Thursday, September 24, 2026

ਏ.ਆਈ.ਜੀ ਕਾਊਂਟਰ ਇੰਨਟੈਲੀਜੈਂਸ ਨੇ ਰਣਧੀਰ ਸਿੰਘ ਸਿੰਘ ਉੱਪਲ ਨੇ ਆਹੁਦੇ ਦਾ ਚਾਰਜ ਸੰਭਾਲਿਆ

PPN1008201620ਪਠਾਨਕੋਟ, 10 ਅਗਸਤ (ਪੰਜਾਬ ਪੋਸਟ ਬਿਊਰੋ) – ਰਣਧੀਰ ਸਿੰਘ ਉੱਪਲ ਏ.ਆਈ.ਜੀ ਕਾਊਂਟਰ ਇੰਨਟੈਲੀਜੈਂਸ ਪਠਾਨਕੋਟ ਨੇ ਆਪਣੇ ਆਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ ਪਹਿਲਾ ਸ. ਉੱਪਲ ਬਠਿੰਡਾ ਵਿਖੇ ਏ.ਆਈ.ਜੀ. ਇੰਨਟੈਲੀਜੈਂਸ ਦੇ ਆਹੁਦੇ ਤੇ ਨਿਯੂਕਤ ਸਨ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਨਸਿਆਂ ਅਤੇ ਆਤੰਕੀ ਗਤੀਵਿਧੀਆਂ ਤੋਂ ਚੋਕਸੀ ਰੱਖਣ, ਵਿਸ਼ੇਸ ਨਿਗਰਾਨੀ ਕਰਨ ਅਤੇੇ ਰੋਕਣ ਲਈ ਪਠਾਨਕੋਟ ਵਿਖੇ ਏ.ਆਈ.ਜੀ. ਕਾਊਂਟਰ ਇੰਨਟੈਲੀਜੈਂਸ ਦੀ ਪੋਸਟ ਬਣਾਈ ਗਈ ਹੈ, ਜਿਸ ਤੇ ਰਣਧੀਰ ਸਿੰਘ ਉੱਪਲ ਨੂੰ ਜਿਲ੍ਹਾ ਪਠਾਨਕੋਟ ਦੇ ਪਹਿਲੇ ਏ.ਆਈ.ਜੀ. ਨਿਯੂਕਤ ਹੋਣ ਦਾ ਮਾਨ ਪ੍ਰਾਪਤ ਹੋਇਆ ਹੈ । ਉੱਪਲ ਇਸ ਤੋਂ ਪਹਿਲਾ ਵੱਖ ਵੱਖ ਜਿਲ੍ਹਿਆਂ ਵਿੱਚ ਬਤੌਰ ਡੀ.ਐਸ .ਪੀ. ਅਤੇ ਐਸ.ਪੀ. ਦੇ ਆਹੁਦੇ ਤੇ ਰਹਿ ਕੇ ਆਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply