Wednesday, August 19, 2026

ਰਿਓ ਉਲੰਪਿਕ 2016 ਲਈ ‘ਰਨ ਫਾਰ ਰਿਓ-ਖੇਲੋ ਐਡ ਜੀਓ ਆਯੋਜਿਤ

PPN0608201612

ਅੰਮ੍ਰਿਤਸਰ, 6 ਅਗਸਤ (ਪੰਜਾਬ ਪੋਸਟ ਬਿਊਰੋ) – ਰਿਓੁ ਉਲੰਪਿਕ 2016 ਦੇ ਵਿੱਚ ਸ਼ਮੂਲੀਅਤ ਕਰਨ ਗਏ ਵੱਖ-ਵੱਖ ਖੇਡ ਭਾਰਤੀ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਅਤੇ ਉਨਾਂ ਦੀ ਹੌਸਲਾ ਅਫਜ਼ਾਈ ਕਰ ਕੇ ਜਿੱਤ ਯਕੀਨੀ ਬਣਾਉਣ ਦੇ ਮੰਤਵ ਨਾਲ ਖੇਡ ਡਾਇਰੈਕਟਰ ਪੰਜਾਬ ਰਾਹੁਲ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ, ਜਿਲ੍ਹਾ ਡਿਪਟੀ ਕਮਿਸ਼ਨਰ ਵਰੂਣ ਰੂਜਮ ਦੀ ਰਹਿਨੁਮਾਈ ਹੇਠ ਤੇ ਜਿਲ੍ਹਾ ਖੇਡ ਅਫਸਰ ਹਰਪਾਲਜੀਤ ਕੌਰ ਸੰਧੂ ਦੀ ਅਗਵਾਈ ਵਿੱਚ ‘ਰਨ ਫਾਰ ਰਿਓ-ਖੇਲੋ ਐਡ ਜੀਓ ਦੌੜ ਦਾ ਆਯੋਜਨ ਕੀਤਾ ਗਿਆ। ਜਿਸ ਦੌਰਾਨ ਵੱਖ-ਵੱਖ ਖੇਡਾਂ ਦੇ 500 ਦੇ ਕਰੀਬ ਮਹਿਲਾ ਪੁਰਸ਼ ਖਿਡਾਰੀਆਂ ਨੇ ਹਿੱਸਾ ਲਿਆ। ਇਸ ਦਾ ਸ਼ੁਭ ਅਰੰਭ ਜਿਲ੍ਹਾ ਖੇਡ ਅਫਸਰ ਹਰਪਾਲਜੀਤ ਕੌਰ ਸੰਧੂ ਨੇ ਖਿਡਾਰੀਆ ਨਾਲ ਜਾਣ ਪਛਾਣ ਕਰਕੇ ਕੀਤਾ। ਤੜਕੇ 5:30 ਵਜੇ ਡੀ.ਐਸ.ਓ ਦਫਤਰ ਗੁਰੂ ਨਾਨਕ ਸਟੇਡੀਅਮ ਤੋਂ ਸ਼ੁਰੂ ਹੋਈ ਇਹ ਦੌੜ ਸ਼ਹਿਰ ਦੇ ਵੱਖ-ਵੱਖ ਹਿੱਸਿਆ ਚੋ ਹੁੰਦੀ ਹੋਈ ਵਾਪਸ ਉਥੇ ਆ ਕੇ ਸੰਪੰਨ ਹੋਈ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆ ਜਿਲ੍ਹਾ ਖੇਡ ਅਫਸਰ ਹਰਪਾਲਜੀਤ ਕੌਰ ਸੰਧੂ ਨੇ ਕਿਹਾ ਕੇ ਰਿਓ ਉਲੰਪਿਕ 2016 ਦੇ ਵਿੱਚ ਸ਼ਮੂਲੀਅਤ ਕਰਨ ਗਏ ਭਾਰਤੀ ਖਿਡਾਰੀਆਂ ਨੂੰ ਅਜਿਹੇ ਸਿਲਸਿਲਿਆਂ ਰਾਹੀਂ ਹੱਲਾਸ਼ੇਰੀ ਦੇਣਾ ਸਾਡਾ ਸਭ ਦਾ ਫਰਜ਼ ਹੈ। ਉਨ੍ਹਾਂ ਕਿਹਾ ਕੇ ਇਸ ਵਾਰ ਰਿਓੁ ਉਲੰਪਿਕ 2016 ਦੇ ਲਈ ਜੋ ਕੁਆਲੀਫਾਈ ਪੈਮਾਨਾ ਰਖਿਆ ਗਿਆ ਸੀ। ਉਸ ਤੋ ਸਾਫ ਤੇ ਸ਼ਪੱਸ਼ਟ ਹੈ ਕਿ ਭਾਰਤ ਦੀ ਸ਼ਮੂਲੀਅਤ ਤੇ ਹਿੱਸੇਦਾਰੀ ਦੇ ਨਤੀਜੇ ਬੜੇ ਹੀ ਸਾਰਥਕ ਤੇ ਬੇਮਿਸਾਲ ਹੋਣਗੇ ਤੇ ਸਾਡੇ ਖਿਡਾਰੀ ਵੱਧ ਤੋਂ ਵੱਧ ਮੈਡਲ ਜਿੱਤ ਕੇ ਭਾਰਤ ਦਾ ਨਾਮ ਅਤੇ ਤਿਰੰਗੇ ਝੰਡੇ ਦਾ ਕੱਦ ਅੰਤਰਰਾਸ਼ਟਰੀ ਪੱਧਰ ਤੇ ਹੋਰ ਵੀ ਊੱਚਾ ਕਰਨਗੇ। ਦੇਸ਼ ਵਾਸੀਆ ਤੇ ਖਿਡਾਰੀਆ ਦੀਆ ਸ਼ੁਭਇਛਾਵਾਂ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਖੇਡ ਡਾਇਰੈਕਟਰ ਪੰਜਾਬ ਰਾਹੁਲ ਗੁਪਤਾ ਅਤੇ ਜਿਲ੍ਹਾ ਡਿਪਟੀ ਕਮਿਸ਼ਨਰ ਵਰੂਣ ਰੂਜਮ ਦਾ ਧੰਨਵਾਦ ਕਰਦਿਆ ਆਸ ਪ੍ਰਗਟ ਕੀਤੀ ਕੇ ਪਿਛਲੀ ਵਾਰ ਨਾਲੋਂ ਇਸ ਵਾਰ ਭਾਰਤ ਦੀ ਝੌਲੀ ਵਿੱਚ ਪੈਣ ਵਾਲੇ ਮੈਡਲਾ ਦੀ ਗਿਣਤੀ ਦੂਣੀ ਹੋਵੇਗੀ।ਇਸ ਮੋਕੇ ਸੀਗੁਰਿੰਦਰ ਸਿੰਘ ਹੁੰਦਲ, ਫੁੱਟਬਾਲ ਕੋਚ ਪ੍ਰਦੀਪ ਕੁਮਾਰ, ਬਾਕਸਿੰਗ ਕੋਚ ਜੱਸਪ੍ਰੀਤ ਸਿੰਘ, ਜੂਡੋ ਕੋਚ ਹਰਮੀਤ ਸਿੰਘ, ਸਾਈਕਲਿੰਗ ਕੋਚ ਸਿਮਰਨਜੀਤ ਸਿੰਘ, ਹੈਂਡਬਾਲ ਕੋਚ ਜਸਵੰਤ ਸਿੰਘ, ਜੂਡੋ ਕੋਚ ਕਰਮਜੀਤ ਸਿੰਘ, ਵੇਟਲਿਫਟਿੰਗ ਕੋਚ ਹਰਭਜਨ ਸਿੰਘ, ਰਾਜਬੀਰ ਕੋਰ, ਰਜਨੀ ਸੈਣੀ, ਜਿਮਨਾਸਟਿਕ ਕੋਚ ਅਕਾਸ਼ਦੀਪ, ਜਿਮਨਾਸਟਿਕ ਕੋਚ ਬਲਬੀਰ ਸਿੰਘ, ਕਰਨ ਸ਼ਰਮਾ, ਚੇਤਨ, ਕੁਲਦੀਪ ਸਿੰਘ, ਸੁਮਨ, ਸੁਖਰਾਜ ਸਿੰਘ, ਸ਼ਿਵ ਨਾਥ ਆਦਿ ਹਾਜਰ ਸਨ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply