ਸੂਤ ਦੀਆਂ ਤੰਦਾਂ ਵਿੱਚ ਸੱਧਰਾਂ ਪਰੋਈਆਂ ਨੇ,
ਵੀਰਾਂ ਲਈ ਦੁਵਾਵਾਂ ਭੇੈਣਾਂ ਰੱਜ ਕੇ ਮਨਾਈਆਂ ਨੇ।
ਮਾਣ ਸਤਿਕਾਰ ਹੁੰਦਾਂ ਦੂਣਾ ਭੈਣ ਅਤੇ ਭਾਈ ਦਾ,
ਭੇੈਣ ਵੱਲੋਂ ਬੰਨੀ ਰੱਖੜੀ ਨੂੰ ਜੱਦ ਗੁੱਟ ਤੇ ਸਜਾਈਦਾ।
ਨਿੱਕੀ ਜਹੀ ਬਾਲੜੀ ਨੂੰ ਚਾਅ ਬੜਾ ਚੜਿਆ,
ਸੋਗਾਤ ਲੈ ਕੇ ਵੀਰਾ ਜਦ ਵੇਹੜੇਵਿੱਚ ਵੜਿਆ।
ਭੁਲਣੇ ਨਾ ਕੀਤੇ ਕੌਲ ਭੇੈਣ ਪਿਆਰੀ ਨਾਲ,
ਉਮਰ ਨਿਆਣੀ ਵਿੱਚ ਪਾਲਿਆ ਸੀ ਲਾਡਾਂ ਨਾਲ।
ਸੱਖਣੀਆਂ ਬਾਹਵਾਂ ਕਈ ਵੀਰਾਂ ਦੀਆਂ ਤੱਕੀਆਂ,
ਵੀਰਾਂ ਬਿਨਾਂ ਭੇੈਣਾਂ ਵੀ ਅੱਖਾਂ ਵੇਖ ਨਾ ਸਕੀਆਂ।
ਧੀਆਂ ਧਿਆਣੀਆਂ ਦਾ ਮਾਣ ਇਹ ਵਧਾਉਂਦੀ ਏ,
‘ਫ਼ਕੀਰਾ’ ਭਾਗਾਂ ਭਰੀ ਰੱਖੜੀ ਸਾਲ ਬਾਅਦ ਆਉਂਦੀ ਏ।
ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਕਰਤਾਰਪੁਰ, ਜਲੰਧਰ।
ਮੋ. 81968 44078