ਬਠਿੰਡਾ, 11 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦਿੱਲੀ ਵਿੱਚ ਸਰਕਾਰ ਚਲਾ ਰਹੀ ਅਰਵਿੰਦ ਕੇਜਰੀਵਾਲ ਦੀ ਟੀਮ ਪੰਜਾਬ ਵਿਧਾਨ ਸਭਾ ਚੋਣ 2017 ਵਿੱਚ ਪਹਿਲੀ ਵਾਰ ਸਰਕਾਰ ਬਣਾਉਣ ਦੇ ਸੁਪਨੇ ਲੈ ਕੇ ਆਪਣੀ ਕਿਸਮਤ ਅਜ਼ਮਾ ਰਹੀ ਹੈ ਅਤੇ ਹਮੇਸ਼ਾ ਹੀ ਵਿਵਾਦਾਂ ਵਿੱਚ ਰਹੀ ਹੈ, ਉਥੇ ਹੀ ਪਾਰਟੀ ਵੱਲੋਂ ਉਮੀਦਵਾਰਾਂ ਦੀ ਜਾਰੀ ਕੀਤੀ ਆਪਣੀ ਪਹਿਲੀ ਲਿਸਟ ਵਿੱਚ ਹੀ ਘੋਸ਼ਿਤ ਉਮੀਦਵਾਰਾਂ ਅਤੇ ਪਾਰਟੀ ਨੇਤਾਵਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਹੈ।ਜਿਸ ਦੋਰਾਨ ਬਠਿੰਡਾ ਦਿਹਾਤੀ ਦੀ ਉਮੀਦਵਾਰ ਰੂਪਿੰਦਰ ਕੌਰ ਰੂਬੀ ਨੇ ਪਿਛਲੇ ਇੱਕ ਹਫ਼ਤੇ ਤੋਂ ਆਪਣੀ ਚੋਣ ਸਬੰਧੀ ਮੀਡੀਆ ਤੋਂ ਦੂਰੀ ਬਣਾਈ ਹੋਈ ਸੀ ਅਤੇ ਪਾਰਟੀ ਦੇ ਦਿਹਾਤੀ ਵਰਕਰਾਂ ਵੱਲੋਂ ਐਲਾਨ ਦੇ ਬਾਅਦ ਕੀਤੇ ਜਾ ਰਹੇ ਵਿਰੋਧ ਦੇ ਬਾਅਦ ਅੱਜ ਮੀਡੀਆ ਦੇ ਰੂਬਰੂ ਹੋਈ, ਪੱਤਰਕਾਰਾਂ ਨਾਲ ਗੱਲ ਕਰਦਿਆਂ ਰੂਪਿੰਦਰ ਕੌਰ ਰੂਬੀ ਨੇ ਕਿਹਾ ਕਿ ਐਲਾਨ ਦੇ ਬਾਅਦ ਦਿਹਾਤੀ ਦੇ ਕੁੱਝ ਵਰਕਰਾਂ ਨੇ ਵਿਰੋਧ ਕੀਤਾ, ਜਿਸ ਵਿੱਚ ਪਾਰਟੀ ਦਾ ਇੱਕ ਹੀ ਸਰਕਲ ਇੰਚਾਰਜ ਹੀ ਸੀ ਅਤੇ ਹੁਣ ਸਾਰੇ ਵਲੰਟੀਅਰ ਉਨਾਂ ਦੇ ਨਾਲ ਹਨ।ਜਦੋਂ ਮੈਡਮ ਰੂਬੀ ਨੂੰ ਸੰਗਤ ਵਿੱਚ ਉਨ੍ਹਾਂ ਦੇ ਵਿਰੋਧ ਵਿੱਚ ਪੁਤਲਾ ਫੂਕੇ ਜਾਣ ਬਾਰੇ ਪੁੱਛਿਆ ਤਾਂ ਆਪਣੇ ਆਪ ਨੂੰ ਅਨਜਾਣ ਦੱਸਦੇ ਕਿਹਾ ਕਿ ਪਾਰਟੀ ਵਰਕਰ ਕਦੇ ਵੀ ਪਾਰਟੀ ਦੇ ਫੈਸਲੇ ਵਲੋਂ ਬਾਹਰ ਨਹੀਂ ਜਾ ਸਕਦੇ ਅਤੇ ਜੋ ਵਿਰੋਧ ਕਰ ਰਹੇ ਹਨ ਉਹ ਦੂਜੀਆਂ ਪਰਟੀਆਂ ਦੇ ਭੇਜੇ ਹੋਏ ਆਦਮੀ ਹਨ ਜੋ ‘ਆਪ ਨੂੰ ਬਦਨਾਮ ਕਰਨਾ ਚਾਹੁੰਦੇ ਹਨ।
ਆਪ ਨੇਤਾ ਰੋਮੀ ਭਾਟੀ ਨੇ ਕਿਹਾ ਕਿ ਪੰਜਾਬ ਦੇ ਚੋਣਾਂ ਵਿੱਚ ਕੋਈ ਬਾਹਰੀ ਉਮੀਦਵਾਰ ਚੋਣ ਨਹੀਂ ਲੜੇਗਾ ਸਿਰਫ ਪੰਜਾਬ ਦੇ ਵਰਕਰਾਂ ਨੂੰ ਹੀ ਚੋਣ ਮੈਦਾਨ ਵਿੱਚ ਉਤਾਰ ਕੇ ਪੰਜਾਬ ਦੀ ਸੱਤਾ ‘ਤੇ ਆਪ ਕਾਬਿਜ਼ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਆਪਣੀ ਇਸ਼ਤਿਹਾਰਬਾਜੀ ਕਰਕੇ ਜਾਂ ਰੋਸ਼ ਧਰਨੇ ਰੈਲੀਆਂ ਵਿੱਚ ਜਿਆਦਾ ਤੋਂ ਜਿਆਦਾ ਬੱਸਾਂ ਭਰਕੇ ਲੈ ਜਾਣ ਵਾਲੇ ਪਾਰਟੀ ਦੇ ਕਿਸੇ ਵੀ ਨੇਤਾ ਨੂੰ ਉਮੀਦਵਾਰ ਨਹੀਂ ਬਣਾਇਆ ਜਾਵੇਗਾ ਸਗੋਂ ਜੋ ਵਰਕਰਾਂ ਅਤੇ ਜਨਤਾ ਦੀ ਰਾਏ ਹੋਵਗੀ, ਉਸ ਦੇ ਅਨੁਸਾਰ ਹੀ ਉਮੀਦਵਾਰ ਦੀ ਚੋਣ ਹੋਵੇਗੀ।ਇਸ ਮੌਕੇ ਅਨਿਲ ਜੈਨ, ਇਸ਼ਟ ਸਿੰਘ ਖਿਆਲੀਵਾਲਾ, ਅਨਿਲ ਠਾਕੁਰ, ਐਡਵੋਕੇਟ ਜਤਿੰਦਰ ਖੱਟੜ, ਗੁਰਲਾਲ ਸਿੰਘ, ਨੀਲ ਗਰਗ ਮੀਡੀਆ ਇੰਚਾਰਜ, ਪੁਨੀਤ ਗਰਗ ਆਦਿ ਮੌਜੂਦ ਸਨ ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media