Monday, July 8, 2024

ਐਸੀ.ਸੀ/ਬੀ.ਸੀ ਕਰਮਚਾਰੀ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ 13 ਨੂੰ

ਬਠਿੰਡਾ, 11 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਬਠਿੰਡਾ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਪੰਜਾਬ ਸਰਕਾਰ ਤੱਕ ਪਹੁੰਚਣ ਲਈ ਜ਼ਿਲ੍ਹਾ ਸਹਾਇਕ ਡਿਪਟੀ ਕਮਿਸ਼ਨਰ ਪਰਮਪਾਲ ਕੌਰ ਮਲੂਕਾ ਨੂੰ ਦਿੱਤਾ। ਇਸ ਸਬੰਧੀ ਵਫ਼ਦ ਦੇ ਆਗੂਆਂ ਨੇ ਆਪਣੀਆਂ ਮੰਗਾਂ ਸਬੰਧੀ ਵਿਚਾਰ ਸਾਂਝੇ ਕੀਤੇ ਕਿ ਮੁੱਖ ਮੰਗ ਪੰਜਾਬ ਵਿਚ 85 ਸੰਵਿਧਾਨਕ ਸੋਧ ਦੇ ਅਨੁਸਾਰ ਸੀਨੀਆਰਤਾ ਸੂਚੀਆਂ ਸੋਧ ਕੇ ਤਰੱਕੀਆਂ ਨਹੀਂ ਕੀਤੀਆਂ ਜਾ ਰਹੀਆਂ, ਜਿਸ ਕਰਕੇ ਅਨੁਸੂਚਿਤ ਜਾਤੀ ਵਰਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕਾਫ਼ੀ ਨੁਕਸਾਨ ਹੋ ਗਿਆ, ਜਦੋਂ ਕਿ ਜਰਨਲ ਵਰਗ ਦੇ ਕਰਮਚਾਰੀ ਅਤੇ ਅਧਿਕਾਰੀ  ਵੱਧ ਤੋਂ ਵੱਧ ਪਦ ਉਨਤ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵਜੋਂ 85ਵੀ ਸੰਵਿਧਾਨਕ ਸੋਧ ਪ੍ਰਸੋਨਲ ਵਿਭਾਗ ਦੇ ਪੱਤਰ ਨੰ. 3/34/99/ਪੀ.ਪੀ.1/17646 ਮਿਤੀ 15 12 2005 ਰਾਹੀਂ ਲਾਗੂ ਕੀਤਾ ਗਿਆ। ਇਸ ਉਪਰੰਤ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਦੇ ਅੱ: ਵਿ: ਪੱਤਰ ਨੰ. 18/14/02 3.ਪੀ.ਪੀ. 1 ਮਿਤੀ ਨਿੱਲ 07 ਅਨੁਸਾਰ ਇਹ ਸਪੱਸ਼ਟੀ ਕਰਨ ਦਿੱਤਾ ਗਿਆ ਸੀ ਕਿ ਵਿਭਾਗ ਦੀ ਹਦਾਇਤ ਸਪੱਸ਼ਟ ਹਨ ਅਤੇ ਇਸ ਤੋਂ ਬਾਅਦ ਪ੍ਰਸੋਨਲ ਵਿਭਾਗ ਦੇ ਹੀ ਪੱਤਰ ਨੰ. 3/64/੦3 ਪੀ.ਪੀ.1/176 ਮਿਤੀ ਚੰਡੀਗੜਖ਼ 13/2/2011 ਰਾਹੀਂ ਇਹ ਲਿਖਿਆ ਗਿਆ ਸੀ, ਮੁੱਖ ਮੰਤਰੀ ਪੰਜਾਬ ਦੀ ਪ੍ਰਵਾਨਗੀ ਉਪਰੰਤ ਹਦਾਇਤ ਨੰ. 3/34/99 ਪੀ.ਪੀ. 1/17646 ਮਿਤੀ 15 12 2005 ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ। ਆਪ ਜੀ ਨੂੰ ਅਪੀਲ ਹੈ ਕਿ ਕਿਸੇ ਵੀ ਦੋਰੀ ਤੋਂ ਤੁਰੰਤ ਲਾਗੂ ਕਰਦੇ ਹੋਏ ਅਨੁਸੂਚਿਤ ਜਾਤੀ ਨਾਲ ਸਬੰਧਿਤ ਕਰਮਚਾਰੀ ਅਤੇ ਅਧਿਕਾਰੀਆਂ ਦੀਆਂ ਬਣਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ। ਵਫ਼ਦ ਵੱਲੋਂ ਮੰਗ ਕੀਤੀ ਹੈ ਕਿ ਸਿੱਧੀ ਭਰਤੀ ਅਤੇ ਤਰੱਕੀਆਂ ਵਿਚ ਭਰਤੀ ਸੰਵਿਧਾਨ ਅਨੁਸਾਰ ਅਬਾਦੀ ਦੇ ਅਧਾਰ ਤੇ ਰਿਜਰਵੇਸ਼ਨ ਲਾਗੂ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣ ਅਤੇ ਸਿੱਧੀ ਭਰਤੀ ਅਤੇ ਤਰੱਕੀਆਂ ਕੋਟੇ ਵਿਚਲਾ ਬੈਕਲਾਗ ਪਰਾ ਕੀਤਾ ਜਾਵੇ।
ਇਸ ਤੋਂ ਇਲਾਵਾ ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਆਮ ਲੋਕ ਦੇ ਮੱਦੇਨਜ਼ਰ ਬੁਢਾਪਾ, ਵਿਧਵਾ ਅਤੇ ਅੰਗਹੀਣ ਪੈਨਸ਼ਨਰਾਂ ਨੂੰ ਘੱਟੋ ਘੱਟ 5000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ। ਨੌਕਰੀਆਂ ਵਿਚ ਅਪਲਾਈ ਕਰਨ ਸਮੇੇਂ ਅਨੁਸੂਚਿਤ ਜਾਤੀ ਵਰਗ ਲਈ ਘੱਟੋਂ ਘੱਟ 10 ਫ਼ੀਸਦੀ ਅੰਕਾਂ ਦੀ ਛੋਟ ਦਿੱਤੀ ਜਾਵੇ ਅਤੇ ਪੰਜਾਬ ਦੇ ਨੌਜਵਾਨ ਵਰਗ ਨੂੰ ਬੇਰੁਜਗਾਰੀ ਭੱਤਾ ਘੱਟੋਂ ਘੱਟ 5000 ਰੁਪਏ ਮਹੀਨਾ ਦਿੱਤਾ ਜਾਵੇ। ਇਸ ਤੋਂ ਇਲਾਵਾ ਅਨੁਸੂਚਿਤ ਵਰਗ ਦੇ ਲੋਕਾਂ ਲਈ ਬਿਨਾਂ ਸ਼ਰਤ ਮੁਫ਼ਤ ਬਿਜਲੀ ਸਪਲਾਈ ਦਿੱਤੀ ਜਾਵੇ। ਵਫ਼ਦ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਉਨ੍ਹਾਂ ਦੀਆਂ ਉਪਰੋਕਤ ਮੰਗਾਂ ਵੱਲ ਕੋਈ ਧਿਆਨ ਨਾ ਦਿੱਤਾ ਗਿਆ ਤਾਂ ਅਗਲੇ ਦਿਨਾਂ ਵਿਚ ਪੰਜਾਬ ਪੱਧਰ ਦੇ ਸਮੂਹ ਕਰਮਚਾਰੀਆਂ ਵੱਲੋਂ 13 ਅਗਸਤ ਨੂੰ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਵਫ਼ਦ ਵਿਚ ਕਰਮਚਾਰੀ ਆਗੂ ਦਰਸ਼ਨ ਸਿੰਘ ਸਲਾਹਕਾਰ ਪੰਜਾਬ, ਸੀਨੀਅਰ ਮੀਤ ਪ੍ਰਧਾਨ ਗੁਰਬਖ਼ਸ ਸਿੰਘ ਆਕਲੀਆ, ਜਰਨਲ ਸਕੱਤਰ ਸਤਨਾਮ ਸਿੰਘ, ਰਮੇਸ਼ ਸਿੰਘ ਕੋਟਸ਼ਮੀਰ, ਚਰਨਜੀਤ ਸਿੰਘ, ਪ੍ਰਿੰ: ਪਵਨ ਕੁਮਾਰ ਸਲਾਹਕਾਰ, ਮਹਿੰਦਰ ਪਾਲ ਸਿੰਘ, ਜਸਵੀਰ ਸਿੰਘ ਸਰਦਾਰਗੜਖ਼, ਹਰਿੰਦਰ ਸਿੰਘ, ਸੋਹਣ ਸਿੰਘ, ਸੁਰਿੰਦਰ ਸਿੰਘ ਮੁਲਤਾਨੀਆਂ, ਰਣਜੀਤ ਸਿੰਘ, ਸਰਜੀਤ ਸਿੰਘ ਬੰਗੀ, ਬਿਸ਼ਨ ਲਾਲ ਆਕਲੀਆ, ਰਤਨ ਸਿੰਘ, ਲੈਕਚਰਾਰ ਮਾਨ ਸਿੰਘ ਖ਼ਾਲਸਾ ਬਠਿੰਡਾ, ਬਲਜੀਤ ਸਿੰਘ, ਅਸ਼ੋਕ ਕੁਮਾਰ ਆਦਿ ਵਫ਼ਦ ਵਿਚ ਸ਼ਾਮਲ ਸਨ।

Check Also

ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ

ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …

Leave a Reply