Thursday, November 21, 2024

ਬੀਬੀ ਕੌਲਾਂ ਜੀ ਪਬਲਿਕ ਸਕੂਲ ਦਾ ਸੀ.ਬੀ.ਐੱਸ.ਈ ਦੱਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਸਕੂਲ ਵੀ ਇਕ ਗੁਰਦੁਆਰਾ ਹੈ – ਭਾਈ ਗੁਰਇਕਬਾਲ ਸਿੰਘ

PPN220506

ਅੰਮ੍ਰਿਤਸਰ, 22 ਮਈ (ਪ੍ਰੀਤਮ ਸਿੰਘ)-  ਬੀਬੀ ਕੌਲਾਂ ਜੀ ਪਬਲਿਕ ਸਕੂਲ ਦੇ ਬੱਚਿਆਂ ਅਤੇ ਸਟਾਫ ਤੇ ਮੈਨਜਮੈਂਟ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ। ਜਦੋਂ ਸਕੂਲ ਦਾ ਸੀ.ਬੀ.ਐੱਸ. ਈ. ਦੱਸਵੀਂ ਦਾ ਸ਼ਾਨਦਾਰ ਨਤੀਜਾ 99% ਆਇਆ। ਇਸ ਵਿੱਚ ਸਕੂਲ ਦੇ ਬੱਚਿਆਂ ਦਾ ਵਧੀਆ ਰਿਜਲਟ ਆਇਆ। ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਅਤੇ ਪ੍ਰਿੰਸੀਪਲ ਪਰਵੀਨ ਕੌਰ ਢਿੱਲੋਂ ਨੇ ਬੱਚਿਆਂ ਨੂੰ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ । ਜਿਨ੍ਹਾ ਦੀ ਮਿਹਨਤ ਸਦਕਾ ਸਕੂਲ ਦੇ ਵਿਦਿਆਰਥੀਆਂ ਦਾ ਸੀ.ਬੀ.ਐੱਸ.ਈ. ਦੇ ਗਰੇਡਿੰਗ ਦੇ ਮੁਤਾਬਿਕ ਸੀ.ਜੀ.ਪੀ.ਏ. ਗਰੇਡ 9 ਤੋਂ ਉੱਪਰ 14 ਬੱਚੇ, 8 ਤੋਂ ਉੱਪਰ ਬੱਚੇ, 7 ਤੋਂ ਉੱਪਰ 19 ਬੱਚੇ, ਅਤੇ 6  ਤੋਂ ਉੱਪਰ 18 ਬੱਚਿਆਂ ਨੇ ਸ਼ਾਨਦਾਰ ਗਰੇਡ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ। ਪ੍ਰਿੰਸੀਪਲ ਪਰਵੀਨ ਕੌਰ ਢਿੱਲੋਂ ਜੀ ਅਤੇ ਸਕੂਲ ਦੇ ਐਮ.ਡੀ. ਸ. ਰਜਿੰਦਰ ਸਿੰਘ ਅਤੇ ਸਾਰੇ ਟਰੱਸਟੀ ਮੈਂਬਰਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਇਹ ਸਭ ਬੱਚਿਆਂ ਅਤੇ ਅਧਿਆਪਕਾਂ ਦੀ ਮਿਹਨਤ ਅਤੇ ਮਹਾਂਪੁਰਸ਼ਾਂ ਦੀ ਅਸੀਸਾਂ ਦਾ ਸਦਕਾ ਹੈ।ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਜੀ ਨੇ ਕਿਹਾ ਕਿ ਸਕੂਲ ਵੀ ਇਕ ਗੁਰਦੁਆਰਾ ਹੈ ਜਿੱਥੋਂ ਬੱਚੇ ਚੰਗੀ ਵਿਦਿਆ ਦੇ ਨਾਲ ਨਾਲ ਧਾਰਮਿਕ ਵਿੱਦਿਆ ਦੀ ਪ੍ਰਾਪਤੀ ਕਰਦੇ ਹਨ। ਇਸ ਭਾਵਨਾ ਨੂੰ ਵੇਖਦੇ ਹੋਏ ਭਾਈ ਸਾਹਿਬ ਜੀ ਨੇ ਸਕੂਲ ਦੇ ਪ੍ਰਿੰਸੀਪਲ ਅਤੇ ਟੀਚਰਾਂ ਨੂੰ ਕਿਹਾ ਕਿ ਇਸੇ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਬੱਚਿਆਂ ਨੂੰ ਪੜ੍ਹਾਉਂਦੇ ਰਹੋ ਤਾਂ ਕਿ ਬੱਚੇ ਵੀ ਤੁਹਾਡੇ ਕੌਲੋ ਸਿਖ ਕੇ ਉੱਚੀ ਬੁਲੰਦੀਆਂ ਤੇ ਪਹੁੰਚ ਕੇ ਸਕੂਲ , ਆਪਣਾ ਅਤੇ ਆਪਣੇ ਮਾਂ-ਬਾਪ ਦਾ ਨਾਮ ਰੌਸ਼ਨ ਕਰਨ। ਸਕੂਲ ਦੇ ਟੀਚਰ ਅਤੇ ਪ੍ਰਿੰਸੀਪਲ ਦੀ ਇਹ ਸਭ ਤੋਂ ਵੱਡੀ ਸੇਵਾ ਹੈ। ਇਸ ਮੌਕੇ ਤੇ ਸਕੂਲ ਦੇ ਟਰੱਸਟੀ ਮੈਂਬਰ ਸ. ਟਹਿਲਇੰਦਰ ਸਿੰਘ ਜੀ, ਸ. ਭੁਪਿੰਦਰ ਸਿੰਘ ਜੀ, ਸ. ਹਰਦੇਵ ਸਿੰਘ ਦੀਵਾਨਾ ਜੀ,  ਤਰਵਿੰਦਰ ਸਿੰਘ, ਭਾਈ ਗੁਰਪਾਲ ਸਿੰਘ ਜੀ ਵਿਸ਼ੇਸ਼ ਤੌਰ ਤੇ ਹਾਜਰ ਸਨ।

Check Also

ਰਾਜਪਾਲ ਪੰਜਾਬ ਬਨਵਾਰੀ ਲਾਲ ਪ੍ਰੋਹਿਤ ਵਲੋਂ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ

ਅੰਮ੍ਰਿਤਸਰ, 1 ਸਤੰਬਰ (ਸੁਖਬੀਰ ਸਿੰਘ) – ਜਲਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹੋਏ …

Leave a Reply