📝 ਅੱਜ ਦੀਆਂ ਸੁਰਖੀਆਂ…..
ਮਿਤੀ : 18 ਅਗਸਤ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਬੰਦਾ ਸਿੰਘ ਬਹਾਦਰ ਦਾ ਦਿੱਲੀ ਵਿੱਚ ਬੁੱਤ ਲਗਾਉਣ ਨੂੰ ਮੰਜੂਰੀ ਨਾ ਦੇਣ ‘ਤੇ ਦਿੱਲੀ ਕਮੇਟੀ ਵਲੋਂ ਮੁੱਖ ਮੰਤਰੀ ਕੇਜਰੀਵਾਲ ਦੇ ਘਰ ਸਾਹਮਣੇ ਰੋਸ ਪ੍ਰਦਰਸ਼ਨ।
▶ ਅਟਾਰੀ ਸਰਹੱਦ ‘ਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਬੀ.ਐਸ.ਐਫ ਜਵਾਨਾਂ ਨੂੰ ਬੰਨੀ ਰੱਖੜੀ ਮਹਿਲਾ ਫੋਜ਼ੀਆਂ ਨਾਲ ਮਿਲ ਕੇ ਪਾਇਆ ਗਿੱਧਾ।
▶ ਇਸ ਸਾਲ ਨਵੀਂ ਦਿੱਲੀ ਵਿੱਚ ਸ਼ਰਾਬ ਦੀ ਨਹੀਂ ਖੁੱਲ੍ਹੇਗੀ ਇਕ ਵੀ ਦੁਕਾਨ – ਪੁਰਾਣੀਆਂ ਦੁਕਾਨਾ ਬਾਰੇ ਫੈਸਲਾ ਕਰਨਗੀਆਂ ਮੁਹੱਲਾ ਕਮੇਟੀਆਂ – ਕੇਜਰੀਵਾਲ।
▶ ਅੰਗ੍ਰੇਜ਼ਾਂ ਦਾ ਬਣਿਆ 128 ਸਾਲ ਪੁਰਾਣਾ ਲੁਧਿਆਣਾ ਦਾ ਜਗਰਾਂਓ ਪੁੱਲ ਆਵਾਜਾਈ ਲਈ ਬੰਦ – ਬਦਲਵੇ ਪ੍ਰਬੰਧ ਨਾ ਹੋਣ ‘ਤੇ ਲੋਕ ਪ੍ਰੇਸ਼ਾਨ।
▶ ਰਿਓ ਓਲੰਪਿਕ ‘ਚ ਗਏ ਹਰੇਕ ਖਿਡਾਰੀ ਨੂੰ 1 ਲੱਖ 1 ਹਜ਼ਾਰ ਰੁਪਏ ਦਾ ਇਨਾਮ ਦੇਣਗੇ ਬਾਲੀਵੁੱਡ ਕਲਾਕਾਰ ਸਲਮਾਨ ਖਾਨ।
▶ ਹਰਿਆਣਾ ਵਿੱਚ ਪਹਿਲੀ ਵਾਰ ਮਨਾਇਆ ਗਿਆ ਪੁਲਿਸ ਮਹਿਲਾ ਦਿਵਸ – ਮੁੱਖ ਮੰਤਰੀ ਖੱਟੜ ਨੇ ਕੀਤੀ ਸ਼ਿਰਕਤ – ਖੂਨਦਾਨ ਕੈਂਪ ਲੱਗਾ ਅਤੇ 4 ਮਹਿਲਾ ਮੁਲਾਜਮਾਂ ਸਨਮਾਨ।
▶ ਕੇਂਦਰੀ ਮੰਤਰੀ ਵੀ.ਕੇ ਸਿੰਘ ਦੀ ਪਤਨੀ ਨੂੰ ਫੋਨ ‘ਤੇ ਜਾਨੋ ਮਾਰਨ ਦੀ ਧਮਕੀ ਤੇ ਬਲੈਕ ਮੇਲਿੰਗ ਦੇ ਮਾਮਲੇ ‘ਚ ਪੁਲਿਸ ਵਲੋਂ ਕੇਸ ਦਰਜ਼।
▶ 2 ਸਤੰਬਰ ਦੀ ਦੇਸ਼ ਵਿਆਪੀ ਹੜਤਾਲ ਲਈ ਟਰੇਡ ਯੂਨੀਅਨਾਂ ਨੇ ਨੋਟਿਸ ਦਿੱਤੇ।
▶ ਫਰੀਦਕੋਟ ਵਿਖੇ ਖੇਤਾਂ ‘ਚ ਪਲਟੀ ਸਕੂਲ ਵੈਨ – 15 ਬੱਚੇ ਜਖਮੀ, ਇਕ ਦੀ ਹਾਲਤ ਗੰਭੀਰ – ਮੋਬਾਇਲ ਸੁਣ ਰਿਹਾ ਸੀ ਡਰਾਈਵਰ।
▶ ਹਿਮਾਚਲ ਦੇ ਊਨਾ ‘ਚ ਸ਼ਰਧਾਲੂਆਂ ਦਾ ਟਰੱਕ ਪਲਟਿਆ – 2 ਦੀ ਮੌਤ, 40 ਜਖਮੀ, ਅੰਮ੍ਰਿਤਸਰ ਜਿਲ੍ਹੇ ਨਾਲ ਸਬੰਧਤ ਹਨ ਸ਼ਰਧਾਲੂ।
▶ ਸ਼ੂਟਰ ਜੀਤੂ ਰਾਏ ਅਤੇ ਦੀਪਾ ਕੁਮਾਰਕਰ ਨੂੰ ਖੇਡ ਰਤਲ ਦੇਣ ਦੀ ਸਿਫਾਰਸ਼।
▶ ਹਰਿਆਣਾ ਕਰੇਗਾ 1000 ਮਹਿਲਾ ਕਾਂਸਟੇਬਲ ਅਤੇ 100 ਮਹਿਲਾ ਉਪ ਨਿਰੀਖਕ ਦੀ ਭਰਤੀ।
▶ ਕੇਂਦਰ ਵਲੋਂ 4 ਗਵਰਨਰ ਨਿਯੁੱਕਤ – ਨਜ਼ਮਾ ਹੈਬਤੁੱਲਾ ਮਨੀਪੁਰ ਤੇ ਬਨਵਾਰੀ ਲਾਲ – ਅਸਾਮ ਦੇ ਰਾਜਪਾਲ ਬਣਾਏ ਗਏ।
▶ ਜਗਦੀਸ਼ ਮੁੱਖੀ ਅੰਡੇਮਾਨ ਦੇ ਉਪ ਰਾਜਪਾਲ ਨਿਯੁੱਕਤ, ਵੀ.ਪੀ. ਬਦਨੌਰ ਹੋਣਗੇ ਪੰਜਾਬ ਦੇ ਰਾਜਪਾਲ।
▶ 32 ਸਾਲਾਂ ਬਾਅਦ ਕੇ.ਜੇ.ਅਲਫੌਂਸ ਬਣਾਏ ਗਏ ਚੰਡੀਗੜ੍ਹ ਦੇ ਵੱਖਰੇ ਪ੍ਰਸ਼ਾਸ਼ਕ – ਸੀ.ਐਮ ਬਾਦਲ ਦੇ ਵਿਰੋਧ ‘ਤੇ ਕੇਂਦਰ ਵਲੋਂ ਫੈਸਲਾ ਵਾਪਿਸ।
▶ ਕੈਪਟਨ ਅਮਰਿੰਦਰ ਤੇ ਭਗਵੰਤ ਮਾਨ ਨੇ ਚੰਡੀਗ੍ਹੜ ਦਾ ਵੱਖਰਾ ਪ੍ਰਸ਼ਾਸ਼ਕ ਲਗਾਉਣ ਦਾ ਕੀਤਾ ਵਿਰੋਧ – ਕਿਹਾ ਰਚੀ ਗਈ ਪੰਜਾਬ ਤੋਂ ਚੰਡੀਗੜ੍ਹ ਖੋਹਣ ਦੀ ਸਾਜਿਸ਼।
▶ ਜੰਮੂ ਕਸ਼ਮੀਰ ਵਿੱਚ ਸੀ.ਆਰ.ਪੀ.ਐਫ ਕਾਫਲੇ ‘ਤੇ ਅੱਤਵਾਦੀ ਹਮਲਾ – 2 ਸੁਰੱਖਿਆ ਜਵਾਨ ਅਤੇ ਇਕ ਪੁਲਿਸ ਮੁਲਾਜਮ ਸ਼ਹੀਦ – ਅੱਤਵਾਦੀ ਫਰਾਰ।
▶ ਹਰਿਆਣਾ ਵਿੱਚ 3581 ਸਰਪਲਸ ਗੈਸਟ ਟੀਚਰਾਂ ਨੂੰ ਮੁੜ ਦਿੱਤੇ ਗਏ ਨਿਯੁਕਤੀ ਪੱਤਰ – ਰਾਮ ਬਿਲਾਸ ਸ਼ਰਮਾ।
▶ ਹਿਮਾਚਲ ਦੇ ਰਹੋੜੂ ਵਿਖੇ 5 ਮੰਜਿਲਾਂ ਇਮਾਰਤ ਡਿੱਗੀ – ਇਕ ਦੀ ਮੌਤ।
▶ ਟੈਸਟ ਕ੍ਰਿਕਟ ‘ਚ ਵਿਸ਼ਵ ਨੰਬਰ 1 ਦੀ ਪੁਜ਼ੀਸ਼ਨ ‘ਤੇ ਪੁੱਜੀ ਭਾਰਤੀ ਕ੍ਰਿਕਟ ਟੀਮ।
▶ ਹਰਿਆਣਾ ਦੇ ਕਰਨਾਲ ‘ਚ 10000 ਰਿਸ਼ਵਤ ਲੈਂਦਾ ਪਟਵਾਰੀ ਵਿਜ਼ੀਲੈਂਸ ਵਲੋਂ ਕਾਬੂ।
▶ ਰੱਖੜੀ ਦੇ ਮੱਦੇਨਜ਼ਰ 11 ਵਜੇ ਖੱਲਣਗੇ ਪੰਜਾਬ ਸਰਕਾਰ ਦੇ ਦਫਤਰ।
▶ ਅੰਮ੍ਰਿਤਸਰ ਪੁੱਜੇ ਚੰਦਰ ਸ਼ੇਖਰ ਅਜ਼ਾਦ ਦੇ ਪੌਤੇ ਅਮਿਤ ਅਜ਼ਾਦ ਨੇ ਜੱਲਿਆਵਾਲਾ ਬਾਗ ਵਿਖੇ ਦਿੱਤੀ ਸ਼ਰਧਾਂਜਲੀ, ਨਸ਼ਿਆਂ ਦੇ ਮੁੱਦੇ ‘ਤੇ ਪ੍ਰਗਟਾਈ ਚਿੰਤਾ
▶ ਮਦਨ ਲਾਲ ਢੀਂਗਰਾ ਨੂੰ ਸ਼ਹੀਦੀ ਦਿਵਸ ‘ਤੇ ਸ਼ਰਧਾ ਦੇ ਫੁੱਲ ਭੇਂਟ – ਕੈਬਨਿਟ ਮੰਤਰੀ ਅਨਿਲ ਜੋਸ਼ੀ ਰਹੇ ਮੌਜ਼ੂਦ।
▶ ਕਿਸਾਨਾਂ ਦੇ ਕਰਜੇ ਮੁਆਫ ਕਰਨ ਦੇ ਵਾਅਦੇ ਕਰਕੇ ਕਾਂਗਰਸੀ ਆਗੂ ਕਿਸਾਨਾਂ ਨੂੰ ਦੇ ਰਹੇ ਹਨ ਧੌਖਾ – ਸੀ.ਐਮ ਬਾਦਲ।
▶ ਟੈਰੀਟੋਰੀਅਲ ਆਰਮੀ ਲਈ ਪੰਜ ਰਾਜਾਂ ਦੀ ਭਰਤੀ ਰੈਲੀ ਮਾਧੋਪੁਰ ‘ਚ 27 ਅਗਸਤ ਨੂੰ।
▶ ਮੋਦੀ ਦੇ ਪ੍ਰਧਾਨ ਮੰਤਰੀ ਬਨਣ ‘ਤੇ ਹੀ ਦੇਸ਼ ਸਹੀ ਮਾਣਿਆ ‘ਚ ਹੋਇਆ ਅਜ਼ਾਦ – ਓਮਾ ਭਾਰਤੀ।
▶ ਰਿਓ ਬੈਡਮਿੰਟਨ ‘ਚ ਚੀਨ ਦੀ ਹਿਯਾਨ ਨੂੰ ਹਰਾ ਕੇ ਪੀ.ਵੀ ਸੰਧੂ ਸੈਮੀਫਾਈਨਲ ‘ਚ ਦਾਖਲ।
▶ ਬਿਹਾਰ ਦੇ ਗੋਪਾਲਗੰਜ਼ ‘ਚ ਜਹਿਰੀਲੀ ਸ਼ਰਾਬ ਪੀਣ ਨਾਲ 13 ਦੀ ਮੌਤ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media