Thursday, February 26, 2026

ਮੈਕਸ ਹਸਪਤਾਲ ਵੱਲੋਂ ਐਚ.ਡੀ.ਐਫ.ਸੀ ਬੈਂਕ ਮੇਨ ਬ੍ਰਾਂਚ ਵਿਖੇ ਹੈਲਥ ਕੈਂਪ

PPN1808201604

ਬਠਿੰੰਡਾ, 18 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਵੱਲੋਂ ਐਚਡੀਐਫਸੀ ਬੈਂਕ ਮੇਨ ਬ੍ਰਾਂਚ ਨਜਦੀਕ ਬੱਸ ਅੱਡਾ ਵਿਖੇ ਮਲਟੀ ਸਪੇਸ਼ਿਲਿਟੀ ਹੈਲਥ ਕੈਂਪ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਮੈਕਸ ਹਸਪਤਾਲ ਤੋਂ ਐਮਡੀ ਮੇਡੀਸਨ ਡਾ. ਜੰਗ ਬਹਾਦੁਰ ਸਿੰਘ, ਅੱਖਾਂ ਦੀ ਮਾਹਿਰ ਡਾ. ਪਾਰੂਲ ਗੁਪਤਾ ਅਤੇ ਡੈਂਟਲ ਡਾ. ਇਕਬਾਲ ਕੌਰ ਨੇ ਬੈਂਕ ਅਧਿਕਾਰੀਆਂ ਅਤੇ ਬੈਂਕ ਕਰਮਚਾਰੀਆਂ ਦੀ ਜਾਂਚ ਕੀਤੀ। ਇਸ ਮੌਕੇ ਡਾ. ਜੰਗ ਬਹਾਦੁਰ ਨੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਆਪਣੀ ਮੈਡੀਕਲ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ, ਤਾਂ ਕਿ ਕਿਸੇ ਵੀ ਪ੍ਰਕਾਰ ਦੀ ਹੋਣ ਵਾਲੀ ਬਿਮਾਰੀਦੀ ਸ਼ੁਰੂਆਤ ਵਿੱਚ ਹੀ ਫੜਿਆ ਜਾ ਸਕੇ।ਜਾਂਚ ਨਹੀਂ ਹੋਣ ਤੋਂ ਕਈ ਬਿਮਾਰੀਆਂ ਆਪਣਾ ਪਹਿਲਾ ਪੜਾਅ ਪੂਰਾ ਕਰ ਲੈਂਦੀ ਹੈ, ਜਿਸਦੀ ਵਜ੍ਹਾ ਨਾਲ ਜਦੋਂ ਉਕਤ ਬਿਮਾਰੀ ਦਾ ਪਤਾ ਲੱਗਦਾ ਹੈ ਉਹ ਗੰਭੀਰ ਰੂਪ ਧਾਰਨ ਕਰ ਚੁੱਕੀ ਹੁੰਦੀ ਹੈ। ਉਥੇ ਹੀ ਡਾ. ਪਾਰੂਲ ਗੁਪਤਾ ਨੇ ਕਿਹਾ ਕਿ ਮਾਡਰਨ ਲਾਈਫ ਸਟਾਇਲ ਦੀ ਵਜ੍ਹਾ ਨਾਲ ਲੋਕ ਘੰਟਾ ਲੈਪਟਾਪ, ਕੰਪਿਊਟਰ ਸਕਰੀਨ ਅਤੇ ਮੋਬਾਇਲ ਵਿੱਚ ਲੱਗੇ ਰਹਿੰਦੇ ਹਨ, ਜਿਸਦੇ ਨਾਲ ਉਨ੍ਹਾਂ ਦੇ ਸਿਰ ਵਿੱਚ ਦਰਦ, ਅੱਖਾਂ ਵਿੱਚ ਜਲਣ ਆਦਿ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ, ਇਸ ਲਈ ਅੱਖਾਂ ਦਾ ਵੀ ਰੂਟੀਨ ਵਿੱਚ ਚੈਕਅਪ ਕਰਵਾਉਣਾ ਬੇਹੱਦ ਜਰੂਰੀ ਹੈ। ਉਥੇ ਹੀ ਡੈਂਟਲ ਇਕਬਾਲ ਕੌਰ ਨੇ ਬੈਂਕ ਅਧਿਕਾਰੀਆਂ ਅਤੇ ਕਰਮੀਆਂ ਦੇ ਦੰਦਾਂ ਦੀ ਜਾਂਚ ਕੀਤੀ, ਅਤੇ ਉਨ੍ਹਾਂ ਨੂੰ ਦੰਦਾਂ ਨੂੰ ਮਜਬੂਤ ਅਤੇ ਤੰਦਰੂਸਤ ਰੱਖਣ ਲਈ ਨੁਸਖੇ ਦਿੱਤੇ। ਕੈਂਪ ਦੇ ਅੰਤ ਵਿੱਚ ਬੈਂਕ ਦੇ ਅਸਿਸਟੇਂਟ ਵਾਇਸ ਪ੍ਰੇਸਿਡੇਂਟ ਸਚਿਨ ਗਰਗ ਨੇ ਕਿਹਾ ਕਿ ਬੈਂਕ ਅਧਿਕਾਰੀ ਅਤੇ ਕਰਮਚਾਰੀ ਆਪਣੇ ਕਾਰਜਾਂ ਵਿੱਚ ਇੰਨ੍ਹੇ ਜਿਆਦਾ ਵਿਅਸਤ ਹੁੰਦੇ ਹਨ ਕਿ ਉਹ ਆਪਣੇ ਆਪ ਲਈ ਸਮਾਂ ਨਹੀਂ ਕੱਢ ਪਾਉਂਦੇ ਹਨ, ਅਜਿਹੇ ਵਿੱਚ ਮੈਕਸ ਹਸਪਤਾਲ ਨੇ ਕੈਂਪ ਆਯੋਜਿਤ ਕਰਕੇ ਉਨ੍ਹਾਂ ਨੂੰ ਬੇਹੱਦ ਰਾਹਤ ਦਿੱਤੀ ਹੈ।

Check Also

ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ

ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …

Leave a Reply