Saturday, March 14, 2026

ਬਾਬਾ ਤਾਰਾ ਸਿੰਘ ਨਮਿਤ ਹੋਇਆ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ

PPN0608201613
ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ ਬਿਊਰੋ) – ਅੰਤਰਰਾਸ਼ਟਰੀ ਐਥਲੈਟਿਕਸ ਖਿਡਾਰੀ ਜਰਨੈਲ ਸਿੰਘ ਸਖੀਰਾ ਦੇ ਸਵ. ਪਿਤਾ ਉਘੇ ਗੁਰਬਾਣੀ ਪ੍ਰਚਾਰਕ 94 ਸਾਲਾ ਬਾਬਾ ਤਾਰਾ ਸਿੰਘ ਜੋ ਕਿ ਬੀਤੇ ਦਿਨੀ ਗੁਰਪੁਰੀ ਪਿਆਨਾ ਕਰ ਗਏ ਸਨ, ਨਮਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਹਨਾਂ ਦੇ ਜੱਦੀ ਗ੍ਰਹਿ ਸਖੀਰਾ ਟਾਵਰ, ਸਾਹਮਣੇ ਖਾਲਸਾ ਕਾਲਜ ਵਿਖੇ ਪਾਉਣ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਜਲੀ ਸਮਾਗਮ ਗੁਰਦੁਆਰਾ ਕਬੀਰ ਪਾਰਕ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ ਹੈ।ਸਿੱਖ ਪੰਥ ਦੇ ਉਘੇ ਰਾਗੀ ਜੱਥੇ ਵੱਲੋਂ ਵੈਰਾਗਮਈ ਕੀਤਰਨ ਕੀਤਾ ਗਿਆ।ਸਵ. ਸੰਤ ਬਾਬਾ ਤਾਰਾ ਸਿੰਘ ਨੂੰ ਅਕੀਦਤ ਦੇ ਫੁੱਲ ਭੇਂਟ ਕਰਨ ਵਾਲਿਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਯੂਨਾਇਟਡ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਜਥੇਦਾਰ ਧਿਆਨ ਸਿੰਘ ਮੰਡ, ਜਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ, ਬੀਬੀ ਪ੍ਰੀਤਮ ਕੌਰ, ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਵੱਸਣ ਸਿੰਘ ਜੱਫ਼ਰਵਾਲ ਆਦਿ ਦੇ ਨਾਮ ਵਰਣਨਯੋਗ ਹਨ।ਸਮੂਹਕ ਬੁੁਲਾਰਿਆਂ ਨੇ ਸਵ. ਬਾਬਾ ਤਾਰਾ ਸਿੰਘ ਦੀ ਜੀਵਨਸ਼ੈਲੀ ‘ਤੇ ਰੋਸ਼ਨੀ ਪਾਉਂਦਿਆਂ ਉਹਨਾਂ ਨੂੰ ਸਿੱਖ ਪੰਥ ਦੀ ਮਹਾਨ ਸਖਸ਼ੀਅਤ ਕਰਾਰ ਦਿੰਦਿਆਂ ਕਿਹਾ ਕਿ ਗੁਰਬਾਣੀ ਪ੍ਰਚਾਰ ਤੇ ਕਾਰਸੇਵਾ ਦੇ ਕਾਰਜਾਂ ਵਿੱਚ ਬਾਬਾ ਜੀ ਦੇ ਵੱਲੋਂ ਪਾਏ ਯੋਗਦਾਨ ਸਦਕਾ ਕਾਰ ਸੇਵਾ ਕਾਰਜਾਂ ਦੇ ਇਤਿਹਾਸਕ ਪੰਨ੍ਹਿਆਂ ‘ਤੇ ਬਾਬਾ ਜੀ ਦਾ ਨਾਂ ਸੁਨਹਿਰੀ ਅੱਖਰਾਂ ਦੇ ਵਿੱਚ ਅੰਕਿਤ ਹੋਵੇਗਾ।ਜਿਥੇ ਵੀ ਉੱਘੇ ਕਾਰ ਸੇਵਕ ਤੇ ਗੁਰਬਾਣੀ ਪ੍ਰਚਾਰਕ ਸੰਤ ਬਾਬਾ ਖੜਕ ਸਿੰਘ ਤੇ ਸੰਤ ਬਾਬਾ ਦਰਸ਼ਨ ਸਿੰਘ ਜੀ ਬੀੜ ਸਾਹਿਬ ਵਾਲਿਆਂ ਦੀ ਗੱਲ ਹੋਵੇਗੀ ਤਾਂ ਸਵ. ਸੰਤ ਬਾਬਾ ਤਾਰਾ ਸਿੰਘ ਦੀ ਬਾਤ ਵੀ ਜ਼ਰੂਰ ਪਵੇਗੀ। ਉਹਨਾਂ ਕਿਹਾ ਸਿੱਖ ਪੰਥ ਤੇ ਝੁੱਲੀਆਂ ਸਰਕਾਰੀ ਤੇ ਗ਼ੈਰ ਸਰਕਾਰੀ ਹਨੇਰੀਆਂ ਦੇ ਵਿੱਚ ਜੋ ਯੋਗਦਾਨ ਬਾਬਾ ਜੀ ਦੇ ਪਰਿਵਾਰ ਨੇ ਪਾਇਆ ਹੈ। ਉਸ ਨੂੰ ਵੀ ਨਜ਼ਰ ਅੰਦਾਜ ਨਹੀਂ ਕੀਤਾ ਜਾ ਸਕਦਾ।ਇਸ ਮੌਕੇ ਪੰਥਕ ਸਫਾਂ ਵੱਲੋਂ ਸਰਬਤ ਖਾਲਸਾ ਸੰਮੇਲਨ ਦੌਰਾਨ ਲਏ ਗਏ ਫੈਸਲਿਆਂ ‘ਤੇ ਰਣਨੀਤੀਆਂ ਤੇ ਪਹਿਰਾ ਦੇਣ ਦਾ ਵੀ ਅਹਿਦ ਲਿਆ ਗਿਆ।ਅੰਤਿਮ ਅਰਦਾਸ ਤੇ ਸ਼ਰਧਾਜਲੀ ਸਮਾਰੋਹ ਤੋਂ ਬਾਅਦ ਜਥੇਦਾਰ ਭਾਈ ਧਿਆਨ ਸਿੰਘ ਮੰਡ ਤੇ ਸਿੰਘ ਸਾਹਬ ਜਥੇਦਾਰ ਸੰਤ ਬਲਜੀਤ ਸਿੰਘ ਦਾਦੂਵਾਲ ਵੱਲੋਂ ਜਰਨੈਲ ਸਿੰਘ ਸਖੀਰਾ, ਮੇਜਰ ਸਿੰਘ ਸਖੀਰਾ ਤੇ ਸਿਮਰਨਜੀਤ ਸਿੰਘ ਮਾਨ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਜਰਨੈਲ ਸਿੰਘ ਸਖੀਰਾ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਭਾਈ ਹਰਬੀਰ ਸਿੰਘ ਸੰਧੂ ਦੇ ਵੱਲੋਂ ਮੰਚ ਦਾ ਸੰਚਾਲਨ ਬਾਖੂਬੀ ਨਿਭਾਇਆ ਗਿਆ।
ਇਸ ਦੌਰਾਨ ਪੁਲਿਸ ਕਮਿਸ਼ਨਰ ਅਮਰ ਸਿੰਘ ਚਾਹਲ, ਰੇਲਵੇ ਦੇ ਡਿਪਟੀ ਸੀ.ਓ.ਐਮ ਮਨਜੀਤ ਸਿੰਘ ਭੁੱਲਰ, ਐਸ.ਜੀ.ਪੀ.ਸੀ ਭਾਈ ਸੁਰਜੀਤ ਸਿੰਘ ਜੀ ਕਾਲਾਬੁਲਾ, ਏ.ਡੀ.ਸੀ.ਪੀ.ਡੀ ਲਖਬੀਰ ਸਿੰਘ, ਕਾਂਗਰਸੀ ਆਗੂ ਭਾਈ ਹਰਮਿੰਦਰ ਸਿੰਘ ਗਿੱਲ, ਬਾਬਾ ਸੰਤੋਖ ਸਿੰਘ ਜੀ, ਪ੍ਰੋ. ਗੁਰਵਿੰਦਰ ਮੰਮਣਕੇ, ਇੰਸ. ਕ੍ਰਿਪਾਲ ਸਿੰਘ ਢਿੱਲੋਂ, ਜੇ.ਈ ਐਚ.ਐਸ ਖੰਡਾ, ਪ੍ਰੋ. ਦਰਸ਼ਨ ਸਿੰਘ ਬਾਠ, ਪ੍ਰੋ. ਨਿਰਮਲ ਸਿੰਘ, ਕਸ਼ਮੀਰ ਸਿੰਘ ਖਿਆਲਾ, ਕੋਚ ਰਣਕੀਰਤ ਸਿੰਘ ਸੰਧੂ, ਧੰਨਜੀਤ ਸਿੰਘ ਸੰਧੂ ਰਾਜਾ ਜੰਗ, ਬਾਬਾ ਭੋਲਾ ਸਿੰਘ, ਬਾਬਾ ਪਰਤਾਪ ਸਿੰਘ ਜੀ, ਦਲਜੀਤ ਸਿੰਘ ਰੇਲਵੇ, ਜੱਸੀ ਸਖੀਰਾ, ਕੋਚ ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਕੋਚ ਹਰਜੀਤ ਸਿੰਘ, ਜਸਪਾਲ ਸਿੰਘ ਰੇਲਵੇ, ਬੀਬੀ ਗੁਰਦੀਪ ਕੌਰ ਚੱਠਾ ਤੋਂ ਇਲਾਵਾ ਕਈ ਰਾਸ਼ਟਰੀ ਤੇ ਅੰਤਰਰਾਸ਼ਟਰੀ ਖਿਡਾਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇੇ।

Check Also

ਖਾਲਸਾ ਕਾਲਜ ਵਿਖੇ ਨਵੀਨਤਾ ਤੇ ਉਦਯੋਗਿਤਾ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਇੰਸਟੀਚਿਊਸ਼ਨਜ ਇਨੋਵੇਸ਼ਨ …

Leave a Reply