Friday, March 20, 2026

ਜੀ.ਐਨ.ਡੀ.ਯੂ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਜਨਰਲ ਬਾਡੀ 10 ਨੂੰ – ਗਰਚਾ, ਨਾਗਰਾ

PPN0808201613

ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਗੈਰ ਅਧਿਆਪਨ ਕਰਮਚਾਰੀਆਂ ਦੇ ਹੱਕਾਂ ਤੇ ਅਧਿਕਾਰਾਂ ਦੀ ਖਾਤਰ ਹਾਅ ਦਾ ਨਾਅਰਾ ਮਾਰਨ ਵਾਲੀ ਜੀ.ਐਨ.ਡੀ.ਯੂ. ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਸਮੂਹਿਕ ਅਹੁਦੇਦਾਰਾਂ, ਕਰਜਕਾਰਨੀ ਮੈਂਬਰਾਂ ਤੇ ਹੋਰ ਮੈਂਬਰਾਂ ਦੀ ਇੱਕ ਜ਼ਰੂਰੀ ਮੀਟਿੰਗ ਪ੍ਰਬੰਧਕੀ ਬਲਾਕ ਵਿਖੇ ਸਥਿਤ ਅੇਸੋਸੀਏਸ਼ਨ ਦੇ ਮੁਖ ਦਫਤਰ ਵਿਖੇ ਸੰਪੰਨ ਹੋਈ।ਇਸ ਮੌਕੇ ਸਰਬ ਸੰਮਤੀ ਨਾਲ ਅੇਸੋਸੀਏਸ਼ਨ ਦੀ ਜਨਰਲ ਬਾਡੀ ਦੀ ਮੀਟਿੰਗ 10 ਅਗਸਤ ਦਿਨ ਬੁੱਧਵਾਰ ਨੂੰ ਸਵੇਰੇ 8:45 ਵਜੇ ਪ੍ਰਬੰਧਕੀ ਬਲਾਕ ਦੇ ਸਾਹਮਣੇ ਕਰਵਾਉਣ ਦਾ ਫੈਸਲਾ ਕੀਤਾ ਗਿਆ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦੇਂਦਿਆਂ ਪ੍ਰਧਾਨ ਬਲਵੀਰ ਸਿੰਘ ਗਰਚਾ ਤੇ ਸਕੱਤਰ ਹਰਦੀਪ ਸਿੰਘ ਨਾਗਰਾ ਨੇ ਦੱਸਿਆ ਕਿ ਜਿੱਥੇ ਇਸ ਜਨਰਲ ਬਾਡੀ ਮੀਟਿੰਗ ਨੂੰ ਵੱਖ-ਵੱਖ ਬੁਲਾਰਿਆਂ ਦੇ ਵੱਲੋਂ ਸੰਬੋਧਨ ਕੀਤਾ ਜਾਵੇਗਾ ਉੱਥੇ ਕਰਮਚਾਰੀਆਂ ਦੇ ਨਾਲ ਸਬੰਧਿਤ ਅਹਿਮ ਮੁੱਦੇ ਵੀ ਵਿਚਾਰੇ ਜਾਣਗੇ।ਉਨ੍ਹਾਂ ਦੱਸਿਆ ਕਿ ਵਿਚਾਰੇ ਜਾਣ ਵਾਲੇ ਅਹਿਮ ਮਸਲਿਆਂ ਦੇ ਵਿੱਚ ਰੁਕੀਆ ਤਰੱਕੀਆਂ ਬਾਰੇ, 33% ਕੋਟੇ ਅਧੀਨ ਟੈਸਟ ਲੈਣ, ਟੈਕਨੀਕਲ ਅਤੇ ਫਲਿਡ ਸਟਾਫ ਨੂੰ ਕੰਨਵੇਨਸ ਅਲਾਊਂਸ ਦੇਣ, ਲਾਇਬ੍ਰੇਰੀ ਸਟਾਫ, ਪਰੂਫ ਰੀਡਰਫ਼ਬਿਜਲੀ ਕਰਮਚਾਰੀਆਂਫ਼ ਡਾਟਾ ਐਂਟਰੀ ਓਪਰੇਟਰਾਂ ਨੂੰ ਪੰਜਾਬੀ ਯੂਨੀਵਰਸਿਟੀ ਦੇ ਅਧਾਰ ਤੇ ਗ੍ਰੇਡ ਪੇਅ ਦੇਣ, ਸਹਾਇਕ ਰਜਿਸਟਰਾਰ ਨੂੰ 6600 ਰੁ: ਗ੍ਰੇਡ ਪੇਅ ਦੇਣ ਬਾਰੇ, ਹੈਡ ਸਫਾਈ ਕਰਮਚਾਰੀ ਨੂੰ ਇੰਕਰੀਮੈਂਟ ਦੇਣ ਅਤੇ 10 ਸਾਲਾਂ ਤੋਂ ਦਿਹਾੜੀਫ਼ਬੱਝਵੀਂ ਤਨਖਾਹ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕੇ ਕਰਨ ਲਈ ਪਾਲਿਸੀ ਬਣਾਈ ਜਾਵੇ ਆਦਿ ਸ਼ਾਮਿਲ ਹਨ । ਮੰਗਾਂ ਪ੍ਰਤੀ ਯੂਨੀਵਰਸਿਟੀ ਅਥਾਰਿਟੀ ਵੱਲੋਂ ਅਪਣਾਏ ਗਏ ਵਤੀਰੇ ਤੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ ।
ਮੀਟਿੰਗ ਵਿੱਚ ਆਏ ਕਰਮਚਾਰੀਆਂ ਦਾ ਪ੍ਰਧਾਨ ਬਲਵੀਰ ਸਿੰਘ ਗਰਚਾ ਵੱਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਗੁਰਧੀਰ ਸਿੰਘ, ਹਰਦੀਪ ਸਿੰਘ, ਤੇਜਵੰਤ ਸਿੰਘ, ਜੋਤੀ ਪ੍ਰਸ਼ਾਦ, ਮਨਪ੍ਰੀਤ ਸਿੰਘ, ਅਵਤਾਰ ਸਿੰਘ, ਨਰੇਸ਼ ਭਾਰਦਵਾਜ, ਸਤਬੀਰ ਸਿੰਘ, ਪਰਗਟ ਸਿੰਘ ਅਤੇ ਰਜਿੰਦਰ ਸਿੰਘ ਹਾਜ਼ਰ ਸਨ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply