Sunday, October 6, 2024

ਕੀ ਬਣੂ ਮੁੰਡਿਆ ਦਾ …………….- ਮੈਡੀਕਲ ਵਿਸ਼ੇ ਵਿਚੋ ਹੋਏ ਬਾਗੀ

ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਵਿੱਚ 296 ਵਿਚੋਂ ਸਿਰਫ ਦੋ ਮੰਡੇ ਹੀ ਨਿੱਤਰੇ ਮੈਡੀਕਲ ਪੜਨ ਵਾਸਤੇ

PPN1108201601ਬਟਾਲਾ 11 ਅਗਸਤ-(ਬਰਨਾਲ)-ਪੰਜਾਬ ਸਰਕਾਰ ਵੱਲੋ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਾਸਤੇ ਸੁਰੂ ਕੀਤੀ ਗਈ ਮੈਰੀਟੋਰੀਅਸ ਸਕੂਲਾਂ ਦੀ ਵਿਵਸਥਾ ਬਹੁਤ ਹੀ ਕਾਮਯਾਬ ਸਿੱਧ ਹੋ ਰਹੀ ਹੈ।ਹਾਲ ਹੀ ਵਿਚ ਆਏ ਨਤੀਜਿਆ ਵਿਚ ਮੈਡੀਕਲ, ਆਈ.ਟੀ ਸੈਕਟਰ ਵਿਚ ਸਲਾਹੁਣਯੋਗ ਪ੍ਰਾਪਤੀਆਂ ਮੈਰੀਟੋਰੀਅਸ ਸਕੂਲਾਂ ਦੇ ਵਿਦਿਆਰਥੀਆਂ ਨੇ ਕੀਤੀਆਂ ਹਨ।ਜਿਲਾ ਗੁਰਦਾਸਪੁਰ ਵਿਖੇ ਦੂਜੇ ਟੈਸਟ ਦੌਰਾਨ ਕੀਤੀ ਗਈ ।ਜਿਲਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਦੇ ਡਿਪਟੀ ਡੀ.ਈ.ਓ ਭਾਰਤ ਭੂਸ਼ਨ ਤੇ ਉਹਨਾ ਦੇ ਅਮਲੇ ਵਲੋਂ ਕੀਤੀ ਗਈ ਕੌਸਲਿੰਗ ਦੌਰਾਨ ਹੈਰਾਨੀ ਜਨਕ ਨਤੀਜੇ ਸਾਹਮਣੇ ਆਏ ਹਨ।ਲੜਕੀਆਂ ਨੇ ਮੈਰੀਟੋਰੀਅਸ ਸਕੂਲਾਂ ਦੇ ਦਾਖਲਿਆਂ ਵਿਚ ਵੀ ਮੁੰਡਿਆਂ ਨੂੰ ਪਛਾੜ ਦਿਤਾ ਹੈ।10 ਅਗਸਤ ਤੱਕ ਦੀ ਕੌਸਲਿੰਗ ਦੌਰਾਨ ਕੁੱਲ 296 ਵਿਦਿਆਰਥੀਆਂ ਨੇ ਦਾਖਲਾ ਲੈਣ ਵਾਸਤੇ ਗੁਰਦਾਸਪੁਰ ਦੇ ਮੈਰੀਟੋਰੀਅਸ ਸਕੂਲ ਦੀ ਚੋਣ ਕੀਤੀ ਹੈ।ਪਰ ਹੈਰਾਨੀ ਉਸ ਵੇਲੇ ਹੋਈ ਕੇ ਮੁੰਡੇ ਮੈਡੀਕਲ, ਨਾਨ ਮੈਡੀਕਲ ਤੇ ਕਮਰਸ ਵਿਸ਼ਿਆਂ ਤੋ ਕੰਨੀ ਕਤਰਾਉਂਦੇ ਹੀ ਨਹੀ ਆਏ, ਬਲਕਿ ਪੜਾਈ ਤੋ ਹੀ ਕਿਨਾਰਾ ਕਰਦੇ ਨਜ਼ਰ ਆਏ ਹਨ।296 ਵਿਦਿਆਰਥੀਆਂ ਦਾ ਕੁੱਲ ਦਾਖਲਾ ਕੀਤਾ ਗਿਆ।ਜਿਸ ਵਿਚੋਂ 271 ਲੜਕੀਆਂ ਨੇ ਦਾਖਲਾ ਲਿਆ ਜਦ ਕਿ 25 ਮੁੰਡੇ ਦੀ ਮੈਰੀਟੋਰੀਅਸ ਸਕੂਲ ਵਿਚ ਦਾਖਲਾ ਲੈਣ ਵਾਸਤੇ ਮੈਦਾਨ ਵਿਚ ਨਿੱਤਰੇ।ਪਰ ਚਿੰਤਾ ਦਾ ਵਿਸ਼ਾ ਇਹ ਹੈ 50 50 ਦੀ ਤੁਲਨਾ ਨਾਲ ਵੀ ਜੇ ਵਿਚਾਰੀਏ ਤਾਂ ਕੁਲ 25 ਮੁੰਡਿਆ ਵਿਚ 2 ਮੈਡੀਕਲ, 7 ਕਮਰਸ ਤੇ 16 ਮੁੰਡਿਆਂ ਨੇ ਲਿਆ ਨਾਨ-ਮੈਡੀਕਲ ਵਿਚ ਦਾਖਲਾ ਲਿਆ ਹੈ।ਕੌਸਲਿੰਗ ਦੌਰਾਨ ਉਪ ਜਿਲਾ ਸਿਖਿਆ ਅਫਸਰ ਭਾਰਤ ਭੂਸ਼ਨ, ਪ੍ਰਿੰਸੀਪਲ ਅਮਰਜੀਤ ਸਿੰਘ ਭਾਟੀਆ, ਕਮਲਦੀਪ ਕੋਆਰਡੀਨੇਟਰ, ਗੁਰਜੀਤ ਸਿੰਘ ਐਮ.ਆਈ.ਐਸ ਕੋਆਰਡੀਨੇਟਰ, ਰਵੀ ਕੁਮਾਰ ਤੇ ਨਰਿੰਦਰ ਸਿੰਘ ਹਾਜਰ ਸਨ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply