ਬਟਾਲਾ, 17 ਅਗਸਤ (ਨਰਿੰਦਰ ਬਰਨਾਲ) – ਪੰਜਾਬ ਸਿਖਿਆ ਵਿਭਾਗ ਵਿਚ ਪਿਛਲੇ ਲੰਮੇ ਸਮੇ ਪ੍ਰਬੰਧਕੀ ਸੇਵਾਵਾ ਨਿਭਆ ਰਹੇ ਜਸਪਾਲ ਸਿੰਘ ਨੇ ਮੰਡਲ ਸਿਖਿਆ ਅਫਸਰ ਦੀ ਸੇਵਾ ਤੇ ਹਾਜਰ ਹੋ ਗਏ ਹਨ।ਸਮੁਹ ਅਧਿਆਪਕਾਂ, ਮੁੱਖ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੇ ਇਸ ਸਬੰਧੀ ਖੁਸੀ ਦਾ ਪ੍ਰਗਟਾਵਾ ਕੀਤਾ ਹੈ।ਜਸਪਾਲ ਸਿੰਘ ਪਹਿਲਾਂ ਵੀ ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ ਵਿਚ ਜਿਲਾ ਸਿਖਿਆ ਅਫਸਰ ਰਹਿ ਚੁੱਕੇ ਹਨ।ਉਨਾਂ ਕਿਹਾ ਹੈ ਕਿ ਸਿਖਿਆ ਦਾ ਮਿਆਰ ਉਚਾ ਚੁੱਕਣ ਵਿਚ ਕੋਈ ਕਸਰ ਬਾਕੀ ਨਹੀ ਛੱਡਣਗੇ। ਵਿਦਿਆਰਥੀਆ ਦੀ ਬਿਹਤਰੀ, ਭਲਾਈ ਤੇ ਵਿਕਾਸ ਕਾਰਜਾਂ ਬਾਰੇ ਸਦਾ ਹੀ ਤੱਤਪਰ ਰਹਿਣਗੇੇ। ਇਸ ਸਮੇਂ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਡੀ.ਐਸ.ਐਸ ਤੇ ਪ੍ਰਿੰਸੀਪਲ ਨੌਸਿਹਰਾ ਮੱਝਾ ਸਿੰਘ, ਦੀਪਿੰਦਰਪਾਲ ਸਿੰਘ ਖਹਿਰਾ, ਹਰਭਜਨ ਸਿੰਘ ਜੌਹਲ, ਸੁਖਦੇਵ ਲਾਲ, ਰਵਿੰਦਰ ਆਦਿ ਵੱਲੋ ਜਸਪਾਲ ਸਿੰਘ ਮੰਡਲ ਸਿਖਿਆ ਅਫਸਰ ਦਾ ਮੁੰਹ ਮਿੰਠਾ ਕਰਵਾ ਕੇ ਵਧਾਈਆਂ ਦਿਤੀਆਂ ਗਈਆਂ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …