Sunday, February 22, 2026

ਸ਼੍ਰੋਮਣੀ ਕਮੇਟੀ ਨੇ ਨੇ ਲੁਧਿਆਣਾ ‘ਚ ਸਿ’ਖ ਸਿਕਲੀਗਰਾਂ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਟੀਮ ਭੇਜੀ

ਅੰਮ੍ਰਿਤਸਰ, 10 ਅਗਸਤ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਲੁਧਿਆਣਾ ਵਿਖੇ ਰਹਿ ਰਹੇ ਸਿ’ਖ ਸਿਕਲੀਗਰਾਂ ਸਬੰਧੀ ਅਖ਼ਬਾਰਾਂ ਵਿਵਿੱਚ ਆਏ ਹਾਲਾਤਾਂ ਦੀ ਪੁਣਛਾਣ ਤੇ ਅੰਕੜੇ ਤਿਆਰ ਕਰਨ ਲਈ ਇਕ ਵਿਸ਼ੇਸ਼ ਟੀਮ ਭੇਜੀ ਹੈ ਜੋ ਇਕ ਦੋ ਦਿਨਾਂ ਵਿਵਿੱਚ ਆਪਣੀ ਰਿਪੋਰਟ ਦਫ਼ਤਰ ਸ਼ੋ੍ਰਮਣੀ ਕਮੇਟੀ ਨੂੰ ਸੌਂਪੇਗੀ।
ਇਥੋਂ ਜਾਰੀ ਪ੍ਰੈਸ ਬਿਆਨ ਵਿਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕ’ਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੁਧਿਆਣੇ ਵਿਖੇ ਰਹਿ ਰਹੇ ਸਿ’ਖ ਸਿਕਲੀਗਰਾਂ ਦੀ ਸਮੁਵਿੱਚੀ ਜਾਣਕਾਰੀ ਲੈਣ ਹਿਤ ਭੇਜੀ ਗਈ ਟੀਮ ਵ’ਲੋਂ ਆਪਣੀ ਰਿਪੋਰਟ ਸੌਂਪਣ ਉਪਰੰਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਕਮੇਟੀ ਇਨ੍ਹਾਂ ਨੂੰ ਸਹਾਇਤਾ ਦੇਣ ਸਬੰਧੀ ਫੈਸਲਾ ਕਰਨਗੇ।ਉਨ੍ਹਾਂ ਕਿਹਾ ਕਿ ਸ਼ੋ੍ਰਮਣੀ ਕਮੇਟੀ ਵੱਲੋਂ ਸਾਲ ੨੦੧੨ੁ੧੩ ਵਿੱਚ ਲੁਧਿਆਣਾ, ਸੰਗਰੂਰ ਤੇ ਪਟਿਆਲਾ ਦੇ ਸਿਕਲੀਗਰਾਂ ਨੂੰ ਸਹਾਇਤਾ ਵਜੋਂ ੧੦ ਲ’ਖ ਰੁਪਏ, ਸਾਲ ੨੦੧੩ੁ੧੪ ਵਿੱਚ ਮੋਹਾਲੀ, ਨਵਾਂ ਸ਼ਹਿਰ, ਰਾਜਪੁਰਾ, ਦੋਰਾਹਾ, ਪਾਇਲ (ਲੁਧਿਆਣਾ), ਸਮਰਾਲਾ ਤੇ ਖੰਨਾ ਦੇ ਸਿਕਲੀਗਰਾਂ ਨੂੰ ੩੨ ਲੱਖ ੭੦ ਹਜ਼ਾਰ ਰੁਪਏ, ਸਾਲ ੨੦੧੪ੁ੧੫ ਵਿੱਚ ਮੋਹਾਲੀ, ਐਸ ਏ ਐਸ ਨਗਰ, ਡੇਰਾਬ’ਸੀ, ਭਗਤ ਨਗਰ ਨਵਾਂ ਸ਼ਹਿਰ, ਰਾਜਪੁਰਾ ਤੇ ਸਮਰਾਲਾ ਨੂੰ ੧੧ ਲ’ਖ ਰੁਪਏ, ਸਾਲ ੨੦੧੫ੁ੧੬ ਵਿੱਚ ਅਹਿਮਦਗੜ੍ਹ, ਹੁਸ਼ਿਆਰਪੁਰ, ਵਿਸ਼ਾਖਾਪਟਨਮ, ਕਰਨਾਲ (ਹਰਿਆਣਾ) ਤੇ ਪਟਿਆਲਾ ਨੂੰ ੨੦ ਲੱਖ ੫੦ ਹਜ਼ਾਰ ਰੁਪਏ, ਸਾਲ ੨੦੧੬ੁ੧੭ ਵਿਵਿੱਚ ਆਂਧਰਾ ਪ੍ਰਦੇਸ਼, ਹੈਦਰਾਬਾਦ ਤੇ ਮਲੋਟ ਨੂੰ ੩ ਲੱਖ ੨੧ ਹਜ਼ਾਰ ੭੫੦ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ਼ ੭੭ ਲੱਖ ੪੧ ਹਜ਼ਾਰ ੭੫੦ ਰੁਪਏ ਸਹਾਇਤਾ ਸਿਕਲੀਗਰ ਸਿੱਖਾਂ ਨੂੰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾ ਚੁੱਕੀ ਹੈ।ਸ. ਬੇਦੀ ਨੇ ਕਿਹਾ ਕਿ ਸ਼ੋ੍ਰਮਣੀ ਕਮੇਟੀ ਸਿਕਲੀਗਰ ਪ੍ਰੀਵਾਰਾਂ ਦੀ ਵੱਧ ਤੋਂ ਵੱਧ ਮਦਦ ਕਰ ਰਹੀ ਹੈ ਤੇ ਅੱਗੋਂ ਵੀ ਜਾਰੀ ਹੈ।ਉਨ੍ਹਾਂ ਕਿਹਾ ਕਿ ਜਿਹੜਾ ਪ੍ਰੀਵਾਰ ਦਰਖਾਸਤ ਦੇ ਨਾਲ ਠੋਸ ਸਬੂਤ ਲਗਾਉਂਦਾ ਹੈ ਉਸ ਦੀ ਦਰਖਾਸਤ ‘ਤੇ ਵਿਚਾਰ ਕਰਕੇ ਸਹਾਇਤਾ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਗੁਰਦੁਆਰਾ ਸਿਕਲੀਗਰ ਢੰਡਾਰੀ ਕਲਾ ਲੁਧਿਆਣਾ ਵਿਖੇ ਕਾਰਪੋਰੇਸ਼ਨ ਵ’ਲੋਂ ਗੁਰਦੁਆਰਾ ਸਾਹਿਬ ਅਤੇ ਸਿ’ਖ ਸਿਕਲੀਗਰਾਂ ਦੇ ਮਕਾਨਾਂ ਨੂੰ ਢਾਹੇ ਜਾਣ ਦੀ ਕੀਤੀ ਕੋਸ਼ਿਸ਼ ਤੇ ਪਹੁੰਚਾਏ ਨੁਕਸਾਨ ਸਬੰਧੀ ਵੀ ਵੇਰਵਾ ਇਕ’ਤਰ ਕਰਨ ਲਈ ਪ੍ਰਧਾਨ ਸ਼ੋ੍ਰਮਣੀ ਕਮੇਟੀ ਵ’ਲੋਂ ਨੁਮਾਇੰਦਿਆਂ ਨੂੰ ਭੇਜਿਆ ਗਿਆ ਹੈ ਜਿਸ ਦੀ ਰਿਪੋਰਟ ਮਿਲਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply