Friday, March 20, 2026

ਨਵ-ਨਿਯੁੱਕਤ ਪ੍ਰਿੰਸੀਪਲ ਨੇ ਖੱਬੇ ਰਾਜਪੂਤਾਂ ਸਕੂਲ ਵਿੱਚ ਸੁਧਾਰਾਂ ਦੇ ਕੰਮ ਅਰੰਭੇ- ਕਰਵਾਏ ਟਾਈਪਿੰਗ ਮੁਕਾਬਲੇ

ਚੌਂਕ ਮਹਿਤਾ, 8 ਅਗਸਤ (ਜੋਗਿੰਦਰ ਸਿੰਘ ਮਾਣਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ ਰਾਜਪੂਤਾਂ ਵਿਖੇ ਜਿਲਾ ਸਿੱਖਿਆ ਅਫਸਰ (ਸ) ਸ੍ਰ. ਸਤਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਕੂਲ ਦੇ ਨਵ ਨਿਯੁਕਤ ਪ੍ਰਿੰ. ਸ੍ਰੀਮਤੀ ਅਰਵਿੰਦਰ ਕੌਰ ਦੀ ਪ੍ਰਧਾਨਗੀ ਹੇਠ 6 ਵੀਂ ਤੋ 10 ਵੀਂ ਜਮਾਤ ਦੇ ਵਿਦਿਆਰਥੀਆਂ ਦਾ ਪੰਜਾਬੀ, ਹਿੰਦੀ, ਅੰਗਰੇਜੀ ਭਾਸ਼ਾ ਦਾ ਟਾਈਪਿੰਗ ਟੈਸਟ ਕਰਵਾਇਆ ਗਿਆ ਕੰਪਿਊਟਰ ਅਧਿਆਪਕ ਸ੍ਰੀ ਵਰਿੰਦਰ ਕੁਮਾਰ ਅਤੇ ਮੈਡਮ ਸਰਬਜੀਤ ਕੌਰ ਨੇ ਇਸ ਟਾਇਪਿੰਗ ਮੁਕਾਬਲੇ ਦਾ ਨਿਰੀਖਣ ਕੀਤਾ।ਪਹਿਲਾ, ਦੂਜਾ ਤੇ ਤੀਜਾ ਸਥਾਨ ਵਿਦਿਆਰਥੀਆਂ ਦੀ ਹੌਸਲਾਂ ਅਫਜਾਈ ਪਿ੍ਰੰਸੀਪਲ ਮੈਡਮ ਦੁਆਰਾ ਕੀਤੀ ਗਈ।ਇਸ ਮੌਕੇ ਸਮੂਹ ਸਟਾਫ ਮੈਡਮ ਡਾ. ਪੂਰਨਿਮਾ, ਹਰਜਿੰਦਰ ਕੌਰ, ਮੈਡਮ ਸ਼ਾਰਦਾ, ਰਮਨਦੀਪ ਕੌਰ, ਪ੍ਰਦੀਪ ਕੌਰ, ਹਰਜਿੰਦਰਪਾਲ ਕੌਰ ਸ੍ਰ. ਜਗਰੂਪ ਸਿੰਘ, ਸਵਿੰਦਰ ਸਿੰਘ, ਤਜਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਅਮਰੀਕ ਸਿੰਘ, ਅਮਨਦੀਪ ਸ਼ਰਮਾ ਆਦਿ ਸ਼ਾਮਲ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply