
ਬਟਾਲਾ, 17 ਅਗਸਤ (ਨਰਿੰਦਰ ਬਰਨਾਅਜਾਦੀ ਸਮਾਗਮ ਦੌਰਾਨ ਉਪ ਜਿਲ੍ਹਾ ਸਿਖਿਆ ਅਫਸਰ ਭਾਰਤ ਭੂਸ਼ਨ ਦਾ ਵਿਸ਼ੇਸ਼ ਸਨਮਾਨਲ) – ਰਾਜੀਵ ਗਾਂਧੀ ਸਟੇਡੀਅਮ ਬਟਾਲਾ ਵਿੱਚ ਤਹਿਸੀਲ ਪੱਧਰੀ ਮਨਾਏ ਗਏ ਅਜ਼ਾਦੀ ਦਿਵਸ ਤੇ ਉਪ ਜਿਲ੍ਹਾਂ ਸਿਖਿਆ ਅਫਸਰ (ਸੈਕੰਡਰੀ) ਸ੍ਰੀ ਭਾਰਤ ਭੂਸਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਐਸ.ਡੀ.ਐਮ ਬਟਾਲਾ ਸੌਰਵ ਅਰੋੜਾ, ਐਸ.ਐਸ.ਪੀ ਬਟਾਲਾ ਦਿਲਜਿੰਦਰ ਸਿੰਘ ਤੇ ਹੋਰ ਇਲਾਕੇ ਦੀਆ ਅਹਿਮ ਹਸ਼ਤੀਆਂ ਵੱਲੋ ਦਿਤਾ ਗਿਆ ਹੈ।ਜਿਕਰਯੋਗ ਹੈ, ਉਪ ਜਿਲ੍ਹਾਂ ਸਿੱਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਦੇ ਅਹੁਦੇ ਤੇ ਸੇਵਾ ਨਿਭਾ ਰਹੇ ਸ੍ਰੀ ਭਾਰਤ ਭੂਸ਼ਨ ਸਮਾਜ ਸੇਵੀ ਤੇ ਸਿਖਿਆ ਵਿਭਾਗ ਵਿਚ ਮਿਹਨਤੀ ਤੇ ਮਿਲਾਪੜੇ ਸੁਭਾਅ ਕਾਰਨ ਜਾਣੇ ਜਾਂਦੇ ਹਨ। ਸਮਾਜਿਕ ਤੌਰ ਤੇ ਲਾਇੰਨਜ ਕਲੱਬ ਮੁਸਕਾਨ ਦੇ ਜੋਨ ਚੇਅਰਮੈਨ ਹੋਣ ਨਾਤੇ ਭਰੂਣ ਹੱਤਿਆ, ਖੂਨ ਦਾਨ ਕੈਂਪ, ਇਸਤਰੀ ਮਰਦ ਦਾ ਬਰਾਬਰਤਾ ਸੈਮੀਨਾਰ, ਸਾਂਇੰਸ ਮੇਲੇ, ਸਾਂਇੰਸ ਵਿਸ਼ੇ ਦੇ ਸੈਮੀਨਾਰ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਭਾਸ਼ਾ ਦੇ ਤੇ ਸੈਮੀਨਾਰ, ਇਕ ਹਜ਼ਾਰ ਦਰੱਖਤ ਕਲੱਬ ਵੱਲੋ ਲਗਾਉਣ ਕਾਰਨ ਇਹਨਾਂ ਨੂੰ ਸਨਮਾਨਤ ਕੀਤਾ ਗਿਆ ਹੈ, ਪਰ ਦੂਜੇ ਪਾਸੇ ਉਪ ਜਿਲ੍ਹਾਂ ਸਿਖਿਆ ਅਫਸਰ ਗੁਰਦਾਸਪੁਰ ਦੇ ਅਹੁਦੇ ਤੇ ਗੁਰਦਾਸਪੁਰ ਜਿਲ੍ਹੈ ਵਿਚ ਗੁਰਦਾਸਪੁਰ ਬਾਈਪਾਸ ਤੇ ਬਣਾਏ ਗਏ ਮੈਰੀਟੋਰੀਅਸ ਸਕੂਲ ਦੇ ਦਾਖਲੇ ਦੇ ਇੰਚਾਰਜ ਵੀ ਹਨ ਤੇ 300 ਵਿਦਿਆਰਥੀਆਂ ਦਾ ਦਾਖਲਾ ਵੱਖ ਵੱਖ ਕੌਸਲਿੰਗ ਕਰਕੇ ਕੀਤਾ ਗਿਆ ਹੈ। ਮੈਰੀਟੋਰੀਅਸ ਵਿਦਿਆਰਥੀਆਂ ਦੇ ਮਾਪਿਆ ਤੇ ਬੱਚਿਆਂ ਨੂੰ ਪੜਾਈ ਵਾਸਤੇ ਪ੍ਰੇਰਿਆ ਗਿਆ ਹੈ ਤਾਂ ਹੀ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਵਿਚ ਦਾਖਲੇ ਦੀਆਂ ਲਾਈਨਾ ਲਗ ਗਈਆਂ ਹਨ। ਇਸ ਤੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆਂ ਬਟਾਲਾ ਦੇ ਇੰਚਾਰਜ਼ ਰਹਿਣ ਕਾਰਨ ਵੀ ਕੰਨਿਆ ਸਕੂਲ ਬਟਾਲਾ ਵਿਖੇ ਅਹਿਮ ਕੰਮ ਕੀਤੇ ਹਨ।ਇਸ ਸਕੂਲ ਵਿਚ 30 ਕਿਲੋਵਾਟ ਦਾ ਜਨਰੇਟਰ ਸਕੂਲ ਸਟਾਫ ਤੇ ਇਲਾਕੇ ਦੇ ਲੋਕਾਂ ਦੀ ਮੱਦਦ ਨਾਲ ਲਗਵਾਇਆ ਹੈ, ਜਿਹੜਾ ਕੇ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਵਾਸਤੇ ਅਹਿਮ ਕੰਮ ਹੈ, ਇਸੇ ਹੀ ਸਕੂਲ ਦੇ ਅਧਿਆਪਕਾਂ ਜਿੰਨਾ ਵਿਚ ਜੀਵਨ ਸਿੰਘ, ਰਹੀਕ੍ਰਿਸ਼ਨ ਤੇ ਗੁਰਮੀਤ ਸਿੰਘ ਨੂੰ ਪ੍ਰੇਰਤ ਕੀਤਾ ਗਿਆ ਕਿ ਮੈਰੀਟੋਰੀਅਸ ਸਕੂਲਾਂ ਵਿਚ ਵਿਦਿਆਰਥੀਆਂ ਦਾ ਦਾਖਲਾ ਕਰਵਾਇਆ ਜਾਵੇੇ, ਇਹਨਾ ਅਧਿਆਪਕਾਂ ਨੇ ਪ੍ਰੇਰਿਤ ਹੋ ਕੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਦੀਆਂ ਕਲਾਸਾ ਲਗਾਈਆਂ ਤੇ ਜਿਸਦੇ ਯਤਨਾ ਸਦਕਾ 10 ਵਿਦਿਆਰਥੀਆਂ ਨੇ ਪੰਜਾਬ ਦੇ ਵਖ ਵਖ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਲਿਆ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media