
ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਉਤੱਰੀ ਦੇ ਅਧੀਨ ਆਉਂਦੀ ਮਜੀਠਾ-ਵੇਰਕਾ ਬਾਈਪਾਸ ਸਥਿਤ ਸਿਲਵਰ ਐਸਟੇਟ ਪੰਚਾਇਤ ਦਾ ਸਥਾਨਕ ਸਰਕਾਰਾਂ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਦੌਰਾ ਕਰਕੇ ਇਲਾਕਾ ਨਿਵਾਸੀਆਂ ਨਾਲ ਮੁਲਾਕਾਤ ਕੀਤੀ ।ਪੰਚਾਇਤ ਨਿਵਾਸੀਆਂ ਨੇ ਸ਼੍ਰੀ ਜੋਸ਼ੀ ਵੱਲੋਂ ਪੰਚਾਇਤਾਂ ਵਿਚ ਕਰਵਾਏ ਵੱਡੇ ਪੱਧਰ ਤੇ ਵਿਕਾਸ ਕਾਰਜ ਲਈ ਅਤੇ ਪੰਚਾਇਤਾਂ ਨੂੰ ਵੀ ਸ਼ਹਿਰਾਂ ਬਰਾਬਰ ਬਣਾਉਣ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਸ਼੍ਰੀ ਜੋਸ਼ੀ ਨੇ ਪੂਰੀ ਪੰਚਾਇਤ ਦਾ ਪੈਦਲ ਦੌਰਾ ਕੀਤਾ ਅਤੇ ਇਥੇ ਨਵੇਂ ਪੁਆਏ ਗਏ ਸੀਵਰੇਜ ਅਤੇ ਵਾਟਰ ਸਪਲਾਈ ਦੇ ਕੰਮ ਦਾ ਜਾਇਜਾ ਲਿਆ।ਸ਼੍ਰੀ ਜੋਸ਼ੀ ਨੇ ਅਧਿਕਾਰੀਆਂ ਨੂੰ ਸਾਰੀਆਂ ਹੀ ਗਲੀਆਂ ਪੱਕੀਆਂ ਬਨਾਉਣ ਦਾ ਕੰਮ ਜਲਦ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ।ਇਸ ਮੌਕੇ ਤੇ ਸਰਪੰਚ ਅਜੇ ਅਰੋੜਾ, ਰਮਨ ਸ਼ਰਮਾ, ਪ੍ਰੋਫ਼ੈਸਰ ਹਰੀ ਸਿੰਘ, ਸਤਨਾਮ ਸਿੰਘ, ਰਜਤ ਸੰਧੂ, ਪ੍ਰਵੀਨ ਮਹਾਜਨ, ਜਤਿੰਦਰ ਮਹਾਜਨ, ਨੰਦ ਕਿਸ਼ੋਰ, ਸੁਸ਼ੀਲ ਗੁਪਤਾ ਆਦਿ ਮੌਜੂਦ ਸਨ।
Punjab Post Daily Online Newspaper & Print Media