
ਚੰਡੀਗੜ, 22 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ੍ਰੀ ਅਨਿਲ ਜੋਸ਼ੀ ਤੋਂ ਬਾਅਦ ਜੇਲ ਮੰਤਰੀ ਪੰਜਾਬ ਸ੍ਰ. ਸਰਵਣ ਸਿੰਘ ਫਿਲੌਰ ਨੇ ਆਪਣਾ ਅਸਤੀਫਾ ਦੇ ਦਿੱਤਾ ਹੈ। ਜਿਥੇ ਸ਼੍ਰੀ ਅਨਿਲ ਜੋਸ਼ੀ ਨੇ ਆਪਣਾ ਅਸਤੀਫਾ ਸੰਸਦੀ ਚੋਣਾਂ ਵਿੱਚ ਸੀਨੀਅਰ ਭਾਜਪਾ ਆਗੂ ਦੀ ਅੰਮ੍ਰਿਤਸਰ ਤੋਂ ਹੋਈ ਕਰਾਰੀ ਹਾਰ ਤੋਂ ਬਾਅਦ ਆਇਆ ਉਥੇ ਸ੍ਰ. ਸਰਵਣ ਸਿੰਘ ਫਿਲੌਰ ਨੇ ਆਪਣੇ ਬੇਟੇ ਦਮਨਬੀਰ ਸਿੰਘ ਦਾ ਨਾਂ ਅਰਬਾਂ ਦੇ ਡਰੱਗ ਮਾਮਲੇ ਵਿੱਚ ਆਉਣ ‘ਤੇ ਦਿਤਾ ਹੈ। ਦਮਨਬੀਰ ਸਿੰਘ ਦਾ ਨਾਮ ਡਰੱਗ ਸਮਗਲਿੰਗ ‘ਚ ਪੁਲਿਸ ਦੇ ਬਰਖਾਸਤ ਭੋਲਾ ਪਾਸੋਂ ਈ.ਡੀ ਵਲੋਂ ਕੀਤੀ ਗਈ ਪੁੱਛ-ਗਿੱਛ ਸਮੇਂ ਫਰਵਰੀ ਮਹੀਨੇ ਸਾਹਮਣੇ ਆਇਆ ਸੀ ।ਸ੍ਰ. ੀਪਲੌਰ ਦਾ ਕਹਿਣਾ ਹੈ ਕਿ ਬੇਸ਼ੱਕ ਉਨਾਂ ਨੂੰ ਅਜੇ ਤੱਕ ਕੋਈ ਨੋਟਿਸ ਨਹੀਂ ਆਇਆ ਫਿਰ ਵੀ ਉਹ ਆਪਣੇ ਪਰਿਵਾਰਿਕ ਮੈਂਬਰ ਦਾ ਨਾਮ ਭੋਲਾ ਮਾਮਲੇ ‘ਚ ਆਉਣ ਕਰਕੇ ਉਹ ਨੈਤਿਕ ਤੌਰ ‘ਤੇ ਅਸਤੀਫਾ ਦੇ ਰਹੇ ਹਨ। ਇਸ ਤੋਂ ਇਲਾਵਾ ਸੰਸਦੀ ਸੀਟ ਜਲੰਧਰ ਦੀ ਚੋਣ ਵਿੱਚ ਉਨਾਂ ਦੇ ਹਲਕੇ ਕਰਤਾਰਪੁਰ ‘ਚ ਅਕਾਲੀ ਉਮੀਦਵਾਰ ਪਵਨ ਕੁਮਾਰ ਟੀਨੂ ਦੀ 13000 ਵੋਟਾਂ ਨਾਲ ਹਾਰ ਵੀ ਅਸਤੀਫੇ ਦਾ ਕਾਰਣ ਦੱਸੀ ਜਾਂਦੀ ਹੈ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media