Sunday, October 6, 2024

ਜੀਵਨ ਸਿੰਘ ਮੈਥ ਮਾਸਟਰ ਦਾ ਤਹਿਸੀਲ ਪੱਧਰੀ ਅਜਾਦੀ ਦਿਵਸ ਸਮਾਗਮ ਵਿੱਚ ਵਿਸ਼ੇਸ਼ ਸਨਮਾਨ

PPN1708201504
ਬਟਾਲਾ, 17 ਅਗਸਤ (ਨਰਿੰਦਰ ਬਰਨਾਲ) – ਸਮਾਜ ਵਿਚ ਉਹਨਾ ਸਖਸ਼ੀਅਤਾ ਨੂੰ ਹੀ ਯਾਦ ਕੀਤਾ ਜਾਂਦਾ ਹੈ ਜਿਹੜੀ ਸਮਾਜ ਭਲਾਈ  ਤੇ ਲੋਕਾਈ ਦੇ ਭਲੇ ਹਿੱਤ ਨਿਤਕਰਮ ਜੁੜੀਆਂ ਰਹਿੰਦੀਆ।ਇਹੋ ਜਿਹੀ ਇਕ ਸਖਸੀਅਤ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਨਿਤਕਰਮ ਚੰਗੇਰੇ ਕਾਰਜ਼ਾਂ ਵਿਚ ਜੁੜੇ ਰਹਿਣ ਕਾਰਨ ਹੀ ਸ ਜੀਵਨ ਸਿੰਘ ਮੈਥ ਮਾਸਟਰ ਨੂੰ  ਬਟਾਲਾ ਦੇ ਤਹਿਸੀਲ ਪੱਧਰੀ ਸਮਾਗਮ ਵਿਚ ਰਾਜੀਵ ਗਾਂਧੀ ਸਟੇਡੀਅਮ ਬਟਾਲਾ ਵਿਖੇ ਵਿਸ਼ੇਸ਼ ਸਨਮਾਨ ਦਿਤਾ ਗਿਆ ਹੈ।ਐਸ ਐਸ ਪੀ ਦਿਲਜਿੰਦਰ ਸਿੰਘ ਤੇ ਐਸ ਡੀ ਐਮ ਸੌਰਵ ਅਰੋੜਾ ਵੱਲੋ ਜੀਵਨ  ਸਿੰਘ ਦੀਆਂ ਵਿਸ਼ੇਸ਼ ਪ੍ਰਾਪਤੀਆ ਵਾਸਤੇ ਸਨਮਾਨਤ ਕੀਤਾ ਗਿਆ ਹੈ।ਜਿਕਰਯੋਗ ਹੈ ਜੀਵਨ ਸਿੰਘ ਸਕੂਲ ਵਿਖੇ ਵਿਦਿਆਰਥੀਆਂ ਨੂੰ ਮਿਹਨਤ ਕਰਵਾਉਣ ਦੇ ਨਾਲ ਵਧੀਆ ਵਿਚਾਰ ਪੇਸ਼ ਕਰਦੇ ਰਹਿੰਦੇ ਹਨ, ਅਨੇਕਾਂ ਹੀ ਵਿਦਿਆਰਥੀਆਂ ਦੇ ਰਾਹ ਦਸੇਰਾ ਬਣਨ ਵਾਲੇ ਜੀਵਨ ਸਿੰਘ ਸਮਾਜ ਭਲਾਂਈ ਤੇ ਵਿਦਿਆਰਥੀ ਹਿੱਤਾ ਵਾਸਤੇ ਹਮੇਸ਼ਾ ਹੀ ਤਤਪਰ ਰਹਿੰਦੇ ਹਨ।ਬੀਤੇ ਸਾਲ ਅਧਿਆਪਕ ਦਿਵਸ ਤੇ ਕੰਨਿਆ ਸਕੂਲ ਬਟਾਲਾ ਦੀ ਵੋਟਿੰਗ ਕਰਵਾਈ ਗਈ ਤਾ ਜੀਵਨ ਸਿੰਘ ਨੇ ਸਭ ਤੋ ਵੱਧ  53 ਫੀ ਸਦੀ ਵੋਟਾਂ ਪ੍ਰਾਪਤ ਕਰਕੇ ਹਰਮਨ ਪਿਆਰ ਅਧਿਆਪਕ ਦਾ ਐਵਾਰਡ ਵੀ ਪ੍ਰਾਪਤ ਕੀਤਾ ਸੀ। ਪੜਾਈ ਵਿਸ਼ੇ ਨਾਲ ਸਬੰੰਿਧਤ ਲੋੜ ਵੰਦ ਲੜਕੀਆਂ, ਜਿੰਨਾ ਕਿਸੇ ਵੀ ਤਰਾਂ ਕਿਤਾਬ, ਵਰਦੀ ਜਾ ਕੋਈ ਆਰਥਿਕ ਲੋੜ ਹੋਵੇ , ਇਹੋ ਜਿਹੀ ਪਹਿਲ ਕਦਮੀ ਵਿਚ ਜੀਵਨ ਸਿੰਘ ਦਾ ਰੋਲ ਅਹਿਮ ਹੁੰਦਾ ਹੈ। ਜੀਵਨ ਸਿੰਘ ਤੇ ਇਹਨਾ ਦੇ ਸਾਥੀਆਂ ਵੱਲੋ ਗਰਮੀਆਂ ਦੀ ਛੁੱਟੀਆਂ ਵਿਚ ਫਰੀ ਕਲਾਸਾਂ ਲਗਾ ਕੇ ਸਕੂਲ ਦੀਆਂ ਲੜਕੀਆਂ ਨੂੰ ਸਿਖਿਆ ਦਿਤੀ, ਜਿਸ ਕਾਰਨ ਕੰਨਿਆ ਸਕੂਲ ਬਟਾਲਾ ਦੀਆਂ 10 ਲੜਕੀਆਂ ਨੇ ਪੰਜਾਬ ਦੇ ਵੱਖ ਵੱਖ ਮੈਰੀਟੋਰੀਅਸ ਸਕੂਲਾਂ ਵਿਚ ਦਾਖਲਾ ਲਿਆ ਤੇ ਉਹ ਇਸ ਮੌਕੇ ਉਚ ਮਿਆਰੀ  ਸਿਖਿਆ ਪ੍ਰਾਪਤ ਕਰ ਰਹੀਆਂ ਹਨ। ਜਿਲਾ ਸਿਖਿਆ ਅਫਸਰ ਸੈਕੰਡਰੀ ਗੂਰਦਾਸਪੁਰ ਦੇ ਡੀ.ਈ.ਓ ਤੇ ਡਿਪਟੀ ਡੀ.ਈ.ਓ ਵੱਲੋ ਵੀ ਇਹਨਾਂ ਦੀ ਪ੍ਰਸੰਸਾ ਕੀਤੀ ਜਾ ਚੁੱਕੀ ਹੈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply