Sunday, April 12, 2026

ਸ਼ਾਨਦਾਰ ਰਿਹਾ ਸ੍ਰੀ ਗੁਰੁ ਹਰਿਕ੍ਰਿਸ਼ਨ ਪਬਲਿਕ ਸਕੂਲ ਬਸੰਤ ਐਵਿਨਿਊ ਨਤੀਜਾ

PPN220501
ਅੰਮ੍ਰਿਤਸਰ, 22  ਮਈ (ਜਗਦੀਪ ਸਿੰਘ)- ਸ੍ਰੀ  ਗੁਰੁ  ਹਰਿਕ੍ਰਿਸ਼ਨ  ਪਬਲਿਕ  ਸਕੂਲ ( ਸੀ.ਕੇ.ਡੀ.ਸੀ.ਐਸ ) ਬਸੰਤ ਐਵਿਨਿਊ, ਅੰਮ੍ਰਿਤਸਰ, ਆਈ.ਸੀ.ਐਸ.ਈ  ਬੋਰਡ ਦਾ ਸ਼ਾਨਦਾਰ ਨਤੀਜਾ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਸਵੀਂ ਜਮਾਤ ਦੇ ਆਈ.ਸੀ.ਐਸ.ਈ ਬੋਰਡ ਦਾ ਨਤੀਜਾ 100 ਫੀਸਦੀ ਰਿਹਾ। ਪ੍ਰੀਖਿਆ ਕੇਂਦਰ ਵਿੱਚ ਕੁਲ 70 ਵਿਦਿਆਰਥੀ ਹਾਜਰ ਸਨ। ਜਿਨ੍ਹਾਂ ਵਿਚੌਂ ਰਵਿੰਦਰ ਸਿੰਘ 96%, ਆਲਮ ਬੀਰ ਸਿੰਘ 95.2% ਤੇ ਗੁਰਸਿਮਰਨ  ਸਿੰਘ 95% ਨੰਬਰ ਹਾਸਲ ਕਰਕੇ ਮੈਰਿਟ ਵਿੱਚ ਰਹੇ, 16 ਵਿਦਿਆਰਥੀ  – 90% ਤੋਂ ਉਪਰ, 29 ਵਿਦਿਆਰਥੀ  – 80% ਤੌਂ 89%, 16 ਵਿਦਿਆਰਥੀ  – 70% ਤੌਂ 79% ਅਤੇ 9 ਵਿਦਿਆਰਥੀ  – 60% ਤੌਂ 69% ਨੰਬਰ ਪ੍ਰਾਪਤ ਕੀਤੇ। ਸ੍ਰ: ਚਰਨਜੀਤ ਸਿੰਘ ਚੱਢਾ (ਪ੍ਰਧਾਨ, ਸੀ. ਕੇ. ਡੀ. ਸੀ. ਐਸ ), ਸ੍ਰ: ਨਿਰਮਲ ਸਿੰਘ (ਰੈਜੀਡੈਂਟ ਪ੍ਰਧਾਨ, ਸੀ. ਕੇ.ਡੀ.ਸੀ.ਐਸ.ਤੇ ਮੈਂਬਰ ਇੰਚਾਰਜ, ਬਸੰਤ  ਐਵੀਨਿਊ ), ਸ੍ਰ: ਇੰਦਰਪ੍ਰੀਤ ਸਿੰਘ ਚੱਢਾ (ਮੈੰਬਰ ਇੰਚਾਰਜ, ਬਸੰਤ ਐਵੀਨਿਊ), ਪ੍ਰਿੰਸੀਪਲ ਸ੍ਰੀਮਤੀ ਨਿਰਮਲ ਕੌਰ ਨੇ ਇਸ ਸ਼ਾਨਦਾਰ ਨਤੀਜੇ ਤੇ ਸਮੂਹ ਸਟਾਫ ਤੇ ਵਿਦਿਆਰਥੀਆਂ ਦੀ ਸ਼ਲ਼ਾਘਾ ਕਰਦੇ ਹੇਏ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦੇਂਦੇ ਹੋਏ ਲਡੂੱਆਂ ਨਾਲ ਮੂੰਹ ਮਿੱਠਾ ਕਰਵਾਇਆ। ਪ੍ਰਿੰਸੀਪਲ ਮੈਡਮ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਸਟਾਫ ਦੇ ਸਿਰ ਤੇ ਬੰਨ੍ਹਦੇ ਹੋਏ ਖੁਸ਼ੀ ਨਾਲ ਫੁੱਲੇ ਨਹੀਂ ਸੀ ਸਮਾ ਰਹੇ। ਵਿਦਿਆਰਥੀਆਂ ਨੇ ਇਸ ਖੁਸ਼ੀ ਦਾ ਇਜਹਾਰ ਢੋਲ-ਢਮੱਕੇ ਨਾਲ ਭੰਗੜਾ ਪਾ ਕੇ ਕੀਤਾ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply