ਜਤਿੰਦਰ ਕੌਰ, ਜਸਵੰਤ ਜੱਸ, ਮਦਨ ਮੱਦੀ, ਬਲਜੀਤ ਬਰਾੜ ਤੇ ਦੇਵ ਦਰਦ ਸਨਮਾਨਿਤ

ਚੌਂਕ ਮਹਿਤਾ, 8 ਅਗਸਤ (ਜੋਗਿੰਦਰ ਸਿੰਘ ਮਾਣਾ) – ਸਾਹਿਤਕ ਹਲਕਿਆਂ ਵਿੱਚ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਆਪਣਾ 30ਵਾਂ ਸਲਾਨਾ ਸਾਵਣ ਮੇਲਾ ਐਤਕੀਂ ਗੁਰੂ ਤੇਗ ਬਹਾਦਰ ਖਾਲਸਾ ਸੀ: ਸੈ: ਸਕੂਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਹੋਏ ਵਿਸ਼ਾਲ ਸਮਾਗਮ ਦੀ ਪ੍ਰਧਾਨਗੀ ਮੰਡਲ ਵਿੱਚ ਸਰਵਸ੍ਰੀ ਦੀਪ ਦਵਿੰਦਰ ਸਿੰਘ (ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਸ: ਭੁਪਿੰਦਰ ਸਿੰਘ ਮੱਟੂ (ਜ਼ਿਲ੍ਹਾ ਭਾਸ਼ਾ ਅਫਸਰ ਅੰਮ੍ਰਿਤਸਰ), ਪ੍ਰਿੰ: ਦਿਲਬਾਗ ਸਿੰਘ ਮਾਨ, ਇੰਜੀ: ਹਰਵੰਤ ਸਿੰਘ ਭੁੱਲਰ, ਸਰਪੰਚ ਪਰਮਿੰਦਰਜੀਤ ਸਿੰਘ, ਕਸ਼ਮੀਰ ਸਿੰਘ ਗੰਡੀਵਿੰਡ, ਹਰਿੰਦਰ ਸਿੰਘ ਲਾਲੀ, ਪ੍ਰਤਾਪ ਸਿੰਘ ਮੈਂਬਰ, ਸ਼ਾਇਰਾ ਕੁਲਵਿੰਦਰ ਕੰਵਲ, ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰਸੀਪਲ ਸੇਵਾ ਸਿੰਘ ਕੌੜਾ, ਪ੍ਰਿੰ: ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸ਼ੁਸ਼ੋਭਿਤ ਹੋਏ।ਮੰਚ ਸੰਚਾਲਨ ਕਰ ਰਹੇ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਭਾ ਦੀਆਂ 30 ਸਾਲਾਂ ਪ੍ਰਾਪਤੀਆਂ ਦਾ ਜਿਰਕ ਕਰਦਿਆ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ ।
ਸਭਾ ਵੱਲੋਂ ਧੀ ਪੰਜਾਬ ਦੀ ਐਵਾਰਡ ਨਾਮਵਰ ਟੀ.ਵੀ ਅਦਾਕਾਰਾ ਜਤਿੰਦਰ ਕੌਰ ਨੂੰ, ਮਾਣ ਪੰਜਾਬ ਦਾ ਐਵਾਰਡ ਗਾਇਕ ਮਦਨ ਮੱਦੀ ਨੂੰ, ਪ੍ਰਿਥੀਪਾਲ ਸਿੰਘ ਅਠੌਲਾ ਯਾਦਗਾਰੀ ਐਵਾਰਡ ਉਘੇ ਰੰਗਕਰਮੀ ਅਤੇ ਪੱਤਰਕਾਰ ਸ: ਜਸਵੰਤ ਸਿੰਘ ਜੱਸ ਨੂੰ, ਬਲਬੀਰ ਸਿੰਘ ਫੁੱਲ ਯਾਦਗਾਰੀ ਐਵਾਰਡ ਲੇਖਕ ਤੇ ਸੰਪਾਦਕ ਬਲਜੀਤ ਸਿੰਘ ਬਰਾੜ ਨੂੰ ਅਤੇ ਬਚਨ ਸਿੰਘ ਪ੍ਰੀਤਮ ਯਾਦਗਾਰੀ ਐਵਾਰਡ ਸ਼ਾਇਰ ਦੇਵ ਦਰਦ ਨੂੰ ਦਿੱਤਾ ਜਾ ਰਿਹਾ ਹੈ।ਇਸ ਦੌਰਾਨ ਹੀ ਸਭਾ ਦੇ ਆਸਟਰੇਲੀਆ ਤੋਂ ਨੁਮਾਇੰਦੇ ਸ਼ਾਇਰ ਸਰਬਜੀਤ ਸੋਹੀ ਵੱਲੋਂ ਸੰਪਾਦਿਤ ਪੁਸਤਕ ਸਮੁੰਦਰੋਂ ਪਾਰ ਦੇ ਦੀਵੇ ਵੀ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ।ਇਸ ਮੌਕੇ ਨਾਮਵਰ ਗਾਇਕ ਇੰਦਰ ਸੰਧੂ, ਸਾਗਰ ਚੀਮਾਂ, ਜੋਬਨ ਰਿਆੜ, ਮੱਖਣ ਭੈਣੀਵਾਲਾ, ਸਕੰਦਰ ਸਿੰਘ, ਗੁਰਮੇਜ ਸਹੋਤਾ, ਅਰਜਿੰਦਰ ਬੁਤਾਲਵੀ, ਲਾਲੀ ਕਰਤਾਰਪੁਰੀ, ਦੁੱਖ ਭੰਜਨ ਸਿੰਘ ਰੰਧਾਵਾ ਨੇ ਆਦਿ ਭਰਪੂਰ ਮੰਨੋਰੰਜਨ ਕੀਤਾ।ਮੈਡਮ ਗੁਰਨਾਮ ਕੌਰ, ਪ੍ਰਦੀਪ ਕੌਰ ਭੁੱਲਰ, ਕਿਰਨਦੀਪ ਕੌਰ ਬਦੇਸ਼ਾ, ਸੁਖਵੰਤ ਕੌਰ ਵੱਸੀ, ਅਤੇ ਜੀਤ ਕੌਰ ਧੰਜਲ ਦੀ ਅਗਵਾਈ ਵਿੱਚ ਸਕੂਲੀ ਵਿਦਿਆਰਥਣਾਂ ਨੇ ਗਿੱਧੇ ਰਾਹੀਂ ਤੀਆਂ ਦਾ ਰੰਗ ਪੇਸ਼ ਕੀਤਾ।ਨਿਰਮਲ ਸਿੰਘ ਨਿੰਮਾ ਟੀ.ਵੀ ਕਲਾਕਾਰ ਨੇ 35 ਤੋਂ ਵੱਧ ਅਵਾਜ਼ਾਂ ਕੱਢਕੇ ਦਰਸ਼ਕਾਂ ਦਾ ਮਨ ਮੋਹ ਲਿਆ।
ਕਵੀ ਦਰਬਾਰ ਵਿੱਚ ਸ੍ਰੀ ਗੁਰਮੀਤ ਸਿੰਘ ਪਾਹੜਾ, ਵਰਗਿਸ ਸਲਾਮਤ, ਓਮ ਪ੍ਰਕਾਸ਼ ਭਗਤ, ਕਰਮਜੀਤ ਸਿੰਘ ਧਾਰੀਵਾਲ, ਮਾ: ਇੰਦਰਜੀਤ ਸ਼ਰਮਾ, ਸੁਖਦੇਵ ਪ੍ਰੇਮੀ (ਸਾਰੇ ਗੁਰਦਾਸਪੁਰ), ਕੀਰਤਪ੍ਰਤਾਪ ਪੰਨੂੰ, ਮਨਦੀਪ ਰਾਜਨ, ਵਿੰਨੀ ਕਪੂਰ, ਮਨਜਿੰਦਰ ਰਾਜਨ, ਬਘੇਲ ਸਿੰਘ ਮਾਹਰ (ਸਾਰੇ ਤਰਨ ਤਾਰਨ), ਦਰਸ਼ਨ ਨੰਦਰਾ (ਜਲੰਧਰ), ਤਰਲੋਕ ਸਿੰਘ ਦੀਵਾਨਾ, ਪਿਆਰਾ ਸਿੰਘ ਜਾਚਕ (ਜੰਡਿਆਲਾ ਗੁਰੂ), ਕੁਲਦੀਪ ਸਿੰਗ ਦਰਾਜਕੇ, ਸ਼ੰਕਰ ਸਿੰਘ ਪ੍ਰਵਾਨਾ, ਮੁਖਤਾਰ ਗਿੱਲ, ਮੱਖਣ ਸਿੰਘ ਧਾਲੀਵਾਲ, ਸ਼ੇਲਿੰਦਰਜੀਤ ਸਿੰਘ ਰਾਜਨ, ਜਰਨਲ ਸਕੱਤਰ ਜੋਗਿੰਦਰ ਸਿੰਘ ਮਾਣਾ ਚੌਂਕ ਮਹਿਤਾ, ਨਵਦੀਪ ਸਿੰਘ ਬਦੇਸ਼ਾ, ਸੁਖਰਾਜ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਧੰਜਲ, ਮਨਜੀਤ ਸਿੰਘ ਵੱਸੀ, ਮਨਜੀਤ ਸਿੰਘ ਕੰਬੋ, ਰਿੱਕੀ, ਸਤਰਾਜ ਜਲਾਲਾਂਬਾਦੀ, ਬਲਦੇਵ ਸਿੰਘ ਸਠਿਆਲਾ, ਅਜੀਤ ਸਠਿਆਲਵੀ, ਦਲਜੀਤ ਸਿੰਘ ਮਹਿਤਾ, ਦੀਪਕ ਮੱਤੇਵਾਲ, ਸੁਖਦੇਵ ਸਿੰਘ ਪਾਂਧੀ, ਸੰਤੋਖ ਸਿੰਘ ਰਾਹੀ, ਬਲਦੇਵ ਕ੍ਰਿਸ਼ਨ ਸ਼ਰਮਾ, ਜਸਪ੍ਰੀਤ ਕਲਿਆਣ, ਬਲਵਿੰਦਰ ਸਿੰਘ ਅਠੌਲਾ, ਲਖਵਿੰਦਰ ਹਵੇਲੀਆਣਾ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਸਾਵਣ ਨੁੰ ਯਾਦ ਕੀਤਾ।
ਇਸ ਮੋਕੇ ਸਰਪੰਚ ਗੁਰਪ੍ਰਤਾਪ ਸਿੰਘ ਭਿੱਲਾ, ਅਮਨਪ੍ਰੀਤ ਸਿੰਘ ਅਠੌਲਾ, ਹਰਨੂਰ ਸਿੰਘ ਭੁੱਲਰ, ਪ੍ਰਿੰਸੀਪਲ ਦਿਲਬਾਗ ਸਿੰਘ ਭੁੱਲਰ,ਮ ਦਵਿਮਦਰਪਾਲ ਸਿੰਘ ਸੋਨੂੰ ਭੁੱਲਰ ਮੈਂੰਬਰ, ਬਿਕਰਮਜੀਤ ਸਿੰਘ ਚੀਮਾਂ, ਮਣੀ ਅਠੌਲਾ, ਸੰਨੀ ਅਠੌਲਾ, ਸੂਜਲ ਕੁਮਾਰ, ਅਭਿਨੂਰ ਸਿੰਘ, ਪਵਨ ਜੀ ਰੰਧਾਵਾ, ਹਰਸੁਖਨੰਦਨ, ਰਤਨ ਸਿੰਘ ਭੁੱਲਰ, ਗਤਿਕਾਰ ਸਾਹਿਬ ਛਾਪਿਆਂਵਾਲੀ, ਅਿਤੇ ਹੋਰ ਸਖਸ਼ੀਅਤਾਂ ਇਸ ਮੌਕੇ ਹਾਜ਼ਰ ਸਨ ।
Punjab Post Daily Online Newspaper & Print Media