ਅੰਮ੍ਰਿਤਸਰ, 9 ਅਗਸਤ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵੀਨਿਊ ਦੀਆਂ ਹੋੋਣਹਾਰ ਵਿਦਿਆਰਥਣਾਂ ਜੈਸਮੀਨ ਕੌੌਰ ਅਤੇ ਤਰਨਜੋਤ ਕੌੌਰ ਨੇ ਤਹਿਸੀਲ ਪੱਧਰ ‘ਤੇ ਕਰਵਾਈ ਗਈ ਵਿਗਿਆਨ ਗੋਸ਼ਠੀ-2016 ਵਿੱਚ ਦੂਸਰਾ ਸਥਾਨ ਪ੍ਰਾਪਤ ਕਰ ਕੇ ਸਕੂਲ ਲਈ ਨਾਮਣਾ ਖਟਿਆ। ਇਸ ਗੋੋਸ਼ਠੀ ਵਿੱਚ ਅੰਮ੍ਰਿਤਸਰ ਦੇ 32 ਸਕੂਲਾਂ ਨੇ ਭਾਗ ਲਿਆ।ਗੋਸ਼ਠੀ ਦਾ ਵਿਸ਼ਾ ‘ਸਥਾਈ ਭੋੋਜਨ ਸੁਰੱਖਿਆ ਲਈ ਦਾਲਾਂ: ਸੰਭਾਨਵਾਂ ਅਤੇ ਚੁਣੌਤੀਆਂ’ ਸੀ। ਵਿਦਿਆਰਥਣਾਂ ਨੇ ਇਸ ਵਿਸ਼ੇ ਬਾਰੇ ਆਪਣੇ ਵਿਚਾਰ ਪਾਵਰ ਪੁਆਇੰਟ ਪ੍ਰੈਜ਼ੈਂਨੇਸ਼ਨ ਦੁਆਰਾ ਪੇਸ਼ ਕੀਤੇ। ਸਕੂਲ ਦੇ ਮੈਂਬਰ ਇੰਚਾਰਜ ਸੰਤੋੋਖ ਸਿੰਘ ਸੇਠੀ, ਜਸਵਿੰਦਰ ਸਿੰਘ ਐਡਵੋੋਕੇਟ ਅਤੇ ਕੁਲਜੀਤ ਸਿੰਘ ਸਾਹਨੀ ਨੇ ਵਿਦਿਆਰਥਣਾਂ ਨੂੰ ਇਸ ਪ੍ਰਾਪਤੀ ਤੇ ਸ਼ਾਬਾਸ਼ ਦਿੱਤੀ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌੌਰ ਮਰਵਾਹਾ ਨੇ ਵਿਦਿਆਰਥਣਾਂ ਨੂੰ ਸਕੂਲ ਦਾ ਨਾਂ ਰੋਸ਼ਨ ਕਰਨ ਲਈ ਵਧਾਈ ਦਿੱਤੀ। ਉਨਾਂ ਕਿਹਾ ਕਿ ਸਿੱਖਿਆ ਦੇ ਨਾਲ ਸਹਿ ਪਾਠ ਕ੍ਰਮ ਗਤੀਵਿਧੀਆਂ ਵਿੱਚ ਭਾਗ ਲੈ ਕੇ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ ਤੇ ਆਤਮ ਵਿਸ਼ਵਾਸ ਹੁੰਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵੱੱੱਧ ਚੜ ਕੇ ਹੋੋਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਦੀ ਪ੍ਰੇਰਣਾ ਦਿੱਤੀ।
Check Also
ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …
Punjab Post Daily Online Newspaper & Print Media