ਬਠਿੰਡਾ, 22 ਮਈ (ਜਸਵਿੰਦਰ ਸਿੰਘ ਜੱਸੀ)- ਨਸ਼ਾ ਮੁੱਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਵਲੋਂ ਨਸ਼ਾ ਛੁਡਾਓ ਲਹਿਰ ਦੇ ਵਿਸ਼ੇ ‘ਤੇ ਇਕ ਵਿਚਾਰ ਗੋਸਟੀ ਬਾਰ ਕੌਸ਼ਲਰ ਐਸੋਸੀਏਸ਼ਨ ਦੇ ਬਾਰ ਰੂਮ ਵਿਚ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਨੂੰ ਬਚਾਉਣ ਲਈ ਵਕੀਲਾਂ ਦਾ ਮੁੱਖ ਰੋਲ ਹੈ ਕਿਉਕਿ ਇਹ ਬੁੱਧੀਜੀਵੀ ਵਰਗ ਨਾਲ ਸੰਬੰਧਤ ਹਨ, ਇਨਾ ਨੇ ਹਰ ਵਰਗ ਦੀ ਪੈਰਵੀ ਕਰਨੀ ਹੁੰਦੀ ਹੈ । ਸਮਾਜ ਵਿਚ ਇਨਾਂ ਦਾ ਸਭ ਤੋਂ ਵੱਡਾ ਰੋਲ ਹੁੰਦਾ ਹੈ ਜੇ ਇਥੇ ਇਹ ਕਿਹਾ ਜਾਵੇ ਕਿ ਇਸ ਵਰਗ ਬਿਨਾਂ ਆਪਣੀ ਮੰਜਿਲੇ ਮਕਸੂਦ ਪਹੁੰਚਣਾ ਨਾ ਮੁਮਕਿਨ ਹੋਵੇਗਾ। ਇਥੇ ਜ਼ਿਕਰਯੋਗ ਇਹ ਹੈ ਕਿ ਇਹ ਵਿਚਾਰ ਗੋਸ਼ਟੀ ਨਸ਼ੇ ਦੀ ਵੱਧ ਰਹੀ ਲਾਹਨਤ ਪ੍ਰਤੀ ਅੰਕੜੇ ਦੇ ਕੇ ਕੀਤੀ ਗਈ । ਨਸ਼ਾ ਮੁਕਤੀ ਲਹਿਰ ਦੇ ਬਾਨੀ ਜਸਕਰਨ ਸਿੰਘ ਸਿਵੀਆਂ ਦੇ ਸਮਾਜ ਪ੍ਰਤੀ ਪਾਏ ਜਾ ਰਹੇ ਯੋਗਦਾਨ ਪ੍ਰਤੀ ਬਾਰੇ ਬਾਰ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਨੇ ਜੈਕਾਰਿਆਂ ਦੇ ਰੂਪ ਵਿਚ ਆਪਣੀਆਂ ਬਾਹਾਂ ਖੜੀਆਂ ਕਰਕੇ ਲਹਿਰ ਦੇ ਨਾਲ ਜੁੜਣ ਦੀ ਸਹਿਮਤੀ ਪ੍ਰਗਟ ਕੀਤੀ। ਇਸ ਉਪਰੰਤ ਸਿਵੀਆਂ ਨੇ ਵਕੀਲਾਂ ਤੋਂ ਦਿਨ ਵਿਚ ਸਿਰਫ਼ ਚਾਰ ਮਿੰਟ ਨਸ਼ਾ ਮੁਕਤੀ ਨੂੰ ਦੇਣ ਪ੍ਰਤੀ ਅਪੀਲ ਕੀਤੀ। ਇਸ ਮੌਕੇ ਸਾਰਿਆਂ ਨੇ ਇਹ ਸੁਝਾਅ ਨੂੰ ਮੰਨਦਿਆਂ ਕਿਹਾ ਕਿ ਅਸੀ ਜਿਥੇ ਕਾਨੂੰਨ ਪ੍ਰਤੀ ਸੁਹਿਰਦ ਹੁੰਦੇ ਹੋਏ ਨਸ਼ਿਆਂ ਵਿਚ ਗਲਤਾਨ ਹੋਈ ਜਵਾਨੀ ਨੂੰ ਬਚਾਉਣ ਦਾ ਹਰ ਉਪਰਾਲਾ ਕਰਾਂਗੇ। ਇਸ ਮੌਕੇ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਨਵਦੀਪ ਸਿੰਘ ਜੀਂਦਾ ਨੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਵਿਸਵਾਸ਼ ਦਿਵਾਇਆ ਕਿ ਛੇਤੀ ਹੀ ਅਗਲੀ ਮੀਟਿੰਗ ਰੱਖ ਕੇ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਲੀਗਲ ਸੈਂਲ ਦੀ ਨਿਯੁਕਤੀ ਕੀਤੀ ਜਾਵੇਗੀ। ਉਥੇ ਹੀ ਬਾਰ ਐਸੋਸ਼ੀਏਸ਼ਨ ਵਲੋਂ ਜਸਕਰਨ ਸਿੰੰਘ ਸਿਵੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਤ ਕੀਤਾ ਗਿਆ। ਸਟੇਜ ਸੈਕਟਰੀ ਦੀ ਜਿੰਮੇਵਾਰੀ ਬਾਰ ਐਸੋਸ਼ੀÂੈਸ਼ਨ ਦੇ ਸਕੱਤਰ ਕੰਵਲਦੀਪ ਸਿੰਘ ਕੁੱਟੀ ਨੇ ਬਾਖੂਬੀ ਨਿਭਾਈ ਅਤੇ ਵਕੀਲਾਂ ਅਤੇ ਹੋਰ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਵਿਚਾਰ ਗੋਸ਼ਟੀ ਵਿਚ ਸਮਸ਼ੇਰ ਸਿੰਘ ਜੋ ਕਿ ਸਮੂਹ ਕਲੱਬਾਂ ਦੇ ਸਰਪ੍ਰਸਤ,ਬਾਰ ਐਸੋਸੀਏਸ਼ਨ ਦੇ ਉੱਪ ਪ੍ਰਧਾਨ ਲਖਵਿੰਦਰ ਸਿੰਘ, ਸਮੂਹ ਮੈਂਬਰਾਨ, ਸੀਨੀਅਰ ਵਕੀਲਾਂ ਨੇ ਵੀ ਆਪਣੀ ਹਾਜ਼ਰੀ ਲਵਾਈ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …