਗਏ ਹਮਲੇ ਦੌਰਾਨ ਮੌਜੂਦ ਰਹੇ ਦਿਲੀ ਪੁਲਿਸ ਦੇ ਏ.ਸੀ.ਪੀ. ਗੌਤਮ ਕੌਲ ਅਤੇ ਹੁਕੁਮ ਚੰਦ ਜਾਟਵ ਦੇ ਨਾਲ ਹੀ ਪੁਲਿਸ ਅਤੇ ਸੀ. ਆਰ. ਪੀ. ਐਫ. ਦੇ ਜਵਾਨਾਂ ਵੱਲੋਂ ਕਮਲਨਾਥ ਨੂੰ ਨਾ ਰੋਕਣ ਦੇ ਪਿਛੇ ਇਸ ਨੂੰ ਗਿਣੀ-ਮਿੱਥੀ ਸਾਜਿਸ਼ ਤਹਿਤ ਹਮਲਾ ਦਸਿਆ।
ਜੀ.ਕੇ. ਨੇ ਕਿਹਾ ਕਿ ਸੰਜੈ ਸੂਰੀ ਨੇ ਵਿਸਤਾਰ ਨਾਲ ਇਹਨਾਂ ਗਲਾਂ ਦਾ ਜਿਕਰ ਰੰਗਨਾਥ ਮਿਸ਼ਰਾ ਤੇ ਨਾਨਾਵਤੀ ਕਮਿਸ਼ਨ ਦੇ ਸਾਹਮਣੇ ਕੀਤਾ ਸੀ ਜਿਸ ਵਿਚ ਇਕ ਗੱਲ ਸਾਫ਼ ਹੋ ਗਈ ਸੀ ਕਿ ਕਮਲਨਾਥ ਨਾ ਕੇਵਲ ਮੌਕੇ ਤੇ ਮੌਜੂਦ ਸੀ ਸਗੋਂ ਪੁਲਿਸ ਵੀ ਤਮਾਸ਼ਬੀਨ ਬਣੀ ਰਹੀ ਸੀ। ਕਮਲਨਾਥ ਵੱਲੋਂ ਆਪਣੇ ਬਚਾਵ ਵਿਚ ਜਾਂਚ ਕਮਿਸ਼ਨਾਂ ਵਿਚ ਦਿਤੇ ਗਏ ਬਿਆਨਾਂ ਨੂੰ ਜੀ. ਕੇ. ਨੇ ਝੂਠਾ ਦਸਿਆ। ਜੀ. ਕੇ. ਨੇ ਕਿਹਾ ਕਿ ਦਿਲੀ ਵਿਚ ਮੌਜੂਦ ਸਾਰੇ ਕਾਂਗਰਸੀ ਉਸ ਦਿਨ ਤਿੰਨ ਮੂਰਤੀ ਭਵਨ ਵਿਚ ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਦੇ ਕੋਲ ਸਨ ਪਰ ਕਮਲਨਾਥ ਦਾ ਗੁਰਦੁਆਰਾ ਰਕਾਬਗਸ਼ਜ ਸਾਹਿਬ ਵਿਚ ਆਉਣਾ ਹੀ ਉਨ੍ਹਾਂ ਦੀ ਅਪਰਾਧ ਵਿਚ ਸਮੂਲੀਅਤ ਨੂੰ ਪ੍ਰਗਟ ਕਰਦਾ ਹੈ।
ਜੀ.ਕੇ. ਨੇ ਕਿਹਾ ਕਿ ਦੂਰਦਰਸ਼ਨ ‘ਤੇ ਜਦੋਂ ਸਰੇਆਮ ”ਖੂਨ ਕਾ ਬਦਲਾ ਖੂਨ” ਨਾਹਰੇ ਲਗ ਰਹੇ ਸਨ ਤਾਂ ਉਸ ਸਮੇਂ ਕਮਲਨਾਥ ਦਾ ਭੀੜ ਦੇ ਨਾਲ ਗੁਰੁਦਵਾਰੇ ‘ਤੇ ਹਮਲਾ ਕਰਨਾ ਅਤੇ ਇਸ ਦੌਰਾਨ 2 ਸਿਖਾਂ ਦਾ ਕਤਲ ਹੋਣਾ ਸਾਧਾਰਣ ਗੱਲ ਨਹੀਂ ਹੈ।ਜੀ.ਕੇ. ਨੇ ਉਸ ਸਮੇਂ ਸਰਕਾਰੀ ਤਸ਼ਤਰ ਵੱਲੋਂ ਲਾਊਡ ਸਪੀਕਰਾਂ ਦੇ ਰਾਹੀਂ ਸਿਖ ਕੌਮ ਦੇ ਖਿਲਾਫ ਫੈਲਾਈ ਗਈ ਅਫਵਾਹਾਂ ਨੂੰ ਵੀ ਇਸ ਕੇਸ ਨਾਲ ਜੋੜਿਆ ਹੈ। ਉਨ੍ਹਾਂ ਨੇ ਦਸਿਆ ਕਿ ਜਾਣਬੁੱਝ ਕੇ ਸਿਖਾਂ ਵੱਲੋਂ ਦਿਲੀ ਦੇ ਪਾਣੀ ਵਿਚ ਜਹਿਰ ਮਿਲਾਉਣ ਦੀਆਂ ਅਫਵਾਹਾਂ ਨੂੰ ਫੈਲਾ ਕੇ ਸਿਖਾਂ ਦੇ ਖਿਲਾਫ ਨਫਰਤ ਦਾ ਮਾਹੌਲ ਪੈਦਾ ਕੀਤਾ ਗਿਆ ਸੀ ਤਾਂਕਿ ਗਿਣੇ-ਮਿੱਥੇ ਤਰੀਕੇ ਨਾਲ ਸਿਖ ਕੌਮ ਦਾ ਸਰਕਾਰੀ ਤੰਤਰ ਦੀ ਮਦਦ ਨਾਲ ਸਫਾਇਆ ਕੀਤਾ ਜਾ ਸਕੇ ।ਉਨ੍ਹਾਂ ਨੇ ਸਾਫ਼ ਕਿਹਾ ਕਿ ਦਿਲੀ ਕਮੇਟੀ ਹਰ ਹਾਲਾਤ ਵਿਚ ਗੁਰਦੁਆਰਾ ਸਾਹਿਬ ਤੇ ਹੋਏ ਹਮਲੇ ਦੇ ਦੋਸ਼ੀ ਕਮਲਨਾਥ ਦੀ ਗ੍ਰਿਫ਼ਤਾਰੀ ਤਕ ਆਪਣਾ ਸੰਘਰਸ਼ ਜਾਰੀ ਰਖੇਗੀ।ਗ੍ਰਹਿ ਮੰਤਰੀ ਵੱਲੋਂ ਕਮਲਨਾਥ ਤੇ ਐਫ਼.ਆਈ.ਆਰ. ਦਰਜ ਕਰਨ ਦਾ ਆਦੇਸ਼ ਨਾ ਦੇਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਜੀ.ਕੇ ਨੇ ਕਿਹਾ ਕਿ ਇੰਨੇ ਵਿਸਤਾਰ ਨਾਲ ਦਿੱਤੇ ਗਏ ਸਬੂਤਾਂ ਦੇ ਬਾਅਦ ਵੀ ਜੇਕਰ ਗ੍ਰਹਿ ਮੰਤਰੀ ਇਸ ਮਾਮਲੇ ਨੂੰ ਵਿਸ਼ੇਸ਼ ਜਾਂਚ ਦਲ ਨੂੰ ਨਹੀਂ ਸੌਂਪਦੇ ਤਾਂ ਅਸੀਂ ਐਫ਼.ਆਈ.ਆਰ ਦਰਜ ਕਰਾਉਣ ਲਈ ਅਦਾਲਤ ਦਾ ਰੁੱਖ ਕਰਨ ਤੋਂ ਵੀ ਸੰਕੋਚ ਨਹੀਂ ਕਰਾਂਗੇ।
ਇਸ ਮੌਕੇ ਕਮੇਟੀ ਦੇੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਪਰਮਜੀਤ ਸਿੰਘ ਰਾਣਾ, ਤਨਵੰਤ ਸਿੰਘ ਰਾਣਾ, ਪਰਮਜੀਤ ਸਿੰਘ ਚੰਢੋਕ, ਸਮਰਦੀਪ ਸਿੰਘ ਸੰਨੀ, ਗੁਰਮੀਤ ਸਿੰਘ ਲੁਬਾਣਾ, ਹਰਦੇਵ ਸਿੰਘ ਧਨੋਆ, ਰਵਿੰਦਰ ਸਿੰਘ ਲਵਲੀ ਅਤੇ ਬੁਲਾਰੇ ਪਰਮਿੰਦਰ ਪਾਲ ਸਿੰਘ ਤੇ ਜਸਵਿੰਦਰ ਸਿੰਘ ਜੌਲੀ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply